ਭਾਰਤ -ਚੀਨ ਤਣਾਅ ਵਿਚਾਲੇ ਲੇਹ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ , CDS ਬਿਪਿਨ ਰਾਵਤ ਵੀ ਮੌਜੂਦ 

By  Shanker Badra July 3rd 2020 11:13 AM -- Updated: July 3rd 2020 11:32 AM

ਭਾਰਤ -ਚੀਨ ਤਣਾਅ ਵਿਚਾਲੇ ਲੇਹ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, CDS ਬਿਪਿਨ ਰਾਵਤ ਵੀ ਮੌਜੂਦ:ਨਵੀਂ ਦਿੱਲੀ : ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਦੇ ਦੌਰੇ 'ਤੇ ਪਹੁੰਚੇ ਹਨ। ਇਸ ਦੌਰਾਨ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵੀ ਪੀਐੱਮ ਮੋਦੀ ਨਾਲ ਮੌਜ਼ੂਦ ਹਨ। ਪੀਐੱਮ ਮੋਦੀ ਨੇ ਇਸ ਦੌਰਾਨ ਫ਼ੌਜੀਆਂ ਨਾਲ ਮੁਲਾਕਾਤ ਕੀਤੀ ਤੇ ਫ਼ੌਜ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਹੈ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਫੌਜ, ਹਵਾਈ ਫੌਜ ਦੇ ਅਫਸਰਾਂ ਨਾਲ ਸੰਵਾਦ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੀਮੂ ਦੀ ਫਾਰਵਰਡ ਪੋਸਟ 'ਤੇ ਪਹੁੰਚੇ, ਜੋ ਸਮੁੰਦਰੀ ਤਲ ਤੋਂ 11 ਹਜ਼ਾਰ ਫੁੱਟ ਦੀ ਉਚਾਈ 'ਤੇ ਹੈ।  ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਐੱਲ.ਏ.ਸੀ. 'ਤੇ ਮੌਜੂਦਾਂ ਹਾਲਾਤ ਦਾ ਜਾਇਜ਼ਾ ਲੈਣਗੇ। ਇਸ ਖੇਤਰ 'ਚ ਕੰਟਰੋਲ ਸਰਹੱਦ ਰੇਖਾ 'ਤੇ ਭਾਰਤ ਤੇ ਚੀਨ 'ਚ ਸੱਤ ਹਫ਼ਤਿਆਂ ਤੋਂ ਤਣਾਅ ਜਾਰੀ ਹੈ।

PM Narendra Modi ,Chief of Defence Staff General Bipin Rawat and Army Chief MM Naravane visit to Ladakh ਭਾਰਤ -ਚੀਨ ਤਣਾਅ ਵਿਚਾਲੇਲੇਹ ਪਹੁੰਚੇਪ੍ਰਧਾਨ ਮੰਤਰੀ ਨਰਿੰਦਰ ਮੋਦੀ , CDS ਬਿਪਿਨ ਰਾਵਤ ਵੀ ਮੌਜੂਦ

ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਅੱਜ ਲੱਦਾਖ ਦੌਰੇ 'ਤੇ ਜਾਣ ਵਾਲੇ ਸਨ, ਪਰ ਬਾਅਦ 'ਚ ਉਨ੍ਹਾਂ ਨੇ ਇਹ ਦੌਰਾ ਟਾਲ ਦਿੱਤਾ ਹੈ। ਹਾਲਾਂਕਿ ਦੌਰਾ ਕੈਂਸਲ ਹੋਣ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ। ਇਸ ਦੇ ਇਲਾਵਾ ਫ਼ੌਜ ਮੁਖੀ ਨਰਵਾਨੇ ਵੀ 23 ਤੇ 24 ਜੂਨ 'ਚ ਲੱਦਾਖ ਦਾ ਦੌਰਾ ਕਰ ਚੁੱਕੇ ਹਨ। ਉਦੋਂ ਉਨ੍ਹਾਂ ਨੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ ਸੀ ਤੇ ਪੂਰਬੀ ਲੱਦਾਖ ਦੇ ਖੇਤਰਾਂ ਦਾ ਦੌਰਾ ਪਹਿਲਾਂ ਵੀ ਕੀਤਾ ਸੀ।

ਦੱਸ ਦੇਈਏ ਕਿ ਭਾਰਤ -ਚੀਨ ਸਰਹੱਦ 'ਤੇ ਮਈ ਤੋਂ ਹੀਤਣਾਅ ਬਣਿਆ ਹੋਇਆ ਹੈ। ਓਥੇ 15 ਜੂਨ ਨੂੰ ਗਲਵਾਨ ਘਾਟੀ 'ਚ ਭਾਰਤ-ਚੀਨ ਵਿਚਾਲੇ ਹਿੰਸਕ ਝੜਪਹੋਈ ਸੀ। ਇਸ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ।ਪਿਛਲੇ 2 ਮਹੀਨੇ ਤੋਂ ਚੀਨ ਦੇ ਨਾਲ ਸੈਨਾ ਅਤੇ ਡਿਪਲੋਮੈਟਿਕ ਪੱਧਰ 'ਤੇ ਕਈ ਗੇੜਾਂ 'ਚ ਗੱਲਬਾਤ ਚੱਲ ਰਹੀ ਹੈ।ਐੱਲ.ਏ.ਸੀ. 'ਤੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ਕੀਤੀ ਜਾ ਰਹੀ ਹੈ।

-PTCNews

Related Post