ਪ੍ਰਧਾਨ ਮੰਤਰੀ ਨਰਿੰਦਰਮੋਦੀ ਦੇ ਪ੍ਰਮੁੱਖ ਸਲਾਹਕਾਰ ਪੀਕੇ ਸਿਨ੍ਹਾ ਨੇ ਅਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ  

By  Shanker Badra March 16th 2021 06:07 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਪੀਕੇ ਸਿਨ੍ਹਾ ਨੇ ਸੋਮਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪੀਕੇ ਸਿਨ੍ਹਾ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਮੁੱਖ ਸਲਾਹਕਾਰ (PM's principal adviser) ਬਣਾਇਆ ਗਿਆ ਸੀ। ਪੜ੍ਹੋ ਹੋਰ ਖ਼ਬਰਾਂ : ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ , ਫੇਸਬੁੱਕ 'ਤੇ ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ [caption id="attachment_481979" align="aligncenter" width="300"]PM Modi's principal advisor P K Sinha resigns । P.K. Sinha resigns ਪ੍ਰਧਾਨ ਮੰਤਰੀ ਨਰਿੰਦਰਮੋਦੀ ਦੇ ਪ੍ਰਮੁੱਖ ਸਲਾਹਕਾਰ ਪੀਕੇ ਸਿਨ੍ਹਾ ਨੇ ਅਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ[/caption] ਸਰਕਾਰੀ ਸੂਤਰਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਅਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦੇ ਅਸਤੀਫ਼ਾ ਦੇਣ ਦੀ ਵਜ੍ਹਾ ਸਾਫ਼ ਨਹੀਂ ਹੋਈ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੇ 15 ਮਾਰਚ ਨੂੰ ਆਪਣਾ ਅਹੁਦਾ ਛੱਡ ਦਿੱਤਾ ਸੀ। ਪੀਕੇ ਸਿਨ੍ਹਾ ਨੇ ਅਸਤੀਫ਼ੇ ਦੇ ਫੈਸਲੇ ਦੇ ਪਿੱਛੇ ਸਿਹਤ ਖਰਾਬ ਹੋਣ ਦੀ ਵਜ੍ਹਾ ਦੱਸੀ ਹੈ। [caption id="attachment_481980" align="aligncenter" width="300"]PM Modi's principal advisor P K Sinha resigns । P.K. Sinha resigns ਪ੍ਰਧਾਨ ਮੰਤਰੀ ਨਰਿੰਦਰਮੋਦੀ ਦੇ ਪ੍ਰਮੁੱਖ ਸਲਾਹਕਾਰ ਪੀਕੇ ਸਿਨ੍ਹਾ ਨੇ ਅਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ[/caption] ਉਤਰ ਪ੍ਰਦੇਸ਼ ਕਾਡਰ ਦੇ 1977 ਬੈਚ ਦੇ ਆਈਪੀਐਸ ਅਧਿਕਾਰੀ ਪੀਕੇ ਸਿਨ੍ਹਾ ਦਾ ਕਾਰਜਕਾਲ ਪੀਐਮ ਮੋਦੀ ਦੇ ਕਾਰਜਕਾਲ ਦੇ ਬਰਾਬਰ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਸਿਨ੍ਹਾ ਕੈਬਨਿਟ ਸੈਕਟਰੀ ਰਹੇ ਸਨ। ਪੀਕੇ ਸਿਨ੍ਹਾ ਪਹਿਲਾਂ ਯੂਪੀਏ ਕਾਲ ਵਿਚ ਨਿਯੁਕਤ ਅਜੀਤ ਸੇਠ ਦੀ ਥਾਂ 'ਤੇ ਆਏ ਸਨ। [caption id="attachment_481978" align="aligncenter" width="300"]PM Modi's principal advisor P K Sinha resigns । P.K. Sinha resigns ਪ੍ਰਧਾਨ ਮੰਤਰੀ ਨਰਿੰਦਰਮੋਦੀ ਦੇ ਪ੍ਰਮੁੱਖ ਸਲਾਹਕਾਰ ਪੀਕੇ ਸਿਨ੍ਹਾ ਨੇ ਅਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ[/caption] ਪੀਕੇ ਸਿਨ੍ਹਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਿਨ੍ਹਾ ਕੈਬਨਿਟ ਸਕੱਤਰ ਤੇ ਕੇਂਦਰੀ ਬਿਜਲੀ ਮੰਤਰਾਲੇ ਦੇ ਸਕੱਤਰ ਦਾ ਅਹੁਦਾ ਸੰਭਾਲਦੇ ਸੀ। ਦੱਸ ਦਈਏ ਕਿ ਸਿਨ੍ਹਾ 1977 ਬੈਚ ਦੇ ਉੱਤਰ ਪ੍ਰਦੇਸ਼ ਕੇਡਰ ਦੇ ਆਈਏਐਸ ਅਧਿਕਾਰੀ ਹਨ। -PTCNews

Related Post