BJP Angry On Amritpal's Statement: ਅੰਮ੍ਰਿਤਪਾਲ ਸਿੰਘ ਦੇ ‘ਮੈਂ ਭਾਰਤੀ ਨਹੀਂ’ ਵਾਲੇ ਬਿਆਨ ਨੇ ਭੜਕੀ ਭਾਜਪਾ

''ਵਾਰਿਸ ਪੰਜਾਬ ਦੇ'' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਇਕ ਹੋਰ ਵਿਵਾਦਤ ਬਿਆਨ ਦਿੱਤਾ ਹੈ ਕਿ ਉਹ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਹੀਂ ਮੰਨਦੇ।

By  Jasmeet Singh February 27th 2023 04:40 PM

BJP Angry On Amritpal's Statement: ''ਵਾਰਿਸ ਪੰਜਾਬ ਦੇ'' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਇਕ ਹੋਰ ਵਿਵਾਦਤ ਬਿਆਨ ਦਿੱਤਾ ਹੈ ਕਿ ਉਹ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਹੀਂ ਮੰਨਦੇ।

ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਅੰਮ੍ਰਿਤਪਾਲ  ਕਿਹਾ ਕਿ ਪਾਸਪੋਰਟ ਸਿਰਫ ਇਕ 'ਯਾਤਰਾ ਦਸਤਾਵੇਜ਼' ਹੈ, ਜਿਸ ਨਾਲ ਕੋਈ ਭਾਰਤੀ ਨਾਗਰਿਕ ਨਹੀਂ ਬਣ ਸਕਦਾ।

ਭਾਜਪਾ ਦਾ ਤਿੱਖਾ ਪ੍ਰਤੀਕਰਮ 

ਭਾਜਪਾ ਆਗੂ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਕਿਸ ਕਾਨੂੰਨ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਵਿਰੋਧ ਪ੍ਰਦਰਸ਼ਨ ਅਤੇ ਧਾਰਮਿਕ ਪ੍ਰੋਗਰਾਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ? ਉਸ ਨੂੰ ਦੇਸ਼ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਉਸ ਦੀਆਂ ਗਤੀਵਿਧੀਆਂ ਪੰਜਾਬ ਦੀ ਸ਼ਾਂਤੀ ਭੰਗ ਕਰ ਰਹੀਆਂ ਹਨ। 

ਇਥੇ ਦੱਸਣਾ ਬਣਦਾ ਹੈ ਕਿ ਇਸੇ ਦੌਰਾਨ ਅਜਨਾਲਾ ਕਾਂਡ ਤੋਂ ਬਾਅਦ ਅੰਮ੍ਰਿਤਪਾਲ ਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ।

ਸੋਸ਼ਲ ਮੀਡੀਆ 'ਤੇ ਭਾਈ ਅੰਮ੍ਰਿਤਪਾਲ ਦੇ ਨਾਂ ਦੇ ਕਈ ਅਕਾਊਂਟ ਹਨ, ਜਿਨ੍ਹਾਂ 'ਚੋਂ ਬਲੂ ਟਿੱਕ ਵਾਲੇ ਇੰਸਟਾਗ੍ਰਾਮ ਅਕਾਊਂਟ ਨੂੰ ਭਾਰਤ 'ਚ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ 'ਚ ਹੁਣ ਲਿਖਿਆ ਆਉਂਦਾ, "ਪ੍ਰਬੰਧਿਤ ਪ੍ਰੋਫਾਈਲ... ਇਹ ਪ੍ਰੋਫਾਈਲ ਤੁਹਾਡੇ ਖੇਤਰ ਵਿੱਚ ਉਪਲਬਧ ਨਹੀਂ ਹੈ।"

ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਲਕਸ਼ਮੀ ਕਾਂਤ ਚਾਵਲਾ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਭਾਰਤੀ ਨਾਗਰਿਕ ਨਹੀਂ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਭਾਰਤ ਤੋਂ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਇਹ ਇੱਕ ਸਕਾਰਾਤਮਕ ਸੰਕੇਤ ਹੈ ਕਿ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਇੱਕ ਆਵਾਜ਼ ਵਿੱਚ ਇਸ ਦੇਸ਼ ਵਿਰੋਧੀ ਏਜੰਡੇ ਦੀ ਨਿੰਦਾ ਕਰ ਰਹੀਆਂ ਹਨ।

ਉਥੇ ਹੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ  ਅੰਮ੍ਰਿਤਪਾਲ ਆਪਣੇ ਆਪ ਨੂੰ "ਵਾਰਿਸ" ਕਿਵੇਂ ਕਹਿ ਸਕਦਾ ਹੈ, ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਥਾਣੇ 'ਚ ਦਾਖਲ ਹੋ ਕੇ ਬੇਅਦਬੀ ਦਾ ਦੋਸ਼ੀ ਹੈ। ਉਨ੍ਹਾਂ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਨੂੰ ਭੰਗ ਕਰਨ ਲਈ ਤੁਲੀਆਂ ਕੱਟੜਪੰਥੀ ਤਾਕਤਾਂ ਅੱਗੇ ਗੋਡੇ ਟੇਕਣ ਲਈ ਵੀ ਮੁੱਖ ਮੰਤਰੀ ਦੀ ਨਿੰਦਾ ਕੀਤੀ।

ਸ਼ਰਮਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ।

ਭਾਜਪਾ ਦੇ ਸੀਨੀਅਰ ਆਗੂ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ 'ਆਪ' ਸਰਕਾਰ 'ਤੇ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ, ਜਿਸ ਵਿੱਚ ਉਹ ਹਥਿਆਰਬੰਦ ਸਮਰਥਕਾਂ ਦੇ ਇੱਕ ਗਰੁੱਪ ਨਾਲ ਘੁੰਮਦਾ ਫਿਰਦਾ, ਪੁਲਿਸ ਥਾਣਿਆਂ 'ਤੇ ਹਮਲੇ ਕਰਨ ਤੋਂ ਅੱਖਾਂ ਮੀਚਣ ਦਾ ਦੋਸ਼ ਲਾਇਆ ਤੇ ਦੋਵਾਂ ਦੀ ਨਿੰਦਾ ਕੀਤੀ।

Related Post