Coronavirus: ਲਾਕਡਾਊਨ ਦੌਰਾਨ ਕਿਵੇਂ ਹੈ PM ਮੋਦੀ ਦਾ ਫਿਟਨੈੱਸ ਰੁਟੀਨ,PM Modi ਨੇ ਸ਼ੇਅਰ ਕੀਤੀ ਵੀਡੀਓ

By  Shanker Badra March 30th 2020 12:28 PM

Coronavirus: ਲਾਕਡਾਊਨ ਦੌਰਾਨ ਕਿਵੇਂ ਹੈ PM ਮੋਦੀ ਦਾ ਫਿਟਨੈੱਸ ਰੁਟੀਨ,PM Modi ਨੇ ਸ਼ੇਅਰ ਕੀਤੀ ਵੀਡੀਓ:ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ,ਜਿਸ ਕਰਕੇ ਪੂਰੇ ਦੇਸ਼ ਵਿੱਚ ਲਾਕਡਾਊਨ ਤੋਂ ਬਾਅਦ ਲੋਕ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਹਨ। ਇਸ ਲਾਕਡਾਊਨ ਦੌਰਾਨ ਲੋਕਾਂ ਨੂੰ ਫਿੱਟ ਰਹਿਣ ਦੇ ਪ੍ਰਤੀ ਉਤਸਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੇ ਕੁਝ ਵੀਡੀਓ ਸ਼ੇਅਰ ਕੀਤੇ ਹਨ।

ਦੇਸ਼ 'ਚ ਕੋਰੋਨਾ ਵਾਇਰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਵਾਸੀਆਂ ਨਾਲ 'ਮਨ ਕੀ ਬਾਤ' ਕੀਤੀ ਸੀ। ਇਸ ਦੌਰਾਨ ਪੀਐੱਮ ਮੋਦੀ ਨੇ ਲਾਕਡਾਊਨ ਦੌਰਾਨ ਲੋਕਾਂ ਨੂੰ ਹੋ ਰਹੀ ਤਕਲੀਫ ਲਈ ਮਾਫ਼ੀ ਮੰਗੀ ਸੀ। ਇਸ ਦੌਰਾਨ ਪੀਐੱਮ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨਾਲ ਵੀ ਗੱਲ ਕੀਤੀ ਸੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' 'ਚ ਕਿਹਾ ਸੀ ਕਿ ਜੇਕਰ ਮੈਂ ਫਿਟਨੈੱਸ ਬਾਰੇ ਗੱਲ ਕਰਾਂਗਾ ਤਾਂ ਬਹੁਤ ਸਮਾਂ ਲਗੇਗਾ, ਇਸ ਲਈ ਵੀਡੀਓ ਅਪਲੋਡ ਕਰਾਂਗਾ। ਪੀਐੱਮ ਮੋਦੀ ਦੀ ਇਸ ਫਿਟਨੈੱਸ ਵੀਡੀਓ ਨੂੰ ਤੁਸੀਂ 'ਨਮੋ ਐਪ' 'ਤੇ ਵੀ ਦੇਖ ਸਕਦੇ ਹੋ।

ਦੱਸ ਦੇਈਏ ਕਿ ਪੀਐੱਮ ਮੋਦੀ ਨੇ ਦੁਨੀਆ ’ਚ ਮਹਾਂਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਭਾਵ ਕੋਵਿਡ–19 ਨਾਲ ਫ਼ੈਸਲਾਕੁੰਨ ਜੰਗ ਲਈ 24 ਮਾਰਚ ਦੀ ਅੱਧੀ ਰਾਤ ਤੋਂ ਸਮੁੱਚੇ ਦੇਸ਼ ’ਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ।ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਆਪਣੇ ਘਰ ਤੋਂ ਬਿਲਕੁਲ ਵੀ ਬਾਹਰ ਨਾ ਨਿੱਕਲਣ ਕਿਉਕਿ ਇਸ ਜਾਨਲੇਵਾ ਵਾਇਰਸ ਦੀ ਛੂਤ ਦੀ ਲੜੀ ਤੋੜਨ ਇਹੋ ਇੱਕੋ-ਇੱਕ ਰਾਹ ਹੈ।

-PTCNews

Related Post