ET Summit 2020 'ਚ PM ਮੋਦੀ ਵੱਲੋਂ ਸੰਬੋਧਨ, ਬੋਲੇ ਕਰੋਨਾ ਵੱਡੀ ਚੁਣੌਤੀ, ਮਿਲ ਕੇ ਹਰਾ ਦੇਵਾਂਗੇ

By  PTC NEWS March 6th 2020 09:07 PM -- Updated: March 6th 2020 09:15 PM

ਨਵੀਂ ਦਿੱਲੀ: ਇਕਨਾਮਿਕ ਟਾਈਮਜ਼ ਗਲੋਬਲ ਬਿਜ਼ਨਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਤਕਨਾਲੋਜੀ ਨੇ ਸਭ ਕੁਝ ਬਦਲ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਯੁੱਗ 'ਚ ਨਵੇਂ-ਨਵੇਂ ਚੈਲੰਜ਼ ਆਉਂਦੇ ਹਨ। ਇਸ ਸਮੇਂ ਕਰੋਨਾ ਵਾਇਰਸ ਵਿੱਤੀ ਵਿਸ਼ਵ ਲਈ ਇਕ ਚੁਣੌਤੀ ਬਣਿਆ ਹੋਇਆ ਹੈ। ਇਸ 'ਤੇ ਅਸੀਂ Collaborate a create ਦੇ ਵਿਜ਼ਨ ਨਾਲ ਜਿੱਤ ਪ੍ਰਾਪਤ ਕਰਾਂਗੇ। ਜਦੋਂ ਅਸੀਂ ਸਾਰੇ ਮਿਲ ਕੇ ਲੜਾਂਗੇ, ਅਸੀਂ ਇਸ ਵਾਇਰਸ ਨੂੰ ਹਰਾ ਦੇਵਾਂਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਸੰਵਿਧਾਨ ਦਾ ਦਿਨ ਭਰ ਹਵਾਲਾ ਦਿੰਦੇ ਹਨ, ਉਹ ਧਾਰਾ 370 ਵਰਗੇ ਅਸਥਾਈ ਪ੍ਰਣਾਲੀ ਨੂੰ ਹਟਾਉਣ ਦਾ ਵਿਰੋਧ ਕਰਦੇ ਹਨ। ਜਦੋਂ ਕਿ ਇਸ ਨੂੰ ਹਟਾਉਣ ਨਾਲ ਜੰਮੂ-ਕਸ਼ਮੀਰ ਵਿਚ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ।

-PTC News

Related Post