Punjab Budget: ਰਾਜਪਾਲ ਖ਼ਿਲਾਫ਼ ਵਿਰੋਧ 'ਤੇ ਵਿਰੋਧੀ ਧਿਰ ਦੇ ਨੇਤਾ ਦਾ ਬਿਆਨ ਆਇਆ ਸਾਹਮਣੇ

ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਦੇ ਸੰਬੋਧਨ 'ਤੇ ਇਤਰਾਜ਼ ਜਤਾਇਆ ਕਿਉਂਕਿ ਜਦੋਂ ਰਾਜ ਸਰਕਾਰ ਰਾਜਪਾਲ ਨੂੰ ਆਪਣਾ ਮੁਖੀ ਨਹੀਂ ਮੰਨਦੀ ਤਾਂ ਉਹ ਭਾਸ਼ਣ ਵਿੱਚ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਿਵੇਂ ਕਰ ਰਹੇ ਸਨ।

By  Jasmeet Singh March 3rd 2023 01:32 PM

Punjab Budget 2023: ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਾਹਮਣੇ ਆਇਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਦੇ ਸੰਬੋਧਨ 'ਤੇ ਇਤਰਾਜ਼ ਜਤਾਇਆ ਕਿਉਂਕਿ ਜਦੋਂ ਰਾਜ ਸਰਕਾਰ ਰਾਜਪਾਲ ਨੂੰ ਆਪਣਾ ਮੁਖੀ ਨਹੀਂ ਮੰਨਦੀ ਤਾਂ ਉਹ ਭਾਸ਼ਣ ਵਿੱਚ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਿਵੇਂ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਸਰਕਾਰ ਨੂੰ ਪੱਤਰ ਲਿਖ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਬਾਜਵਾ ਨੇ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਬਾਰੇ ਭਗਵੰਤ ਮਾਨ ਦੇ ਟਵੀਟ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਕਹਿ ਰਹੇ ਹਨ ਕਿ ਉਹ ਆਪਣੇ ਗੁਰੂ ਦੀ ਗੱਲ ਮੰਨਣਗੇ। ਉਹ ਜੋ ਵੀ ਕਹਿਣਗੇ ਉਹ ਕਰਨਗੇ ਭਾਵ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਨੁਸਾਰ ਕੰਮ ਕਰਨਗੇ। ਇਸੇ ਲਈ ਪੰਜਾਬ ਵਿੱਚ ਕੇਂਦਰੀ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 75 ਸਾਲਾਂ 'ਚ ਪਹਿਲੀ ਵਾਰ ਕੁਝ ਹਥਿਆਰਬੰਦ ਵਿਅਕਤੀਆਂ ਨੇ ਥਾਣੇ ਨੂੰ ਘੇਰ ਕੇ ਕਬਜ਼ਾ ਕੀਤਾ ਹੈ। ਜਦੋਂ ਕਿ ਅੱਤਵਾਦ ਦੌਰਾਨ ਵੀ ਅਜਿਹਾ ਨਹੀਂ ਹੋਇਆ। ਅੱਜ ਥਾਣੇ 'ਤੇ ਹਮਲੇ ਨੂੰ 2 ਹਫ਼ਤੇ ਦਾ ਸਮਾਂ ਹੋਣ ਜਾ ਰਿਹਾ ਹੈ। ਪਰ ਕੋਈ ਵੀ ਅਜਿਹਾ ਕੇਸ ਦਰਜ ਨਹੀਂ ਹੋਇਆ ਜੋ ਸਰਕਾਰ ਦੀ ਕਮਜ਼ੋਰੀ ਸਾਬਿਤ ਕਰਦੀ ਤੇ ਦੂਰਅੰਦੇਸ਼ੀ ਸੋਚ 'ਤੇ ਸਵਾਲ ਖੜ੍ਹੇ ਕਰਦੀ ਹੈ।

ਪੰਜਾਬ ਵਿੱਚ ਕੇਂਦਰੀ ਫੋਰਸ ਦੀ ਤਾਇਨਾਤੀ ਤੋਂ ਇਹ ਸਾਬਤ ਹੁੰਦਾ ਕਿ ਮੁੱਖ ਮੰਤਰੀ ਨੇ ਗੋਡੇ ਟੇਕ ਦਿੱਤੇ ਹਨ। ਪਰ ਵਿਰੋਧੀ ਧਿਰ ਜਿੰਮੇਵਾਰ ਵਿਰੋਧੀ ਧਿਰ ਹੋਣ ਦੇ ਨਾਤੇ ਵੀ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ।

Related Post