ਪ੍ਰਧਾਨ ਮੰਤਰੀ ਨੇ ਪ੍ਰਣਬ ਮੁਖਰਜੀ ਨੂੰ ਲਿਖਿਆ ਪੱਤਰ, ਕਿਹਾ ਤੁਸੀਂ ਮੇਰੇ ਪਿਤਾ ਸਮਾਨ ਹੋ

By  Joshi August 3rd 2017 06:08 PM

ਪ੍ਰਣਬ ਮੁਖਰਜੀ ਨੂੰ ਰਾਸ਼ਟਰਪਤੀ ਦੇ ਤੌਰ 'ਤੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪੱਤਰ ਲਿਖਿਆ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ "ਪ੍ਰਣਾਬ ਦਾ, ਤੁਸੀਂ ਮੇਰੇ ਲਈ ਹਮੇਸ਼ਾ ਪਿਤਾ ਸਮਾਨ ਰਹੇ ਹੋ"।

Pranab Mukherjee shares PM Narendra Modi letter on his last day in officeਵੱਖ ਵੱਖ ਰਾਜਨੀਤਕ ਵਿਚਾਰਧਾਰਾ ਨਾਲ ਸੰਬੰਧਿਤ ਦੋ ਨੇਤਾਵਾਂ ਦੀ ਆਪਸੀ ਸਾਂਝ ਨੂੰ ਜ਼ਾਹਿਰ ਕਰਦਾ ਇਹ ਪੱਤਰ ਅੱਜ ਟਵਿੱਟਰ ਉੱਤੇ ਸਾਬਕਾ ਰਾਸ਼ਟਰਪਤੀ ਨੇ ਸਾਂਝਾ ਕੀਤਾ।

ਮੁਖਰਜੀ ਨੇ ਇਕ ਟਵੀਟ 'ਚ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ' ਤੇ ਮੇਰੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖਿਆ ਇਕ ਪੱਤਰ ਮਿਲਿਆ ਜਿਸ ਨੇ ਮੇਰੇ ਦਿਲ ਨੂੰ ਛੂਹ ਲਿਆ। ਇਹ ਪੱਤਰ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰ ਰਿਹਾ ਹਾਂ।

Pranab Mukherjee shares PM Narendra Modi letter on his last day in officeਮੋਦੀ ਨੇ ਕਿਹਾ ਕਿ ਉਹ ਤਿੰਨ ਸਾਲ ਪਹਿਲਾਂ, ਬਾਹਰਲੇ ਵਿਅਕਤੀ ਵਜੋਂ ਨਵੀਂ ਦਿੱਲੀ ਆਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ, "ਮੇਰੇ ਸਾਹਮਣੇ ਟੀਚਾ ਬਹੁਤ ਵੱਡਾ ਅਤੇ ਚੁਣੌਤੀਪੂਰਨ ਸੀ। ਇਹਨਾਂ ਸਮਿਆਂ ਵਿੱਚ, ਤੁਸੀਂ ਹਮੇਸ਼ਾਂ ਇੱਕ ਪਿਤਾ ਵਾਂਗ ਅਤੇ ਇੱਕ ਸਲਾਹਕਾਰ ਵਾਂਗ ਮੇਰੇ ਨਾਲ ਰਹੇ ਹੋ। ਤੁਹਾਡੀ ਸਿਆਣਪ, ਅਗਵਾਈ ਅਤੇ ਨਿੱਜੀ ਨਿੱਘ ਨੇ ਮੈਨੂੰ ਵਧੇਰੇ ਆਤਮ ਵਿਸ਼ਵਾਸ ਅਤੇ ਤਾਕਤ ਦਿੱਤੀ ਹੈ" ਪ੍ਰਧਾਨ ਮੰਤਰੀ ਨੇ ਕਿਹਾ।

Pranab Mukherjee shares PM Narendra Modi letter on his last day in officeਉਹਨਾਂ ਨੇ ੨੪ ਜੁਲਾਈ ਨੂੰ ਲਿਖੇ ਪੱਤਰ ਵਿੱਚ ਕਿਹਾ, ''ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਸਿਹਤ ਦੀ ਦੇਖਭਾਲ ਕਰ ਰਹੇ ਹੋ। ''

"ਪ੍ਰਣਾਬ ਦਾ, ਸਾਡੀ ਸਿਆਸੀ ਯਾਤਰਾ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਚ ਜਾ ਰਲੀ, ਸਾਡੀ ਵਿਚਾਰਧਾਰਾ ਕਈ ਵਾਰ ਵੱਖੋ-ਵੱਖਰੀ ਹੋਈ ਹੈ ਸਾਡੇ ਤਜਰਬੇ ਵੀ ਵੱਖਰੇ ਹਨ। ਮੇਰਾ ਪ੍ਰਬੰਧਕੀ ਤਜਰਬਾ ਮੇਰੇ ਰਾਜ ਦਾ ਸੀ, ਜਦੋਂ ਕਿ ਤੁਸੀਂ ਸਾਡੀ ਰਾਸ਼ਟਰੀ ਰਾਜਨੀਤੀ ਨੂੰ ਕਈ ਦਹਾਕਿਆਂ ਤੋਂ ਚੰਗੀ ਤਰ੍ਹਾਂ ਦੇਖਿਆ ਹੈ"।

ਮੋਦੀ ਨੇ ਕਿਹਾ, "ਫਿਰ ਵੀ ਇਹ ਤੁਹਾਡੀ ਬੌਧਿਕ ਸ਼ਕਤੀ ਦੀ ਤਾਕਤ ਹੈ, ਜਿਸ ਨਾਲ ਅਸੀਂ ਤਾਲਮੇਲ ਦੇ ਨਾਲ ਮਿਲ ਕੇ ਕੰਮ ਕਰ ਸਕੇ ਹਾਂ"।

Pranab Mukherjee shares PM Narendra Modi letter on his last day in officeਜ਼ਿਕਰ-ਏ-ਖਾਸ ਹੈ ਕਿ ਪ੍ਰਣਬ ਮੁਖਰਜੀ ਤੋਂ ਬਾਅਦ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਵਜੋਂ ਆਾਣ ਅਹੁਦਾ ਸੰਭਾਲਿਆ ਹੈ। ਉਹਨਾਂ ਨੇ ਵਿਰੋਧੀ ਧਿਰ ਦੀ ਉਮੀਦਵਾਰ ਮੀਰਾ ਕੁਮਾਰ ਤੋਂ ਵੱਧ ਵੋਟਾਂ ਲੈ ਕੇ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ।

—PTC News

Related Post