ਹੁਣ Office ਤੋਂ ਬਾਅਦ ਤੁਹਾਡਾ Boss ਤੁਹਾਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ , ਜਾਣਾ ਪਵੇਗਾ ਜੇਲ੍ਹ

By  Shanker Badra November 11th 2021 03:59 PM

ਪੁਰਤਗਾਲ : ਕੋਵਿਡ 'ਚ ਦੁਨੀਆ ਦੀਆਂ ਸਾਰੀਆਂ ਕੰਪਨੀਆਂ ਨੇ ਵਰਕ ਫਰੋਮ ਹੋਮ ਕਰਨਾ ਸ਼ੁਰੂ ਕਰ ਦਿੱਤਾ। ਕਰੀਬ ਇੱਕ ਸਾਲ ਤੱਕ ਲੋਕਾਂ ਨੇ ਘਰੋਂ ਹੀ ਦਫ਼ਤਰੀ ਕੰਮ ਕੀਤਾ ਹੈ। ਇਸ ਦੌਰਾਨ ਕਈ ਲੋਕਾਂ ਨੂੰ ਸਹੂਲਤ ਮਿਲੀ ਤੇ ਕਈਆਂ ਨੂੰ ਪ੍ਰੇਸ਼ਾਨੀ ਹੋਈ। ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਕੰਪਨੀਆਂ ਘਰ ਤੋਂ ਕੰਮ ਦੌਰਾਨ ਜ਼ਿਆਦਾ ਕੰਮ ਲੈਂਦੀਆਂ ਹਨ। ਹੁਣ ਇਸ ਸ਼ਿਕਾਇਤ ਨੂੰ ਦੂਰ ਕਰਨ ਲਈ ਪੁਰਤਗਾਲ ਵਿੱਚ ਨਵੇਂ ਨਿਯਮ (Work From Home New Rules) ਬਣਾਏ ਗਏ ਹਨ। [caption id="attachment_547808" align="aligncenter" width="300"] ਹੁਣ Office ਤੋਂ ਬਾਅਦ ਤੁਹਾਡਾ Boss ਤੁਹਾਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ , ਜਾਣਾ ਪਵੇਗਾ ਜੇਲ੍ਹ[/caption] ਇੱਥੇ ਸਰਕਾਰ ਨੇ ਕਿਹਾ ਕਿ ਜੇਕਰ ਤੁਹਾਡਾ ਕੰਮ ਦਾ ਸਮਾਂ ਖ਼ਤਮ ਹੋ ਗਿਆ ਹੈ ਤਾਂ ਤੁਹਾਡੀ ਕੰਪਨੀ ਦਾ ਬੌਸ ਤੁਹਾਨੂੰ ਕੰਮ ਨਾਲ ਸਬੰਧਤ ਕੋਈ ਸੰਦੇਸ਼ ਨਹੀਂ ਭੇਜ ਸਕਦਾ। ਜੇਕਰ ਬੌਸ ਅਜਿਹਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਮਿਲੇਗੀ। ਕਿਉਂਕਿ ਹੁਣ ਕੰਮ ਦੇ ਸਮੇਂ ਤੋਂ ਬਾਅਦ ਮੈਸੇਜ ਕਰਨਾ ਗੈਰ-ਕਾਨੂੰਨੀ ਹੋਵੇਗਾ। ਸੋਸ਼ਲਿਸਟ ਪਾਰਟੀ, ਜੋ ਕਿ ਪੁਰਤਗਾਲ ਵਿੱਚ ਸੱਤਾ ਵਿੱਚ ਹੈ, ਨੇ ਨਵਾਂ ਨਿਯਮ ਪਾਸ ਕੀਤਾ ਹੈ। [caption id="attachment_547807" align="aligncenter" width="300"] ਹੁਣ Office ਤੋਂ ਬਾਅਦ ਤੁਹਾਡਾ Boss ਤੁਹਾਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ , ਜਾਣਾ ਪਵੇਗਾ ਜੇਲ੍ਹ[/caption] ਨਵੇਂ ਕਾਨੂੰਨਾਂ ਦੇ ਤਹਿਤ ਕੰਪਨੀਆਂ ਨੂੰ ਰਿਮੋਟ ਕੰਮ ਦੇ ਖਰਚਿਆਂ ਜਿਵੇਂ ਕਿ ਉੱਚ ਬਿਜਲੀ ਅਤੇ ਇੰਟਰਨੈਟ ਬਿੱਲਾਂ ਲਈ ਭੁਗਤਾਨ ਕਰਨ ਵਿੱਚ ਮਦਦ ਕਰਨੀ ਪਵੇਗੀ। ਨਵੇਂ ਕਾਨੂੰਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਘਰ ਤੋਂ ਕੰਮ ਕਰ ਰਿਹਾ ਹੈ ਤਾਂ ਬੌਸ ਉਸਦੀ ਨਿਗਰਾਨੀ ਨਹੀਂ ਕਰ ਸਕਦਾ ਹੈ। ਇਹ ਗੈਰ-ਕਾਨੂੰਨੀ ਹੋਵੇਗਾ। ਇਹ ਕਾਨੂੰਨ 10 ਤੋਂ ਘੱਟ ਕਰਮਚਾਰੀ ਵਾਲੀ ਕੰਪਨੀ 'ਤੇ ਲਾਗੂ ਨਹੀਂ ਹੋਵੇਗਾ। ਨਵੇਂ ਨਿਯਮ ਦੇ ਅਨੁਸਾਰ ਜਦੋਂ ਤੱਕ ਤੁਹਾਡਾ ਬੱਚਾ 8 ਸਾਲ ਦਾ ਨਹੀਂ ਹੁੰਦਾ, ਤੁਸੀਂ ਘਰ ਤੋਂ ਕੰਮ ਕਰ ਸਕਦੇ ਹੋ। [caption id="attachment_547806" align="aligncenter" width="300"] ਹੁਣ Office ਤੋਂ ਬਾਅਦ ਤੁਹਾਡਾ Boss ਤੁਹਾਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਦਾ , ਜਾਣਾ ਪਵੇਗਾ ਜੇਲ੍ਹ[/caption] ਨਵੇਂ ਨਿਯਮਾਂ ਦਾ ਇੱਕ ਮਕਸਦ ਇਕੱਲਤਾ ਨੂੰ ਦੂਰ ਕਰਨਾ ਹੈ। ਹਰ ਦੋ ਮਹੀਨਿਆਂ ਬਾਅਦ ਬੌਸ ਅਤੇ ਕਰਮਚਾਰੀ ਨੂੰ ਆਹਮੋ-ਸਾਹਮਣੇ ਮਿਲਣ ਦੀ ਲੋੜ ਹੁੰਦੀ ਹੈ। ਪੁਰਤਗਾਲ ਮਹਾਂਮਾਰੀ ਤੋਂ ਬਾਅਦ ਰਿਮੋਟ ਕੰਮ ਕਰਨ ਦੇ ਨਿਯਮਾਂ ਨੂੰ ਬਦਲਣ ਵਾਲਾ ਯੂਰਪ ਦਾ ਪਹਿਲਾ ਦੇਸ਼ ਹੈ। ਪਿਛਲੇ ਹਫ਼ਤੇ ਲਿਸਬਨ ਵਿੱਚ ਵੈੱਬ ਸੰਮੇਲਨ ਵਿੱਚ ਬੋਲਦਿਆਂ ਪੁਰਤਗਾਲ ਦੇ ਲੇਬਰ ਅਤੇ ਸਮਾਜਿਕ ਸੁਰੱਖਿਆ ਮੰਤਰੀ ਅਨਾ ਮੈਂਡੇਸ ਗੋਡੀਨਹੋ ਨੇ ਕਿਹਾ ਕਿ ਮਹਾਂਮਾਰੀ ਨੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੇਂ ਵਿਕਲਪ ਖੋਲ੍ਹ ਦਿੱਤੇ ਹਨ। ਟੈਲੀਵਰਕ ਇੱਕ ਗੇਮ ਚੇਂਜਰ ਹੋ ਸਕਦਾ ਹੈ ਪਰ ਇਸਦੇ ਲਈ ਸਾਨੂੰ ਸਾਵਧਾਨੀ ਨਾਲ ਇਸਦਾ ਫਾਇਦਾ ਉਠਾਉਣਾ ਚਾਹੀਦਾ ਹੈ। -PTCNews

Related Post