ਸਾਈਬਰ ਵਰਲਡ ’ਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਪਹਿਲੀ ਮਹਿਲਾ ਕਾਮਾਕਸ਼ੀ ਆਪ ’ਚ ਸ਼ਾਮਲ

ਆਮ ਆਦਮੀ ਪਾਰਟੀ ’ਚ ਸਾਈਬਰ ਵਰਲਡ ਅਤੇ ਸਾਈਬਰ ਕ੍ਰਾਈਮ ਰਿਸਰਚ 'ਤੇ ਵਰਡ ਬੁੱਕ 'ਚ ਆਪਣਾ ਨਾਂ ਦਰਜ ਕਰਵਾਉਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕਾਮਾਕਸ਼ੀ ਸ਼ਰਮਾ ਸ਼ਾਮਲ ਹੋ ਗਈ ਹੈ।

By  Aarti February 7th 2023 06:08 PM

ਚੰਡੀਗੜ੍ਹ: ਆਮ ਆਦਮੀ ਪਾਰਟੀ ’ਚ ਸਾਈਬਰ ਵਰਲਡ ਅਤੇ ਸਾਈਬਰ ਕ੍ਰਾਈਮ ਰਿਸਰਚ 'ਤੇ ਵਰਡ ਬੁੱਕ 'ਚ ਆਪਣਾ ਨਾਂ ਦਰਜ ਕਰਵਾਉਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕਾਮਾਕਸ਼ੀ ਸ਼ਰਮਾ ਸ਼ਾਮਲ ਹੋ ਗਈ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯੋਗੇਸ਼ਵਰ ਸ਼ਰਮਾ ਨੇ ਕਾਮਾਕਸ਼ੀ ਸ਼ਰਮਾ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ 'ਆਪ' ਆਗੂ ਰਣਜੀਤ ਉੱਪਲ ਦੀ ਹਾਜ਼ਰੀ 'ਚ ਪਾਰਟੀ ਚ ਸ਼ਾਮਲ ਕਰਵਾਇਆ। 

ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ ਕਾਮਾਕਸ਼ੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇਸ਼ ਅਤੇ ਸਮਾਜ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਖਾਸ ਕਰਕੇ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ। ਕਿਉਂਕਿ ਸਿੱਖਿਆ, ਦਵਾਈ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਆਮ ਆਦਮੀ ਪਾਰਟੀ ਨੇ ਕਈ ਅਜਿਹੇ ਕੰਮ ਕੀਤੇ ਹਨ ਜੋ ਅੱਜ ਤੱਕ ਦੇਸ਼ ਦੀ ਕੋਈ ਵੀ ਸਿਆਸੀ ਪਾਰਟੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਮੇਰਾ ਇਰਾਦਾ ਵੀ ਦੇਸ਼ ਅਤੇ ਸਮਾਜ ਲਈ ਕੰਮ ਕਰਨਾ ਹੈ।

ਕੌਣ ਹਨ ਕਾਮਾਕਸ਼ੀ ਸ਼ਰਮਾ

ਦੱਸ ਦਈਏ ਕਿ ਬਹੁ-ਪੱਖੀ ਪ੍ਰਤਿਭਾ ਵਾਲੀ ਕਾਮਾਕਸ਼ੀ ਸ਼ਰਮਾ ਨੇ ਸਾਈਬਰ ਜਗਤ ਵਿੱਚ ਖਾਸ ਕਰਕੇ ਸਾਈਬਰ ਕ੍ਰਾਈਮ ਰਿਸਰਚ ਵਿੱਚ ਦੇਸ਼ ਲਈ ਕਈ ਕੰਮ ਕੀਤੇ ਹਨ। ਦੇਸ਼ ਵਿੱਚ 5000 ਤੋਂ ਵੱਧ ਸਾਈਬਰ ਕ੍ਰਾਈਮ ਕੇਸਾਂ ਨੂੰ ਹੱਲ ਕਰਕੇ ਇੱਕ ਰਿਕਾਰਡ ਕਾਇਮ ਕੀਤਾ। 35 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਆਈਪੀਐਸ ਰੈਂਕ ਦੇ ਅਧਿਕਾਰੀਆਂ ਸਮੇਤ ਕਰੀਬ 50000 ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ। ਕਾਮਾਕਸ਼ੀ ਸ਼ਰਮਾ ਇੰਡੀਆ ਰਿਕਾਰਡ, ਏਸ਼ੀਆ ਰਿਕਾਰਡ ਕਾਇਮ ਕਰ ਚੁੱਕੇ ਹਨ ਅਤੇ ਕਈ ਵਿਸ਼ੇਸ਼ ਪੁਰਸਕਾਰ ਜਿੱਤੇ ਹਨ।

ਇਹ ਵੀ ਪੜ੍ਹੋ: ਪੰਜਾਬੀ ਭਾਸ਼ਾ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਨੇ ਬੁਲਾਈ ਮੀਟਿੰਗ, ਵਿਧਾਇਕ ਤੇ ਸਾਹਿਤਕਾਰ ਹੋਣਗੇ ਸ਼ਾਮਲ

Related Post