ਪੀ.ਐੱਮ.ਸੀ ਬੈਂਕ ਘੁਟਾਲੇ ਦਾ ਮਾਮਲਾ, ਮਹਾਰਾਸ਼ਟਰ ਦੇ ਕਈ ਗੁਰੂ-ਘਰਾਂ ਦੇ ਬੈਂਕ 'ਚ ਫਸੇ ਕਰੋੜਾਂ ਰੁਪਏ

By  Jashan A October 7th 2019 01:40 PM

ਪੀ.ਐੱਮ.ਸੀ ਬੈਂਕ ਘੁਟਾਲੇ ਦਾ ਮਾਮਲਾ, ਮਹਾਰਾਸ਼ਟਰ ਦੇ ਕਈ ਗੁਰੂ-ਘਰਾਂ ਦੇ ਬੈਂਕ 'ਚ ਫਸੇ ਕਰੋੜਾਂ ਰੁਪਏ,ਨਵੀਂ ਦਿੱਲੀ: ਪੰਜਾਬ-ਮਹਾਰਾਸ਼ਟਰ ਸਹਿਕਾਰੀ ਬੈਂਕ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਸ ਬੈਂਕ 'ਚ ਮਹਾਰਾਸ਼ਟਰ ਦੇ ਕਈ ਗੁਰੂ ਘਰਾਂ ਦੇ ਕਰੋੜਾਂ ਰੁਪਏ ਫਸੇ ਹੋਏ ਹਨ। ਜਿਸ ਕਾਰਨ ਗੁਰਦੁਆਰਾ ਕਮੇਟੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

PMC Bankਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਲਈ ਪੈਸੇ ਨਹੀਂ ਮਿਲ ਰਹੇ।

ਹੋਰ ਪੜ੍ਹੋ:ਅੰਮ੍ਰਿਤਸਰ: ਦਹਿਸ਼ਤਗਰਦੀ ਹਮਲੇ ਦੇ ਅਲਰਟ ਦੇ ਮੱਦੇਨਜ਼ਰ ਰਾਜਾਸਾਂਸੀ ਹਵਾਈ ਅੱਡੇ ਦੀ ਸੁਰੱਖਿਆ ਸਖ਼ਤ ਕੀਤੀ ਗਈ

PMC Bankਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਜੇਕਰ ਆਰ ਬੀ ਆਈ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਰੱਖੇਗੀ ਤਾਂ ਸਾਡਾ ਕੀ ਹੋਵੇਗਾ। ਉਹਨਾਂ ਨੂੰ ਚਾਹੀਦਾ ਹੈ ਕਿ ਸਾਡੀਆਂ ਮੰਗਾਂ 'ਤੇ ਵਿਚਾਰ ਕੀਤਾ ਜਾਵੇ ਤੇ ਪੈਸਾ ਵਾਪਸ ਕੀਤਾ ਜਾਵੇ।

PMC Bankਉਹਨਾਂ ਕਿਹਾ ਕਿ ਅਸੀਂ RBI ਦੇ ਬੈਂਕ ਨੂੰ ਪੈਸਾ ਦਿੱਤਾ ਨਾ ਕਿ ਪੈਸੇ ਡਬਲ ਕਰਨ ਨੂੰ ਦਿੱਤਾ, ਜੇਕਰ ਅਜਿਹਾ ਹੋਵੇਗਾ ਤਾਂ ਲੋਕਾਂ ਦਾ ਵਿਸ਼ਵਾਸ ਕਿਸ 'ਤੇ ਰਹੇਗਾ। ਉਹਨਾਂ ਕਿਹਾ ਕਿ ਇਸ ਮਾਮਲੇ ਸਬੰਧੀ RBI ਦੇ ਗਵਰਨਰ ਨਾਲ ਮੁਲਾਕਾਤ ਕੀਤੀ ਜਾਵੇ।

-PTC News

Related Post