ਆਸਮਾਨ 'ਚ ਚੜੀ ਧੂੜ ਨਾਲ ਜ਼ਹਿਰੀਲੀ ਹੋਈ ਹਵਾ,ਇੰਜ ਕਰੋ ਬਚਾਅ

By  Shanker Badra June 15th 2018 10:07 PM

ਆਸਮਾਨ 'ਚ ਚੜੀ ਧੂੜ ਨਾਲ ਜ਼ਹਿਰੀਲੀ ਹੋਈ ਹਵਾ,ਇੰਜ ਕਰੋ ਬਚਾਅ:ਪੰਜਾਬ,ਹਰਿਆਣਾ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੋ ਗਿਆ ਹੈ।ਪਿਛਲੇ ਦੋ ਦਿਨਾਂ ਤੋਂ ਆਸਮਾਨ ਵਿੱਚ ਧੂੜ ਦਾ ਗੁਬਾਰ ਛਾਇਆ ਹੋਇਆ ਹੈ,ਜਿਸ ਕਾਰਨ ਹਵਾ ਦੀ ਸ਼ੁੱਧਤਾ 'ਤੇ ਕਾਫ਼ੀ ਅਸਰ ਪਿਆ ਹੈ।Pollution Control Board has given such advice to the peopleਇਸ ਦੀ ਮੁੱਖ ਵਜ੍ਹਾ ਰਾਜਸਥਾਨ ਤੋਂ ਆਈ ਧੂੜ ਭਰੀ ਹਨ੍ਹੇਰੀ ਨੂੰ ਮੰਨਿਆ ਜਾ ਰਿਹਾ ਹੈ।ਹਵਾ ਦੀ ਗੁਣਵੱਤਾ ਲਗਾਤਾਰ ਘਟ ਰਹੀ ਹੈ ਜਿਸ ਨਾਲ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ।ਅਜਿਹੇ ਵਿੱਚ ਸਾਵਧਾਨੀ ਹੀ ਸਭ ਤੋਂ ਵੱਡਾ ਉਪਾਅ ਹੈ। ਇਸ ਤਰੀਕਿਆਂ ਨਾਲ ਪ੍ਰਦੂਸ਼ਣ ਤੋਂ ਕਰੋ ਆਪਣਾ ਬਚਾਅ :Pollution Control Board has given such  advice to the peopleਇਸ ਤੋਂ ਬਚਣ ਲਈ ਫੇਸ ਮਾਸਕ ਦੀ ਵਰਤੋਂ ਕਰੋ ਤੇ ਜੇ ਫੇਸ ਮਾਸਕ ਨਹੀਂ ਤਾਂ ਮੂੰਹ ਨੂੰ ਢੱਕ ਕੇ ਰੱਖੋ।ਅੱਖਾਂ ਵਿੱਚ ਜਲਣ ਹੋਵੇ ਤਾਂ ਵਾਰ-ਵਾਰ ਪਾਣੀ ਨਾਲ ਧੋਵੋ।ਸਵੇਰੇ ਪਾਰਕ ਵਿੱਚ ਟਹਿਲਣ ਨਾ ਜਾਓ ਕਿਉਂਕਿ ਸਵੇਰੇ ਨਮੀ ਕਾਰਨ ਧੂੜ ਹੇਠਾਂ ਬੈਠੀ ਹੁੰਦੀ ਹੈ। Pollution Control Board has given such  advice to the people ਪਾਣੀ ਜ਼ਿਆਦਾ ਪੀਓ,ਇਸ ਨਾਲ ਟੌਕਸਿਨਸ ਸਰੀਰ ਵਿੱਚੋਂ ਬਾਹਰ ਨਿਕਲ ਜਾਣਗੇ।ਸਰੀਰ ਵਿੱਚੋਂ ਟੌਕਸਿਨਸ ਨੂੰ ਬਾਹਰ ਕੱਢਣ ਲਈ ਐਲੋਵੇਰਾ ਜੂਸ,ਤ੍ਰਿਫਲਾ ਪਾਊਡਰ,ਗੁੜ ਤੇ ਚਵਨਪ੍ਰਾਸ਼ ਖਾਓ।ਸਾਹ ਲੈਣ ਵਿੱਚ ਤਕਲੀਫ ਹੋਏ ਤਾਂ ਚਾਹ ਦੀ ਭਾਫ ਲਉ। Pollution Control Board has given such  advice to the peopleਇਸ ਲਈ ਸਟੀਮਰ ਵਿੱਚ ਇੱਕ ਟੀ ਬੈਗ ਪਾ ਦਿਉ ਤੇ ਫਿਰ ਭਾਫ ਲਉ।ਬੰਦ ਕਮਰਿਆਂ ਵਿੱਚ ਰੂਮ ਫਰੈਸ਼ਨਰ ਨਾ ਵਰਤੋ।ਸਵੇਰੇ ਤੇ ਸ਼ਾਮ ਨੂੰ ਖਿੜਕੀਆਂ ਤੇ ਦਰਵਾਜ਼ੇ ਬੰਦ ਰੱਖੋ ਕਿਉਂਕਿ ਇਸ ਸਮੇਂ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੁੰਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੀ ਸਲਾਹPollution Control Board has given such  advice to the people ਇਸ ਸਭ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸੂਬੇ ਦੇ ਲੋਕਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਅਜਿਹੇ ਮੌਸਮ 'ਚ ਸੜਕਾਂ ਦੇ ਨਿਰਮਾਣ ਜਾਂ ਹੋਰ ਕੰਮਾਂ ਲਈ ਰੇਤ ਜਾਂ ਮਿੱਟੀ ਨੂੰ ਖੁੱਲ੍ਹੀਆਂ ਟਰਾਲੀਆਂ 'ਚ ਲੱਦ ਕੇ ਨਾ ਲਿਆਂਦਾ ਜਾਵੇ।Pollution Control Board has given such  advice to the peopleਇਸ ਦੇ ਨਾਲ ਹੀ ਵਿਭਾਗ ਨੇ ਖਿਡਾਰੀਆਂ ਅਤੇ ਬਜ਼ੁਰਗਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਇਨ੍ਹਾਂ ਦਿਨਾਂ 'ਚ ਕਸਰਤ ਜਾਂ ਸੈਰ ਨਾ ਕਰਨ।ਦਮਾ,ਦਿਲ ਅਤੇ ਅੱਖਾਂ ਦੇ ਰੋਗਾਂ ਨਾਲ ਪੀੜਤ ਮਰੀਜ਼ ਆਪਣੇ ਘਰਾਂ ਅੰਦਰ ਹੀ ਰਹਿਣ।ਵਿਭਾਗ ਨੇ ਮਾਪਿਆਂ ਨੂੰ ਵੀ ਇਹ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਨੂੰ ਬਾਹਰ ਜਾ ਕੇ ਨਾ ਖੇਡਣ ਦੇਣ। -PTCNews

Related Post