8 ਸਾਲਾਂ ਮਗਰੋਂ ਭਾਰਤ 'ਚ ਮਿਲਿਆ ਪੋਲੀਓ ਦਾ ਵਾਇਰਸ, WHO ਦੇ ਸਰਵੇ 'ਚ ਹੋਇਆ ਖ਼ੁਲਾਸਾ

By  Ravinder Singh June 16th 2022 10:23 AM

ਕੋਲਕਾਤਾ : ਕੋਵਿਡ ਦੇ ਵਧਦੇ ਖ਼ਤਰੇ ਦੇ ਵਿਚਕਾਰ ਹੁਣ ਪੋਲੀਓ ਵਾਇਰਸ ਦੁਬਾਰਾ ਮਿਲਣ ਦੀ ਖ਼ਬਰ ਹੈ ਸਾਹਮਣੇ ਆਈ। WHO ਨੇ ਕੋਲਕਾਤਾ ਦੇ ਡਰੇਨ ਦੇ ਪਾਣੀ ਵਿੱਚ ਪੋਲੀਓ ਬੈਕਟੀਰੀਆ ਪਾਇਆ ਹੈ। ਰਾਜ ਦੇ ਸਿਹਤ ਵਿਭਾਗ ਦੇ ਨਾਲ-ਨਾਲ ਕੇਂਦਰੀ ਸਿਹਤ ਮੰਤਰਾਲੇ ਦੀ ਵੀ ਇਸ ਨੂੰ ਲੈ ਕੇ ਚਿੰਤਾ ਵਧ ਗਈ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਵਿਸ਼ਵ ਸਿਹਤ ਸੰਗਠਨ ਨੇ ਪੋਲੀਓ ਦੀ ਲਾਗ ਦੀ ਸਥਿਤੀ ਨੂੰ ਸਮਝਣ ਲਈ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੇ ਨਮੂਨੇ ਲਏ ਸਨ। ਇਸ ਦੌਰਾਨ ਪਾਣੀ ਵਿੱਚ ਪੋਲੀਓ ਬੈਕਟੀਰੀਆ ਪਾਏ ਗਏ ਹਨ, ਜਿਸ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਗਏ ਹਨ।

8 ਸਾਲਾਂ ਮਗਰੋਂ ਭਾਰਤ 'ਚ ਮਿਲਿਆ ਪੋਲੀਓ ਦਾ ਵਾਇਰਸ, WHO ਦੇ ਸਰਵੇ 'ਚ ਹੋਇਆ ਖ਼ੁਲਾਸਾਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਵੀ ਕਮਜ਼ੋਰ ਇਮਿਊਨਿਟੀ ਵਾਲੇ ਬੱਚਿਆਂ ਪ੍ਰਤੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਨ੍ਹਾਂ ਬੱਚਿਆਂ ਦਾ ਸਟੂਲ ਟੈਸਟ ਵੀ ਮੰਗਿਆ ਗਿਆ ਹੈ। ਇਸ ਦੇ ਨਾਲ ਹੀ ਹੁਣ ਪੋਲੀਓ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੂੰ ਕੋਲਕਾਤਾ ਦੇ ਇਕ ਨਾਲੇ ਦੇ ਪਾਣੀ ਵਿੱਚ ਪੋਲੀਓ ਦਾ ਵਾਇਰਸ ਮਿਲਿਆ ਹੈ।

8 ਸਾਲਾਂ ਮਗਰੋਂ ਭਾਰਤ 'ਚ ਮਿਲਿਆ ਪੋਲੀਓ ਦਾ ਵਾਇਰਸ, WHO ਦੇ ਸਰਵੇ 'ਚ ਹੋਇਆ ਖ਼ੁਲਾਸਾ17 ਮਾਰਚ, 2014 ਨੂੰ ਪੋਲੀਓ ਮੁਕਤ ਦੇਸ਼ ਐਲਾਨੇ ਜਾਣ ਦੇ ਅੱਠ ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਸ ਦਾ ਵਾਇਰਸ ਮਿਲਿਆ ਹੈ। ਇਸ ਨੂੰ ਲੈ ਕੇ ਸੂਬਾਈ ਸਿਹਤ ਵਿਭਾਗ ਦੇ ਨਾਲ-ਨਾਲ ਕੇਂਦਰੀ ਸਿਹਤ ਮੰਤਰਾਲੇ ਦੀ ਵੀ ਚਿੰਤਾ ਵੱਧ ਗਈ ਹੈ। ਇਸ ਸਬੰਧੀ ਸੂਬੇ ਦੇ ਸਿਹਤ ਡਾਇਰੈਕਟਰ ਸਿਧਾਰਥ ਨਿਯੋਗੀ ਨੇ ਕਿਹਾ ਕਿ ਮਟੀਆਬਰੁਜ ਇਲਾਕੇ ਵਿੱਚ ਪੋਲੀਓ ਦੇ ਟਾਈਪ-1 ਵਾਇਰਸ ਮਿਲੇ ਹਨ। ਇਲਾਕੇ ’ਚ ਨਿਗਰਾਨੀ ਪ੍ਰੋਗਰਾਮ ਚੱਲ ਰਿਹਾ ਹੈ। ਰੋਕਥਾਮ ਦੇ ਉਪਾਅ ਕੀਤੇ ਗਏ ਹਨ।

8 ਸਾਲਾਂ ਮਗਰੋਂ ਭਾਰਤ 'ਚ ਮਿਲਿਆ ਪੋਲੀਓ ਦਾ ਵਾਇਰਸ, WHO ਦੇ ਸਰਵੇ 'ਚ ਹੋਇਆ ਖ਼ੁਲਾਸਾਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਨੂੰ ਇਨਫੈਕਸ਼ਨ ਤਾਂ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ’ਚ ਲੋਡ਼ੀਂਦੇ ਦਿਸ਼ਾ-ਨਿਰਦੇਸ਼ਾਂ ਵਾਲੀ ਚਿੱਠੀ ਭੇਜੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇ ਜਮਾਂਦਰੂ ਰੋਗ ਜਾਂ ਰੋਗ ਨਾਲ ਲੜਨ ਦੀ ਘੱਟ ਸਮਰੱਥਾ ਵਾਲਾ ਕੋਈ ਬੱਚਾ ਦਾਖ਼ਲ ਕਰਵਾਇਆ ਜਾਂਦਾ ਹੈ ਤਾਂ ਉਸ ਦੇ ਪਖ਼ਾਨੇ ਦੀ ਤੁਰੰਤ ਜਾਂਚ ਕਰਨੀ ਜ਼ਰੂਰੀ ਹੈ। ਸਿਹਤ ਵਿਭਾਗ ਦੇ ਸੂੁਤਰਾਂ ਨੇ ਦੱਸਿਆ ਕਿ ਪੋਲੀਓ ਇਨਫੈਕਸ਼ਨ ਦੀ ਸਥਿਤੀ ਨੂੰ ਸਮਝਣ ਲਈ ਵਿਸ਼ਵ ਸਿਹਤ ਸੰਗਠਨ ਨੇ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੇ ਨਮੂਨੇ ਇਕੱਠੇ ਕੀਤੇ ਸਨ। ਇਸੇ ਦੌਰਾਨ ਮਈ ਮਹੀਨੇ ਦੇ ਅਖ਼ੀਰ ’ਚ ਕੋਲਕਾਤਾ ਨਗਰ ਨਿਗਮ ਖੇਤਰ ਦੇ ਮੁਸਲਮਾਨ ਬਹੁਗਿਣਤੀ ਵਾਲੇ ਮਟੀਆਬਰੁਜ ਇਲਾਕੇ ਦੇ ਨਾਲੇ ਦੇ ਪਾਣੀ ’ਚੋਂ ਪੋਲੀਓ ਦੇ ਵਾਇਰਸ ਮਿਲੇ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣਾਂ 2022: CM ਮਾਨ ਦਾ ਅੱਜ ਭਦੌੜ 'ਚ ਰੋਡ ਸ਼ੋਅ

Related Post