PM ਮੋਦੀ ਅੱਜ ਕਿਸਾਨਾਂ ਲਈ ਜਾਰੀ ਕਰਨਗੇ1200 ਕਰੋੜ ਰੁਪਏ ਦੀ ਤੀਜੀ ਕਿਸ਼ਤ , 6 ਕਰੋੜ ਲੋਕਾਂ ਨੂੰ ਹੋਵੇਗਾ ਲਾਭ

By  Shanker Badra January 2nd 2020 12:06 PM

PM ਮੋਦੀ ਅੱਜ ਕਿਸਾਨਾਂ ਲਈ ਜਾਰੀ ਕਰਨਗੇ1200 ਕਰੋੜ ਰੁਪਏ ਦੀ ਤੀਜੀ ਕਿਸ਼ਤ , 6 ਕਰੋੜ ਲੋਕਾਂ ਨੂੰ ਹੋਵੇਗਾ ਲਾਭ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ 6 ਕਰੋੜ ਕਿਸਾਨਾਂ ਨੂੰ ਪੀਐਮ-ਕਿਸਾਨ ਸਨਮਾਨ ਨਿਧੀ ਤਹਿਤ ਦਸੰਬਰ ਮਹੀਨੇ ਦੀ ਕਿਸ਼ਤ ਦੇ ਰੂਪ ਵਿਚ 1200 ਕਰੋੜ ਜਾਰੀ ਕਰਨਗੇ। ਇਸ ਤੋਂ ਲਗਭਗ ਛੇ ਕਰੋੜ ਲੋਕਾਂ ਨੂੰ ਫ਼ਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਦੋ ਦਿਨਾਂ ਦੌਰੇ ਲਈ ਕਰਨਾਟਕ ਜਾ ਰਹੇ ਹਨ।

PM Modi to visit Karnataka, will release third installment of PM KISAN PM ਮੋਦੀ ਅੱਜ ਕਿਸਾਨਾਂ ਲਈ ਜਾਰੀ ਕਰਨਗੇ1200 ਕਰੋੜ ਰੁਪਏ ਦੀ ਤੀਜੀ ਕਿਸ਼ਤ , 6 ਕਰੋੜ ਲੋਕਾਂ ਨੂੰ ਹੋਵੇਗਾ ਲਾਭ

ਮੋਦੀ ਅੱਜ ਹੀ ਤੁਮਕੁਰ ਵਿਖੇ ਇੱਕ ਜਨਤਕ ਰੈਲੀ ਦੌਰਾਨ ‘ਕ੍ਰਿਸ਼ੀ ਕਰਮਨ’ ਪੁਰਸਕਾਰ ਵੀ ਵੰਡਣਗੇ। ਉਹ ਪ੍ਰਗਤੀਸ਼ੀਲ ਕਿਸਾਨਾਂ ਲਈ ਖੇਤੀ ਮੰਤਰਾਲੇ ਦੇ ਇਹ ਪੁਰਸਕਾਰ ਦੇਣਗੇ।ਇਸੇ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਤਾਮਿਲਨਾਡੂ ਦੇ ਕੁਝ ਚੋਣਵੇਂ ਕਿਸਾਨਾਂ ਨੂੰ ਡੂੰਘੇ ਸਮੁੰਦਰਾਂ ਵਿੱਚ ਮੱਛੀ ਫੜਨ ਦੇ ਕੰਮ ਆਉਣ ਵਾਲੇ ਵੱਡੇ ਜਹਾਜ਼ਾਂ ਦੀ ਚਾਬੀ ਵੀ ਸੌਂਪਣਗੇ। ਇਸ ਤੋਂ ਇਲਾਵਾ ਮੋਦੀ ਕਰਨਾਟਕ ਦੇ ਕੁਝ ਚੋਣਵੇਂ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਵੀ ਵੰਡਣਗੇ।

PM Modi to visit Karnataka, will release third installment of PM KISAN PM ਮੋਦੀ ਅੱਜ ਕਿਸਾਨਾਂ ਲਈ ਜਾਰੀ ਕਰਨਗੇ1200 ਕਰੋੜ ਰੁਪਏ ਦੀ ਤੀਜੀ ਕਿਸ਼ਤ , 6 ਕਰੋੜ ਲੋਕਾਂ ਨੂੰ ਹੋਵੇਗਾ ਲਾਭ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ਦੌਰਾਨ ਉਹ DRDO ਦੀਆਂ ਪੰਜ ਪ੍ਰਯੋਗਸ਼ਾਲਾਵਾਂ ਦਾ ਉਦਘਾਟਨ ਕਰਨਗੇ, ਜੋ ਸਿਰਫ਼ ਨੌਜਵਾਨਾਂ ਨੂੰ ਹੀ ਸਮਰਪਿਤ ਹੋਣਗੀਆਂ। ਪ੍ਰਧਾਨ ਮੰਤਰੀ ਮੋਦੀ ਅੱਜ ਵੀਰਵਾਰ ਨੂੰ ਸ੍ਰੀ ਸਿੱਧਗੰਗਾ ਮੱਠ ਵੀ ਜਾਣਗੇ, ਜਿੱਥੇ ਉਹ ਸ਼੍ਰੀ ਸ਼੍ਰੀ ਸ਼ਿਵਕੁਮਾਰ ਸਵਾਮੀਜੀ ਦੇ ਇੱਕ ਸਮਾਰਕ ਅਜਾਇਬਘਰ ਦਾ ਨੀਂਹ ਪੱਥਰ ਰੱਖਣਗੇ।

-PTCNews

Related Post