ਦਿਨ ਦਿਹਾੜੇ ਪੋਲਟਰੀ ਫਾਰਮ ਦਾ ਮਾਲਕ ਗੋਲੀਆਂ ਨਾਲ ਭੁੰਨਿਆ, ਇਸ ਗੈਂਗਸਟਰ ਨੇ ਫੇਸਬੁੱਕ 'ਤੇ ਲਈ ਕਤਲ ਦੀ ਜ਼ਿੰਮੇਵਾਰੀ

By  Joshi June 17th 2018 06:18 PM -- Updated: June 17th 2018 07:32 PM

ਦਿਨ ਦਿਹਾੜੇ ਪੋਲਟਰੀ ਫਾਰਮ ਦਾ ਮਾਲਕ ਗੋਲੀਆਂ ਨਾਲ ਭੁੰਨਿਆ, ਇਸ ਗੈਂਗਸਟਰ ਨੇ ਫੇਸਬੁੱਕ 'ਤੇ ਲਈ ਕਤਲ ਦੀ ਜ਼ਿੰਮੇਵਾਰੀ

ਅੱਜ ਸਵੇਰੇ ਪਿੰਡ ਫੂਲ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਚਿੱਟੇ ਦਿਨ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਮ੍ਰਿਤਕ ਦੀ ਪਹਿਚਾਣ ਗੋਗੀ ਨਾਮੀ ਪੋਲਟਰੀ ਫਾਰਮ ਦੇ ਮਾਲਕ ਵਜੋਂ ਹੋਈ ਹੈ।

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਕਤਲ ਕਿਸ ਪੁਰਾਣੀ ਦੁਸ਼ਮਣੀ ਤਹਿਤ ਕੀਤਾ ਗਿਆ ਹੈ ਪਰ ਹੁਣ ਸੁਖਪ੍ਰੀਤ ਬੁੱਢਾ ਗੈਂਗ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਕਬੂਲ ਲਈ ਗਈ ਹੈ।

ਉਸਨੇ ਫੇਸਬੁੱਕ ਪੋਸਟ 'ਚ ਲਿਖਿਆ ਹੈ ਕਿ  "ssa sare veera nu hope ki tuc sabh thik hovoge aaj ,17/6/2018 nu jeda Gogi jatana Rampura phool da katal hoya eh mere veer Sukhpreet Budda kussa te Aman Jaito ne krya esda ehe reason c ki ehne sade veer Davinder Bambiha di mukhbari kiti c nd 9/9/2016 nu encounter krata c and asi osda badla lyaa ajj sade veer da badla asi lai lyaa nd agge ton je koi v sade kise v veer d mukhbari krugaa osda v ehi haal kraage , hope ki hun sabh samj jange v sade nal dushmni de natijaa ki hougaa. "

poultry farm owner killing, gangster budha gang takes responsibility ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

—PTC News

Related Post