PM ਮੋਦੀ ਨੇ ਕੋਰੋਨਾ ਖਿਲਾਫ਼ ਇਕਜੁੱਟ ਹੋਣ 'ਤੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ,ਕਿਹਾ ਲੰਬੀ ਲੜਾਈ ਵਿੱਚ ਜਿੱਤ ਦੀ ਸ਼ੁਰੂਆਤ

By  Shanker Badra March 22nd 2020 09:42 PM -- Updated: March 22nd 2020 09:45 PM

PM ਮੋਦੀ ਨੇ ਕੋਰੋਨਾ ਖਿਲਾਫ਼ ਇਕਜੁੱਟ ਹੋਣ 'ਤੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ,ਕਿਹਾ ਲੰਬੀ ਲੜਾਈ ਵਿੱਚ ਜਿੱਤ ਦੀ ਸ਼ੁਰੂਆਤ:ਨਵੀਂ ਦਿੱਲੀ : ਕੋਰੋਨਾ ਵਾਇਰਸ ਨੂੰ ਲੈ ਕੇ ਜਨਤਾ ਕਰਫ਼ਿਊ ਦੇ ਸਮਰਥਨ ਵਿੱਚ ਪੂਰਾ ਦੇਸ਼ ਉਤਰ ਆਇਆ ਹੈ। ਸਵੇਰੇ 7 ਵਜੇ ਤੋਂ 9 ਵਜੇ ਤੱਕ ਪ੍ਰਧਾਨ ਮੰਤਰੀ ਦੀ ਘਰਾਂ ਵਿਚ ਰਹਿਣ ਦੀ ਅਪੀਲ ਦਾ ਅਸਰ ਦੇਖਣ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਲੋਕਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਕਰਫਿਊ ਦਾ ਸਮਰਥਨ ਕੀਤਾ। ਲੋਕਾਂ ਨੇ ਡਾਕਟਰਾਂ, ਨਰਸਾਂ, ਮੀਡੀਆ ਕਰਮਚਾਰੀਆਂ, ਸਫ਼ਾਈ ਸੇਵਕਾਂ, ਪੁਲਿਸ, ਫ਼ੌਜ ਦਾ ਤਾੜੀਆਂ, ਥਾਲੀਆਂ ਅਤੇ ਸ਼ੰਖ ਵਜਾ ਕੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ।

ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਲਈ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਇਹ ਦੇ ਨਾਲ ਹੀ ਕਿਹਾ ਕਿ ਹਾਲੇ ਲੰਬੀ ਲੜਾਈ ਬਾਕੀ ਹੈ। ਪੀਐਮ ਮੋਦੀ ਨੇ ਟਵੀਟ ਕੀਤਾ, "ਇਹ ਧੰਨਵਾਦ ਦੀ ਆਵਾਜ਼ ਹੈ ਅਤੇ ਲੰਬੀ ਲੜਾਈ ਵਿਚ ਜਿੱਤ ਦੀ ਸ਼ੁਰੂਆਤ ਵੀ ਹੈ। ਆਓ ਇਸੇ ਟੀਚੇ ਨਾਲ ਸੰਜਮ ਰੱਖ ਕੇ ਆਪਣੇ ਆਪ ਨੂੰ ਇੱਕ ਲੰਮੀ ਲੜਾਈ ਲਈ ਸਮਾਜਿਕ ਦੂਰੀਆਂ 'ਚ ਬੰਨ੍ਹ ਲਓ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਲੜਾਈ ਦੀ ਅਗਵਾਈ ਕਰਨ ਵਾਲੇ ਹਰੇਕ ਵਿਅਕਤੀ ਨੂੰ ਦੇਸ਼ ਨੇ ਇੱਕਮਤ ਹੋ ਕੇ ਧੰਨਵਾਦ ਕੀਤਾ। ਦੇਸ਼ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ।"ਬਹੁਤ ਸਾਰੇ ਲੋਕਾਂ ਨੇ ਕੋਰੋਨਾ ਦੇ ਹੀਰੋਜ਼ ਦਾ ਧੰਨਵਾਦ ਕਰਨ ਲਈ ਤਾੜੀਆਂ ਅਤੇ ਥਾਲੀ ਵਜਾਈਆਂ। ਲੀਡਰਾਂ, ਮੰਤਰੀਆਂ, ਖਿਡਾਰੀਆਂ, ਬਾਲੀਵੁੱਡ ਸਿਤਾਰਿਆਂ ਸਮੇਤ ਸਾਰੇ ਲੋਕਾਂ ਨੇ ਸ਼ਾਮ 5 ਵਜੇ ਆਪਣੇ-ਆਪਣੇ ਘਰਾਂ 'ਚ ਤਾਲੀਆਂ ਤੇ ਥਾਲੀਆਂ ਵਜਾਈਆਂ। ਸ਼ੰਖਾਂ ਦੀ ਆਵਾਜ਼ ਨਾਲ ਪੂਰਾ ਆਸਮਾਨ ਗੂੰਜ ਉੱਠਿਆ। ਵਿਦੇਸ਼ਾਂ 'ਚ ਵੀ ਰਹਿ ਰਹੇ ਭਾਰਤੀਆਂ ਨੇ ਆਪਣੇ ਘਰਾਂ ਦੀਆਂ ਬਾਲਕਨੀ 'ਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।

-PTCNews

Related Post