ਪ੍ਰਧਾਨਮੰਤਰੀ ਮੋਦੀ ਹੋਣਗੇ 5 ਵਜੇ ਲਾਈਵ, ਮੁੱਦੇ 'ਤੇ ਸਭ ਦੀ ਨਜ਼ਰ

By  Jagroop Kaur June 7th 2021 02:48 PM

ਭਾਵੇਂ ਹੀ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਵਿਚ ਘਟ ਰਹੇ ਹਨ ਪਰ ਇਸਦਾ ਖ਼ਤਰਾ ਟਲਿਆ ਨਹੀਂ ਇਸ ਤਹਿਤ ਕੋਰੋਨਾ ਦੀ ਇਸ ਖਤਰਨਾਕ ਵਾਇਰਸ ਦੀ ਦੂਜੀ ਲਹਿਰ ਦੇ ਵਿਚਕਾਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 5 ਵਜੇਂ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਹਾਲਾਂਕਿ, ਕਿਸ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੇਸ਼ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ, ਇਸ ਬਾਰੇ ਅਜੇ ਕੋਈ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਹ ਮੰਨਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਕੋਰੋਨਾਵਾਇਰਸ ਤੇ ਟੀਕਾਕਰਨ ਮੁਹਿੰਮ ਬਾਰੇ ਹੋ ਸਕਦਾ ਹੈ।PM Narendra Modi to address nation at 5 PM today | India News – India TV

Read More : ਦਿੱਲੀ ‘ਚ ਸ਼ੁਰੂ ਹੋਈਆਂ ਸੇਵਾਵਾਂ, ਕੇਜਰੀਵਾਲ ਨੇ ਜਨਤਾ ਨੂੰ ਕੀਤੀ ਅਪੀਲ

ਜ਼ਿਕਰਯੋਗ ਹੈ ਕਿ ਜਦ ਵੀ ਪ੍ਰਧਾਨ ਮੰਤਰੀ ਜਨਤਾ ਨੂੰ ਸੰਬੋਧਨ ਕਰਦੇ ਹਨ , ਲੋਕਾਂ ਦੀਆਂ ਪ੍ਰਤੀਕ੍ਰਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੀਆਂ ਹੀ ਟਿੱਪਣੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਹਨ ਕਿ ਅੱਜ ਪਤਾ ਨਹੀਂ ਪ੍ਰਧਾਨ ਮੰਤਰੀ ਮੋਦੀ ਕੀ ਐਲਾਨ ਕਰਨਗੇ , ਪਰ ਅੰਦਾਜ਼ਾ ਇਹੀ ਲਗਾਇਆ ਜਾ ਰਿਹਾ ਹੈ ਕਿ ਮੋਦੀ ਕੋਰੋਨਾ ਦੀ ਵੱਧ ਰਹੀ ਲਹਿਰ 'ਤੇ ਹੀ ਜਨਤਾ ਨੂੰ ਸੰਬੋਧਨ ਕਰਨਗੇ, ਹਾਲ ਹੀ ਦੇ ਵਿਚ ਵੀ ਮੋਦੀ ਵੱਲੋਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਫੋਨ ਤੇ ਗੱਲ ਕੀਤੀ ਸੀ ਜਿਸ ਵਿਚ ਅਮਰੀਕਾ ਨੇ ਵੈਕਸੀਨ ਦੇਣ ਦਾ ਭਰੋਸਾ ਜਤਾਇਆ ਸੀ।

Related Post