ਜਲਦ ਭਾਰਤ ਹਵਾਲੇ ਕੀਤਾ ਜਾ ਸਕਦੈ ਭਗੌੜਾ ਮੇਹੁਲ ਚੋਕਸੀ, ਡੋਮਿਨਿਕਾ ਪਹੁੰਚਿਆ ਪ੍ਰਾਈਵੇਟ ਜੈੱਟ

By  Baljit Singh May 30th 2021 12:46 PM -- Updated: May 30th 2021 12:48 PM

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (Punjab National Bank) ਨਾਲ ਸਬੰਧਿਤ ਘੋਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਤੇਜ ਹੁੰਦੀ ਜਾ ਰਹੇ ਹਨ। ਡੋਮਿਨਿਕਾ ਦੀ ਪੁਲਿਸ ਹਿਰਾਸਤ ਵਿਚ ਭਗੋੜੇ ਹੀਰਾ ਕਾਰੋਬਾਰੀ ਨੂੰ ਲੈ ਕੇ ਭਾਰਤ ਸਰਕਾਰ ਨੇ ਸਾਫ਼ ਕੀਤਾ ਹੈ ਕਿ ਚੋਕਸੀ ਨੂੰ ਭਾਰਤ ਨੂੰ ਵਾਪਸ ਸੌਂਪ ਦਿੱਤਾ ਜਾਵੇ। ਉਹ ਭਾਰਤ ਦਾ ਨਾਗਰਿਕ ਹੈ ਅਤੇ ਉਸ ਨੇ ਇੱਥੇ ਇਕ ਬਹੁਤ ਜੁਰਮ ਕੀਤਾ ਹੈ ਇਸ ਲਈ ਉਸ ਨੂੰ ਭਾਰਤ ਨੂੰ ਵਾਪਸ ਸੌਂਪ ਦਿੱਤਾ ਜਾਵੇ।

ਪੜ੍ਹੋ ਹੋਰ ਖਬਰਾਂ:ਕੋਰਟ ਨੇ 4 ਦਿਨ ਵਧਾਈ ਸੁਸ਼ੀਲ ਕੁਮਾਰ ਦੀ ਪੁਲਿਸ ਰਿਮਾਂਡ, ਹਰ 24 ਘੰਟੇ ‘ਚ ਹੋਵੇਗਾ ਮੈਡੀਕਲ

ਉਥੇ ਹੀ, ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ਲਈ ਭਾਰਤ ਦਾ ਇੱਕ ਜਹਾਜ਼ ਡੋਮਿਨਿਕਾ ਪਹੁੰਚ ਗਿਆ ਹੈ। ਏਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਉਨੀ ਨੇ ਖੁਦ ਇਸਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਕ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਭਾਰਤ ਤੋਂ ਆਇਆ ਨਿੱਜੀ ਵਾਹਨ ਫਿਲਹਾਲ ਡੋਮਿਨਿਕਾ ਦੇ ਜਗਲਸ ਚਾਰਲਸ ਏਅਰਪੋਰਟ ਉੱਤੇ ਖੜਾ ਹੈ।

ਪੜ੍ਹੋ ਹੋਰ ਖਬਰਾਂ: ਦੇਸ਼ ‘ਚ ਰਹਿੰਦੇ ਸ਼ਰਨਾਰਥੀਆਂ ਨੂੰ ਭਾਰਤ ਸਰਕਾਰ ਨੇ ਦਿੱਤੀ ਵੱਡੀ ਰਾਹਤ

-PTC News

Related Post