Maharashtra politics: ਮਹਾਂਰਾਸ਼ਟਰ ‘ਚ ਮਹਾਂ-ਡ੍ਰਾਮਾ, ਸ਼ਿੰਦੇ ਸਰਕਾਰ ‘ਚ ਡਿਪਟੀ ਸੀ.ਐੱਮ ਬਣੇ ਅਜੀਤ ਪਵਾਰ

ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਇੱਕ ਵੱਡਾ ਉਲਟਫੇਰ ਹੋਇਆ ਹੈ। ਐੱਨ.ਸੀ.ਪੀ ਨੇਤਾ ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨਾਲ 18 ਵਿਧਾਇਕ ਵੀ ਹਨ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਪਾਰਟੀ ਐੱਨ.ਸੀ.ਪੀ ਦੇ 9 ਵਿਧਾਇਕ ਵੀ ਸਹੁੰ ਚੁੱਕ ਰਹੇ ਹਨ।

By  Shameela Khan July 2nd 2023 03:32 PM -- Updated: July 2nd 2023 03:59 PM

Maharashtra politics: ਮਹਾਰਾਸ਼ਟਰ ਦੀ ਰਾਜਨੀਤੀ ਵਿੱਚ -ਇੱਕ ਵੱਡਾ ਉਲਟਫੇਰ ਹੋਇਆ ਹੈ। ਐੱਨ.ਸੀ.ਪੀ ਨੇਤਾ ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨਾਲ 18 ਵਿਧਾਇਕ ਵੀ ਹਨ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੀ ਪਾਰਟੀ ਐੱਨ.ਸੀ.ਪੀ ਦੇ 9 ਵਿਧਾਇਕ ਵੀ ਸਹੁੰ ਚੁੱਕ ਰਹੇ ਹਨ।

ਦਿਲੀਪ ਵਾਲਸੇ ਪਾਟਿਲ ਨੇ ਵੀ ਸਹੁੰ ਚੁੱਕੀ:


ਅਜੀਤ ਪਵਾਰ ਤੇ ਛਗਨ ਭੁਜਬਲ ਤੋਂ ਬਾਅਦ ਦਿਲੀਪ ਵਾਲਸੇ ਪਾਟਿਲ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ  ਰਹਿ ਚੁੱਕੇ ਹਨ। ਉਨ੍ਹਾਂ ਨੂੰ ਸ਼ਰਦ ਪਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ।

ਛਗਨ ਭੁਜਬਲ ਨੇ ਮੰਤਰੀ ਵਜੋਂ ਚੁੱਕੀ ਸਹੁੰ: 

ਐੱਨ.ਸੀ.ਪੀ ਨੇਤਾ ਅਜੀਤ ਪਵਾਰ ਨੇ ਸ਼ਿੰਦੇ ਸਰਕਾਰ ਵਿੱਚ ਡਿਪਟੀ ਸੀਐਮ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਛਗਨ ਭੁਜਬਲ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਇਨ੍ਹਾਂ ਨੂੰ ਵੀ ਮੰਤਰੀ ਪਦ ਮਿਲਣ ਦੀ ਉਮੀਦ:

ਅਜੀਤ ਪਵਾਰ, ਛਗਨ ਭੁਜਬਲ, ਧਨੰਜਯ ਮੁੰਡੇ, ਅਨਿਲ ਪਾਟਿਲ, ਦਿਲੀਪ ਵਾਲਸੇ ਪਾਟਿਲ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਸ ਦੇ ਨਾਲ ਹੀ ਅਜੀਤ ਪਵਾਰ ਉਪ ਮੁੱਖ ਮੰਤਰੀ ਹੋਣਗੇ।

ਇਹ ਵੀ ਪੜ੍ਹੋ: Gangster Ansari: ਗੈਂਗਸਟਰ ਮੁਖਤਾਰ ਅੰਸਾਰੀ ਮਾਮਲਾ; CM ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ


 

 

 

 

 

 

Related Post