ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ

By  Shanker Badra September 7th 2019 10:10 AM

ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ:ਨਵੀਂ ਦਿੱਲੀ : ਚੰਦਰਯਾਨ-2 ਦੀ ਅਸਫ਼ਲਤਾ ਨੇ ਇਸਰੋ ਚੀਫ ਅਤੇ ਨਰਿੰਦਰ ਮੋਦੀ ਦੋਨਾਂ ਨੂੰ ਭਾਵੁਕ ਕਰ ਦਿੱਤਾ।ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ ਨਾਲ ਮਾਯੂਸ ਇਸਰੋ ਚੀਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗਲੇ ਲੱਗ ਕੇ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨੇ ਇਸਰੋ ਚੀਫ ਕੈਲਾਸਵਦਿਵੋ ਸਿਵਾਨ ਦੀ ਪਿੱਠ ਥਾਪੜਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ।ਇਸ ਦੌਰਾਨ ਪੀ.ਐੱਮ.ਮੋਦੀ ਵੀ ਇਸ ਮੌਕੇ 'ਤੇ ਭਾਵੁਕ ਨਜ਼ਰ ਆਏ ਹਨ। [caption id="attachment_337212" align="aligncenter" width="300"]PM Narendra Modi Hugs consoles ISRO Chief K Sivan after he broke down in Tears ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ[/caption] ਇਸਰੋ ਵੱਲੋਂ 22 ਜੁਲਾਈ ਨੂੰ ਪੁਲਾੜ 'ਚ ਭੇਜੇ ਗਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਸਾਫਟ ਲੈਂਡਿੰਗ ਤੋਂ ਐਨ ਪਹਿਲਾਂ ਇਸਰੋ ਨਾਲੋਂ ਸੰਪਰਕ ਟੁੱਟ ਗਿਆ ਹੈ। ਜਿਸ ਨਾਲ ਇਸਰੋ ਦੇ ਕੰਟਰੋਲ ਰੂਮ ਵਿਚ ਚਾਰੇ-ਪਾਸੇ ਸੰਨਾਟਾ ਫੈਲ ਗਿਆ।ਵਿਕਰਮ ਨੇ ਰਫ ਬਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਸੀ ਪਰ ਜਦੋਂ ਉਹ ਚੰਦਰਮਾ ਤੋਂ ਸਿਰਫ 2.1 ਕਿੱਲੋਮੀਟਰ ਦੀ ਦੂਰੀ 'ਤੇ ਸੀ ਤਾਂ ਉਸ ਦਾ ਇਸਰੋ ਦੇ ਸੈਂਟਰ ਨਾਲੋਂ ਸੰਪਰਕ ਟੁੱਟ ਗਿਆ।ਚੰਦਰਯਾਨ-2 ਦੇ ਲੈਂਡਰ ਵਿਕਰਮ ਨੇ ਰਾਤ 1.30 ਵਜੇ ਤੋਂ 2.30 ਵਿਚਾਲੇ ਚੰਨ 'ਤੇ ਉਤਰਨਾ ਸੀ। [caption id="attachment_337208" align="aligncenter" width="300"]PM Narendra Modi Hugs consoles ISRO Chief K Sivan after he broke down in Tears ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ[/caption] ਇਸ ਦੌਰਾਨ ਭਾਰਤੀ ਪੁਲਾੜ ਵਿਗਿਆਨੀਆਂ ਦੀ ਉਪਲਬਧੀ ਨੂੰ ਦੇਖਣ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬੈਂਗਲੁਰੂ 'ਚ ਇਸਰੋ ਦੇ ਮੁੱਖ ਦਫ਼ਤਰ ਪਹੁੰਚੇ ਸਨ। ਆਖ਼ਰੀ ਪਲਾਂ ਵਿਚ ਮਿਸ਼ਨ ਨੂੰ ਲੱਗੇ ਇਸ ਝਟਕਕੇ ਵਿਚ ਦੇ ਬਾਵਜੂਦ ਪੀ.ਐੱਮ ਨਰਿੰਦਰ ਮੋਦੀ ਨੇ ਵਿਗਿਆਨੀਆਂ ਦਾ ਹੌਂਸਲਾ ਵਧਾਇਆ ਅਤੇ ਕਿਹਾ ਕਿ ਉਨ੍ਹਾਂ 'ਤੇ ਦੇਸ਼ ਨੂੰ ਮਾਣ ਹੈ।ਮੋਦੀ ਨੇ ਵਿਗਿਆਨੀਆਂ ਨੂੰ ਕਿਹਾ ਕਿ ਉਹਨਾਂ ਦੀ ਨਿਰਾਸ਼ਾ ਦਾ ਅਹਿਸਾਸ ਹੈ ਪਰ ਦੇਸ਼ ਦਾ ਵਿਸ਼ਵਾਸ ਹੈ ਅਤੇ ਮਜ਼ਬੂਤ ਹੋਇਆ ਹੈ,ਅਸੀਂ ਚੰਦ ਦੇ ਹੋਰ ਕਰੀਬ ਆ ਗਏ ਹਾਂ ਅਤੇ ਅੱਗੇ ਜਾਣਾ ਹੈ। [caption id="attachment_337210" align="aligncenter" width="300"]PM Narendra Modi Hugs consoles ISRO Chief K Sivan after he broke down in Tears ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ[/caption] ਪੀ.ਐੱਮ ਨਰਿੰਦਰ ਮੋਦੀ ਨੇ ਵਿਗਿਆਨੀਆਂ ਨੂੰ ਕਿਹਾ ਹੈ ਕਿ ਹਰ ਮੁਸ਼ਕਿਲ , ਹਰ ਸੰਘਰਸ਼ , ਹਰ ਕਠਿਨਾਈ ,ਸਾਨੂੰ ਕੁੱਝ ਸਿਖਾ ਕੇ ਜਾਂਦੀ ਹੈ ਅਤੇ ਕੁਝ ਨਵੇਂ ਆਵਿਸ਼ਕਾਰ , ਨਵੀਂ ਤਕਨਾਲੋਜੀ ਦੇ ਲਈ ਪ੍ਰੇਰਿਤ ਕਰਦੀ ਹੈ ਅਤੇ ਇਸ ਦੇ ਨਾਲ ਹੀ ਸਾਡੀ ਅੱਗੇਦੀ ਸਫ਼ਲਤਾ ਤੈਅ ਹੰਦੀ ਹੈ। ਉਨ੍ਹਾਂ ਕਿਹਾ ਕਿ ਗਿਆਨ ਦਾ ਜੇ ਸਭ ਤੋਂ ਵੱਡਾ ਅਧਿਆਪਕ ਕੋਈ ਹੈ ਤਾਂ ਉਹ ਵਿਗਿਆਨ ਹੈ।ਇਸਰੋ ਦੇ ਮਿਸ਼ਨ ਕੰਟ੍ਰੋਲ ਸੈਂਟਰ ਤਪ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ,'ਅਸੀਂ ਸਬਕ ਲੈਣਾ ਹੈ ,ਸਿੱਖਣਾ ਹੈ ,ਅਸੀਂ ਜ਼ਰੂਰ ਸਫ਼ਲ ਹੋਵਾਂਗੇ ਅਤੇ ਕਾਮਯਾਬੀ ਸਾਡੇ ਹੱਥ 'ਚ ਹੋਵੇਗੀ। [caption id="attachment_337205" align="aligncenter" width="300"]PM Narendra Modi Hugs consoles ISRO Chief K Sivan after he broke down in Tears ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਰੋਣ ਲੱਗੇ ਇਸਰੋ ਚੀਫ , ਭਾਵੁਕ ਮੋਦੀ ਨੇ ਗਲੇ ਲਗਾ ਕੇ ਦਿੱਤੀ ਹਿੰਮਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :Chandrayaan-2 : ਚੰਦ ਨੂੰ ਛੂਹਣ ਦੀ ਇੱਛਾ ਸ਼ਕਤੀ ਹੋਰ ਹੋਈ ਮਜ਼ਬੂਤ ਅਤੇ ਅਸੀਂ ਜ਼ਰੂਰ ਸਫ਼ਲ ਹੋਵਾਂਗੇ : ਮੋਦੀ ਦੱਸ ਦੇਈਏ ਕਿ ਇਹ ਭਾਰਤ ਦਾ ਦੂਜਾ ਚੰਦਰ ਅਭਿਆਨ ਸੀ ,ਕਿਉਂਕਿ ਇਸ ਤੋਂ ਪਹਿਲਾਂ  2008 'ਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ। ਇਹ ਆਰਬਿਟਰ ਮਿਸ਼ਨ ਸੀ। ਯਾਨ ਨੇ ਕਰੀਬ 10 ਮਹੀਨੇ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਪ੍ਰਯੋਗਾਂ ਨੂੰ ਅੰਜਾਮ ਦਿੱਤਾ ਸੀ। ਚੰਦਰਮਾ 'ਤੇ ਪਾਣੀ ਦੀ ਖੋਜ ਦਾ ਸਿਹਰਾ ਭਾਰਤ ਦੇ ਇਸੇ ਅਭਿਆਨ ਨੂੰ ਜਾਂਦਾ ਹੈ। ਚੰਦਰਯਾਨ-2 ਇੱਥੇ ਪਾਣੀ ਦੀ ਮੌਜੂਦਗੀ ਦੇ ਸਬੂਤ ਇਕੱਠੇ ਕਰੇਗਾ।ਨਾਲ ਹੀ ਇਸ ਨਾਲ ਚੰਦਰਮਾ ਦੀ ਸਤਹਾ 'ਤੇ ਖਣਿਜ ਦੀ ਮੌਜੂਦਗੀ ਦਾ ਵੀ ਪਤਾ ਲੱਗਣ ਦੀ ਉਮੀਦ ਹੈ। -PTCNews

Related Post