ਰਾਹੁਲ ਗਾਂਧੀ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਭਾਰਤ ਪਰਤੇ ਸਾਬਕਾ CM ਚੰਨੀ

By  Jasmeet Singh December 19th 2022 03:29 PM -- Updated: December 19th 2022 03:41 PM

ਚੰਡੀਗੜ੍ਹ, 19 ਦਸੰਬਰ: ਆਪਣੀ ਹਾਰ ਮਗਰੋਂ ਪਿਛਲੇ ਇੱਕ ਸਾਲ ਤੋਂ ਵਿਦੇਸ਼ 'ਚ ਬੈਠੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਖਰਕਾਰ ਪੰਜਾਬ ਪਰਤ ਆਏ ਹਨ। ਅਟਕਲਾਂ ਲਾਈਆਂ ਜਾ ਰਹੀਆਂ ਨੇ ਕਿ ਕੀਤੇ ਨਾ ਕੀਤੇ ਉਨ੍ਹਾਂ ਦੀ ਇਹ ਵਾਪਸੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ 'ਭਾਰਤ ਜੋੜੋ' ਯਾਤਰਾ ਨੂੰ ਮੁੱਖ ਰੱਖ ਕੇ ਹੋਈ ਹੈ, ਜੋ ਕਿ 10 ਜਨਵਰੀ ਤੱਕ ਪੰਜਾਬ ਪਹੁੰਚਣ ਵਾਲੀ ਹੈ।  

ਇਹ ਵੀ ਪੜ੍ਹੋ: ਮੌਸਮ ਵਿਭਾਗ ਨੇ ਠੰਢ ਅਤੇ ਧੁੰਦ ਦੀ ਕੀਤੀ ਪੇਸ਼ੀਨਗੋਈ

ਚੰਨੀ ਪਿਛਲੇ ਇੱਕ ਸਾਲ ਤੋਂ ਆਪਣੀ Phd ਨੂੰ ਲੈਕੇ ਵਿਦੇਸ਼ ਗਏ ਹੋਏ ਸਨ। ਹਾਲਾਂਕਿ ਪੰਜਾਬ ਪਰਤਣ ਮਗਰੋਂ ਉਨ੍ਹਾਂ ਪੰਜਾਬ ਦੀ ਰਾਜਨੀਤੀ 'ਚ ਕੋਈ ਸਰਗਰਮੀ ਨਹੀਂ ਵਿਖਾਈ ਹੈ। ਕਾਬਲੇਗੌਰ ਹੈ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਸਮੇਂ ਪਹਿਲੇ ਚੰਨੀ 'ਤੇ ਇਹ ਇਲਜ਼ਾਮ ਵੀ ਲਾਇਆ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਈ ਗਲਤ ਫਾਈਲਾਂ ਨੂੰ ਪਾਸ ਕੀਤਾ ਗਿਆ ਸੀ, ਜਿਸ 'ਤੇ ਚੰਨੀ ਨੇ ਪ੍ਰਤੀਕਰਮ ਵੀ ਦਿੱਤਾ ਅਤੇ ਇਹ ਵੀ ਕਿਹਾ ਸੀ ਕਈ ਉਹ ਬਹੁਤ ਜਲਦ ਵਾਪਿਸ ਆਉਣ ਵਾਲੇ ਹਨ। 

ਇਹ ਵੀ ਪੜ੍ਹੋ: ਮੁਹਾਲੀ ਵਿਖੇ ਸਰਕਾਰੀ ਖੱਡ ਦੀ ਰਸਮੀ ਤੌਰ ’ਤੇ ਸ਼ੁਰੂਆਤ

ਚੰਨੀ ਜੋ ਤਕਰੀਬਨ ਇੱਕ ਹਫ਼ਤੇ ਪਹਿਲਾਂ ਭਾਰਤ ਪਰਤੇ ਹਨ ਉਨ੍ਹਾਂ ਆਮ ਲੋਕਾਂ ਨਾਲ ਰੂਬਰੂ ਹੋਣ ਤੋਂ ਫਿਲਹਾਲ ਦੂਰੀ ਬਣਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਪਰਤਣ ਦੇ ਤੁਰੰਤ ਬਾਅਦ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਮੱਲਿਕਾਰਜੁਨ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਚੰਨੀ ਵਿਦੇਸ਼ ਚਲੇ ਗਏ ਸਨ। ਇਸ ਦੌਰਾਨ ਪਤਾ ਲੱਗਾ ਕਿ ਉਹ ਅਮਰੀਕਾ, ਕੈਨੇਡਾ ਸਮੇਤ ਹੋਰ ਥਾਵਾਂ 'ਤੇ ਵੀ ਗਏ ਪਰ ਹੁਣ ਦੇਸ਼ ਪਰਤਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਦਿੱਲੀ ਵਿੱਚ ਸਾਰੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ।

Related Post