ਕਿਸਾਨੀ ਅੰਦੋਲਨ ਕਾਰਨ ਪਾਵਰਕਾਮ ਦੀ ਵਿੱਤੀ ਹਾਲਾਤ ਹੋਰ ਖ਼ਰਾਬ

By  Jagroop Kaur October 28th 2020 09:11 PM

ਪਟਿਆਲਾ :ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਜਿਥੇ ਪੰਜਾਬ ਸਟੇਟ ਪਾਵਰ ਕਾਰਸਿਆਸਤ ਛੱਡ ਕੇ ਕਿਸਾਨਾਂ ਦਾ ਅਤੇ ਲੋਕਾਂ ਦਾ ਸੋਚਿਆ ਜਾਵੇਪੋਰੇਸ਼ਨ ਨੂੰ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਨਾਲ ਹੀ ਗਰਮੀਆਂ ਦੀ ਰੁੱਤ ਵਿਚ ਬਿਜਲੀ ਦੀ ਕਿੱਲਤ ਵੀ ਹੋ ਸਕਦੀ ਹੈ । ਮੌਜੂਦਾ ਸਰਦੀਆਂ ਦੇ ਮੌਸਮ ਵਿੱਚ ਜਿੱਥੇ ਪਾਵਰਕਾਮ ਆਪਣੀ ਬਿਜਲੀ ਦੱਖਣੀ ਰਾਜਾਂ ਵਿੱਚ ਭੇਜ ਕੇ ਉਸ ਨੂੰ ਬੈਂਕ ਯਾਨੀ ਕਿ ਜਮ੍ਹਾਂ ਕਰਦਾ ਹੈ ਅਤੇ ਗਰਮੀਆਂ ਦੇ ਸੀਜ਼ਨ ਵਿੱਚ ਜਿੱਥੇ ਬਿਜਲੀ ਦੀ ਮੰਗ 14000 ਮੈਗਾਵਾਟ ਤੇ ਜਾ ਪੁੱਜਦੀ ਹੈ ਦੱਖਣੀ ਰਾਜਾਂ ਤੋਂ ਵਾਪਸ ਲਈ ਜਾਂਦੀ ਹੈ।April power bill of domestic customers based on March bill, approves APERC  – The Leading Solar Magazine In India

ਉਥੇ ਹੀ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੇ ਮੁਤਾਬਕ ਪਿਛਲੇ ਸਾਲ ਪਾਵਰਕਾਮ ਨੇ ਅਕਤੂਬਰ ਤੋਂ ਮਾਰਚ ਮਹੀਨੇ ਤੱਕ 1300 ਮੈਗਾਵਾਟ ਬਿਜਲੀ ਦੱਖਣੀ ਬੁਰਾਜਾਂ ਕੋਲ ਜਮ੍ਹਾ ਕੀਤੀ ਸੀ ਪ੍ਰੰਤੂ ਮੌਜੂਦਾ ਕਿਸਾਨੀ ਸੰਘਰਸ਼ ਕਰਕੇ ਅਗਲੇ ਸਾਲ ਪਾਵਰਕਾਮ ਨੂੰ 3200 ਲੱਖ ਯੂਨਿਟ ਵਾਧੂ ਬਿਜਲੀ ਖਰੀਦਣੀ ਪੈਣੀ ਹੈ । ਜਿਸ ਨਾਲ ਪਾਵਰਕਾਮ ਉੱਤੇ 160 ਕਰੋੜ ਦਾ ਭਾਰ ਪੈਣ ਦੀ ਸੰਭਾਵਨਾ ਹੈ ।ਮੌਜੂਦਾ ਸੰਕਟ ਦੌਰਾਨ ਪਾਵਰਕਾਮ ਨੂੰ ਆਪਣੇ ਹਾਈਡਲ ਪ੍ਰੋਜੈਕਟ ਵੀ ਪੂਰੀ ਸਮਰਥਾ ਨਾਲ ਚਲਾਉਣੇ ਪੈ ਰਹੇ ਹਨ ਜਿਸ ਕਰਕੇ ਅਗਲੇ ਸਾਲ ਪਾਣੀ ਦੀ ਕਿੱਲਤ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ।Bharat bandh' today as farmers gear up to protest against farm bills - The  Daily Guardianਸਰਕਾਰੀ ਅੰਕੜਿਆਂ ਮੁਤਾਬਕ ਪਾਵਰਕਾਮ ਕੋਵਿਡ ਦੌਰਾਨ ਲਾਕ ਡੌਨ ਕਰਕੇ 3200 ਕਰੋੜ ਰੁਪਏ ਦੇ ਘਾਟੇ ਦੀ ਪਹਿਲਾਂ ਹੀ ਚਪਤ ਖਾ ਚੁੱਕਾ ਹੈ |ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਪਾਵਰਕੌਮ ਦੇ ਆਪਣੇ ਪਲਾਂਟਾਂ ਨੇ 1450 ਲੱਖ ਯੂਨਿਟ ਬਿਜਲੀ ਪੈਦਾ ਕੀਤੀ। ਨਿੱਜੀ ਪਲਾਂਟਾਂ ਤੋਂ 7380 ਲੱਖ ਯੂਨਿਟ ਬਿਜਲੀ ਮਿਲੀ। ਜਦ ਕਿ ਪਾਵਰਕਾਮ ਨੇ 9300 ਲੱਖ ਯੂਨਿਟ ਬਿਜਲੀ ਨੈਸ਼ਨਲ ਗਰਿੱਡ ਤੋਂ ਲਿਆ ਕੇ ਰਾਜ ਦੇ ਲੋਕਾਂ ਦੀ ਲੋੜ ਪੂਰੀ ਕੀਤੀ। ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਾਟ ਅਤੇ ਨੈਸ਼ਨਲ ਗਰਿੱਡ ਤੋਂ ਬਿਜਲੀ ਪੂਰੀ ਨਾ ਮਿਲ ਸਕਣ ਕਾਰਨ ਪਾਵਰਕਾਮ ਵੱਲੋਂ ਕਈ ਖੇਤਰਾਂ ਵਿੱਚ ਪਾਵਰ ਕੱਟ ਵੀ ਲਾਉਣੇ ਪਏ ਹਨ ।What is the National Grid? How does the National Grid work? | EDF

ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਅਤੇ ਵਿਧਾਨ ਸਭਾ ਤੋਂ ਬਾਹਰ ਕਈ ਵਾਰ ਇਹ ਸਪਸ਼ਟ ਕਰ ਚੁੱਕੇ ਹਨ ਕਿ ਪਾਵਰਕਾਮ ਕੋਲ ਇੰਨੇ ਪੈਸੇ ਹੀ ਨਹੀਂ ਹਨ ਕਿ ਬਿਜਲੀ ਨੈਸ਼ਨਲ ਗਰਿੱਡ ਤੋਂ ਖਰੀਦ ਚ ਲੋਕਾਂ ਨੂੰ ਦਿੱਤੀ ਜਾਵੇ।ਪਾਵਰਕਾਮ ਵਲੋਂ ਜੇ ਬਿਜਲੀ ਨੈਸ਼ਨਲ ਗਰਿੱਡ ਤੋਂ ਵਾਧੂ ਲਈ ਜਾਂਦੀ ਹੈ ਤਾਂ ਇਹ ਲਗਭਗ 20 ਰੁਪਏ ਪ੍ਰਤੀ ਯੂਨਿਟ ਦੀ ਲਾਗਤ ਨਾਲ ਪੈਂਦੀ ਹੈ। ਹੁਣ ਜਦੋਂ ਕਿਸਾਨਾਂ ਦੀਆਂ 30 ਜਥੇਬੰਦੀਆਂ ਵਲੋਂ ਰੇਲਵੇ ਟਰੈਕ ਤੋਂ ਉੱਠਣ ਦਾ ਫ਼ੈਸਲਾ ਲੈ ਲਿਆ ਸੀ ਪਰ ਇੱਕ ਧੜੇ ਵਲੋਂ ਨਿੱਜੀ ਥਰਮਲ ਪਲਾਂਟਾਂ ਨੂੰ ਜਾਣ ਵਾਲੇ ਰਾਹ ਡੱਕ ਦਿੱਤੇ ਸਨ ਜਿਸ ਕਾਰਨ ਰੇਲਵੇ ਵਲੋਂ ਇਹ ਸ਼ਰਤ ਲਾ ਦਿੱਤੀ ਗਈ ਕਿ ਯਾਤਰੀ ਗੱਡੀਆਂ ਨੂੰ ਵੀ ਚਲਾਓ ਤਾਂ ਮਾਲ ਗੱਡੀਆਂ ਪੰਜਾਬ ਵਿੱਚ ਭੇਜੀਆਂ ਜਾਣਗੀਆਂ।ਕੇਂਦਰ ਦੇ ਦੂਜੇ ਸੱਦੇ ਨੂੰ ਕਿਸਾਨਾਂ ਨੇ ਕੀਤਾ ਕਬੂਲ, ਇਸ ਦਿਨ ਦਿੱਲੀ 'ਚ ਹੋਵੇਗੀ ਮੀਟਿੰਗ,  ਕੀ ਹੋਵੇਗਾ ਹੱਲ ? | Farmers accept second call from Center with Meet In Delhi

ਇਸ ਦੇ ਨਾਲ ਆਸਤ ਵੀ ਗਰਮਾ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਦਰਮਿਆਨ ਖਤੋ ਕਿਤਾਬਤ ਵੀ ਹੋਇਆ ਦੋਨੋਂ ਵਲੋਂ ਇੱਕ ਦੂਜੇ ਤੇ ਜ਼ਿਮੇਵਾਰੀ ਸੁੱਟੀ ਗਈ ਹੈ ਜਿਸ ਨਾਲ ਟਕਰਾਓ ਦੀ ਸਥਿਤੀ ਪੈਦਾ ਹੋ ਗਈ ਹੈ । ਜ਼ਰੂਰਤ ਹੈ ਇਸ ਮੁੱਦੇ ਤੇ ਸਿਆਸਤ ਛੱਡ ਕੇ ਕਿਸਾਨਾਂ ਦਾ ਅਤੇ ਲੋਕਾਂ ਦਾ ਸੋਚਿਆ ਜਾਵੇ।

ਗਗਨ ਅਹੂਜਾ ਦੀ ਖ਼ਾਸ ਰਿਪੋਰਟ

Related Post