ਪ੍ਰਸ਼ਾਂਤ ਕਿਸ਼ੋਰ ਮੁੜ ਕਾਂਗਰਸ 'ਚ ਹੋ ਸਕਦੇ ਸ਼ਾਮਲ ! ਦਿੱਲੀ 'ਚ ਸੋਨੀਆ ਤੇ ਰਾਹੁਲ ਗਾਂਧੀ ਨਾਲ ਹੋ ਰਹੀ ਬੈਠਕ

By  Ravinder Singh April 16th 2022 02:03 PM -- Updated: April 16th 2022 03:26 PM

ਨਵੀਂ ਦਿੱਲੀ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor) ਦੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕਿਆਸਰਾਈਆਂ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਉਨ੍ਹਾਂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੀਟਿੰਗ ਕਰ ਰਹੇ ਹਨ। ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ 'ਚ ਸ਼ਾਮਲ ਕਰਨ 'ਤੇ ਚਰਚਾ ਕਰਨ ਲਈ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਕਾਂਗਰਸ ਦੀ ਇਕ ਉੱਚ-ਪੱਧਰੀ ਮੀਟਿੰਗ ਹੋ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਮੁੜ ਕਾਂਗਰਸ 'ਚ ਹੋ ਸਕਦੇ ਸ਼ਾਮਲ ! ਦਿੱਲੀ 'ਚ ਸੋਨੀਆ ਤੇ ਰਾਹੁਲ ਗਾਂਧੀ ਨਾਲ ਹੋ ਰਹੀ ਬੈਠਕਇਸ 'ਚ ਪਾਰਟੀ ਨੂੰ ਹਾਲ ਹੀ 'ਚ ਹੋਈ ਚੋਣ ਹਾਰ ਸਮੇਤ ਕਈ ਹੋਰ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਪ੍ਰਸ਼ਾਂਤ ਕਿਸ਼ੋਰ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਅੰਬਿਕਾ ਸੋਨੀ, ਦਿਗਵਿਜਿਆ ਸਿੰਘ, ਮੱਲਿਕਾਰਜੁਨ ਖੜਗੇ, ਅਜੈ ਮਾਕਨ, ਕੇਸੀ ਵੇਣੂਗੋਪਾਲ ਸ਼ਾਮਲ ਹੋ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਮੁੜ ਕਾਂਗਰਸ 'ਚ ਹੋ ਸਕਦੇ ਸ਼ਾਮਲ ! ਦਿੱਲੀ 'ਚ ਸੋਨੀਆ ਤੇ ਰਾਹੁਲ ਗਾਂਧੀ ਨਾਲ ਹੋ ਰਹੀ ਬੈਠਕ ਹਾਲਾਂਕਿ ਰਾਹੁਲ ਅਤੇ ਪ੍ਰਿਅੰਕਾ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਮੁਲਾਕਾਤ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਅੱਜ ਦੀ ਮੁਲਾਕਾਤ ਨਾਲ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਚਰਚਾ ਛਿੜ ਗਈ ਹੈ। ਪ੍ਰਸ਼ਾਂਤ ਕਿਸ਼ੋਰ 2020 ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਸਨ ਪਰ ਕਈ ਅਸਹਿਮਤੀਆਂ ਕਾਰਨ ਇਹ ਫੈਸਲਾ ਰੱਦ ਹੋ ਗਿਆ ਸੀ। ਗੁਜਰਾਤ ਚੋਣਾਂ ਤੋਂ ਪਹਿਲਾਂ ਜੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿੱਚ ਸ਼ਾਮਲ ਹੋ ਜਾਂਦੇ ਹਨ ਤਾਂ ਇਹ ਇਕ ਵੱਡਾ ਬਦਲਾਅ ਹੋਵੇਗਾ। ਪ੍ਰਸ਼ਾਂਤ ਕਿਸ਼ੋਰ ਨੇ ਹਾਲ ਹੀ 'ਚ 2024 ਦੀਆਂ ਆਮ ਚੋਣਾਂ ਸਮੇਤ ਵੱਡੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮੁੜ ਸੁਰਜੀਤ ਕਰਨ 'ਚ ਭੂਮਿਕਾ ਲਈ ਗਾਂਧੀ ਪਰਿਵਾਰ ਨਾਲ ਗੱਲਬਾਤ ਮੁੜ ਸ਼ੁਰੂ ਕੀਤੀ ਹੈ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਪਹਿਲਾਂ ਹੀ ਵੱਖ ਹੋ ਗਈਆਂ ਸਨ। ਸੂਤਰਾਂ ਅਨੁਸਾਰ ਕਾਂਗਰਸ ਲੀਡਰਸ਼ਿਪ ਤੇ ਪ੍ਰਸ਼ਾਂਤ ਕਿਸ਼ੋਰ ਮੁੱਖ ਤੌਰ 'ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਰੋਡਮੈਪ 'ਤੇ ਚਰਚਾ ਕਰ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਮੁੜ ਕਾਂਗਰਸ 'ਚ ਹੋ ਸਕਦੇ ਸ਼ਾਮਲ ! ਦਿੱਲੀ 'ਚ ਸੋਨੀਆ ਤੇ ਰਾਹੁਲ ਗਾਂਧੀ ਨਾਲ ਹੋ ਰਹੀ ਬੈਠਕਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਬੰਗਾਲ 'ਚ ਟੀਐਮਸੀ ਦੀ ਜਿੱਤ 'ਚ ਰਣਨੀਤੀਕਾਰ ਵਜੋਂ ਵੱਡੀ ਭੂਮਿਕਾ ਨਿਭਾਈ। ਕਾਂਗਰਸ ਨੇ ਬਾਅਦ 'ਚ ਆਪਣੀ ਚੋਣ ਮੁਹਿੰਮ ਨੂੰ ਸੰਭਾਲਣ ਲਈ ਸਾਬਕਾ ਪੀਕੇ ਸਹਿਯੋਗੀ ਨਾਲ ਗੱਠਜੋੜ ਕੀਤਾ। ਪੀਕੇ ਨੇ ਪਿਛਲੇ ਦਿਨੀਂ ਜਨਤਕ ਤੌਰ 'ਤੇ ਕਾਂਗਰਸ ਖਾਸ ਕਰ ਕੇ ਰਾਹੁਲ ਗਾਂਧੀ 'ਤੇ ਚੁਟਕੀ ਲਈ ਸੀ। ਦੋਵਾਂ ਧਿਰਾਂ ਨੇ ਪਾਰਟੀ ਦੀ ਹਾਲੀਆ ਹਾਰ ਤੋਂ ਬਾਅਦ ਗੱਲਬਾਤ ਦੇ ਇਕ ਹੋਰ ਦੌਰ ਤੋਂ ਬਾਅਦ ਸਮਝੌਤਾ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਹ ਵੀ ਪੜ੍ਹੋ : ਮਾਟੁੰਗਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਵੱਡਾ ਹਾਦਸਾ, ਪਟੜੀ ਤੋਂ ਉਤਰੇ ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ

Related Post