ਵੈੱਬ ਸੀਰੀਜ਼ 'Rasbhari' 'ਚ ਛੋਟੀ ਬੱਚੀ ਦਾ ਉਤੇਜਕ ਡਾਂਸ ਦਿਖਾਏ ਜਾਣ 'ਤੇ ਸੈਂਸਰ ਬੋਰਡ ਮੁਖੀ ਪ੍ਰਸੂਨ ਜੋਸ਼ੀ ਨੇ ਜਤਾਇਆ ਇਤਰਾਜ਼

By  Kaveri Joshi June 27th 2020 03:38 PM

ਵੈੱਬ ਸੀਰੀਜ਼ 'Rasbhari' 'ਚ ਛੋਟੀ ਬੱਚੀ ਦਾ ਉਤੇਜਕ ਡਾਂਸ ਦਿਖਾਏ ਜਾਣ 'ਤੇ ਸੈਂਸਰ ਬੋਰਡ ਮੁਖੀ ਪ੍ਰਸੂਨ ਜੋਸ਼ੀ ਨੇ ਜਤਾਇਆ ਇਤਰਾਜ਼: ਹਾਲ ਹੀ 'ਚ ਐਮਾਜ਼ੋਨ ਪ੍ਰਾਈਮ 'ਤੇ ਰਿਲੀਜ਼ ਹੋਈ ਵੈੱਬ ਸੀਰੀਜ਼ ਰਸਭਰੀ ਨੂੰ ਲੈ ਕੇ ਕੇਂਦਰੀ ਫਿਲਮ ਪ੍ਰਮਾਣਿਤ ਬੋਰਡ (ਸੀਬੀਐੱਫਸੀ) ਦੇ ਪ੍ਰੈਜ਼ੀਡੈਂਟ ਪ੍ਰਸੂਨ ਜੋਸ਼ੀ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਹਨ । ਸਿਰਫ਼ ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਕਈ ਲੋਕਾਂ ਵੱਲੋਂ ਆਪਣਾ ਗੁੱਸਾ ਜ਼ਾਹਿਰ ਕੀਤਾ ਗਿਆ ਹੈ । ਪ੍ਰਸੂਨ ਜੋਸ਼ੀ ਵਲੋਂ ਕੀਤੇ ਟਵੀਟ 'ਚ ਉਹਨਾਂ ਦੀ ਸ਼ਬਦਾਵਲੀ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਇਸ ਫ਼ਿਲਮ ਦੇ ਕੰਟੇਂਟ ਨੂੰ ਲੈ ਕੇ ਖੁਸ਼ ਨਹੀਂ ਹਨ ।

ਉਹਨਾਂ ਟਵੀਟ 'ਚ ਲਿਖਿਆ ਕਿ ਦੁੱਖ ਹੋਇਆ : ਵੈੱਬ ਸੀਰੀਜ਼ #rasbhari 'ਚ ਅਸੰਵੇਦਨਸ਼ੀਲਤਾ ਨਾਲ ਇੱਕ ਛੋਟੀ ਬੱਚੀ ਨੂੰ ਮਰਦਾਂ ਦੇ ਸਾਹਮਣੇ ਉਤੇਜਕ ਨਾਚ ਕਰਦੇ ਹੋਏ ਇੱਕ ਵਸਤੂ ਦੀ ਤਰ੍ਹਾਂ ਦਿਖਾਉਣਾ ਨਿੰਦਣਯੋਗ ਹੈ । ਅੱਜ ਰਚਨਾਕਾਰ ਅਤੇ ਦਰਸ਼ਕ ਸੋਚਣ ਕਿ ਗੱਲ ਮਨੋਰੰਜਨ ਦੀ ਨਹੀਂ , ਇੱਥੇ ਬੱਚੀਆਂ ਪ੍ਰਤੀ ਦ੍ਰਿਸ਼ਟੀਕੋਣ ਦਾ ਸਵਾਲ ਹੈ , ਇੱਥੇ ਪ੍ਰਗਟਾਵੇ ਦੀ ਅਜ਼ਾਦੀ ਹੈ ਜਾਂ ਸੋਸ਼ਣ ਦੀ ਮਨਮਾਨੀ ! - दुःख हुआ वेब सिरीज़ #rasbhari में असंवेदनशीलता से एक छोटी बच्ची को पुरुषों के सामने उत्तेजक नाच करते हुए एक वस्तु की तरह दिखाना निंदनीय है।आज रचनाकारों और दर्शक सोचें बात मनोरंजन की नहीं,यहाँ बच्चियों प्रति दृष्टिकोण का प्रश्न है,यह अभिव्यक्ति की स्वतंत्रता है या शोषण की मनमानी।

ਦੂਜੇ ਪਾਸੇ ਸਵਰਾ ਭਾਸਕਰ ਨੇ ਪ੍ਰਸੂਨ ਜੋਸ਼ੀ ਦੇ ਟਵੀਟ ਦੇ ਜਵਾਬ 'ਚ ਲਿਖਿਆ ਹੈ ਕਿ आदर सहित सर, शायद आप scene ग़लत समझ रहे हैं। सीन जो वर्णन किया है उसके ठीक उल्टा है। बच्ची अपने मर्ज़ी से नाच रही है- पिता देख कर झेंप जाता है & शर्मिंदा होता है।नाच उत्तेजक नहीं है, बच्ची बस नाच रही है, वो नहीं जानती समाज उसे भी sexualise करेगा- scene यही दिखाता है। #Rashbhari -ਪੰਜਾਬੀ ਅਨੁਵਾਦ - ਆਦਰ ਸਹਿਤ ਸਰ , ਸ਼ਾਇਦ ਤੁਸੀਂ ਦ੍ਰਿਸ਼ ਨੂੰ ਗਲਤ ਸਮਝ ਰਹੇ ਹੋ । ਸੀਨ 'ਚ ਜੋ ਵਰਨਣ ਕੀਤਾ ਗਿਆ ਉਸਦੇ ਠੀਕ ਉਲਟ ਹੈ । ਬੱਚੀ ਆਪਣੀ ਮਰਜੀ ਨਾਲ ਨੱਚ ਰਹੀ ਹੈ - ਪਿਤਾ ਦੇਖ ਕੇ ਸ਼ਰਮਿੰਦਾ ਹੋ ਜਾਂਦਾ ਹੈ । ਨਾਚ ਉਤੇਜਕ ਨਹੀਂ ਹੈ , ਬੱਚੀ ਬਸ ਨੱਚ ਰਹੀ ਹੈ , ਉਹ ਨਹੀਂ ਜਾਂਦੀ ਕਿ ਸਮਾਜ ਉਸ ਨੂੰ ਵੀ sexualise ਕਰੇਗਾ - scene ਇਹੀ ਦਿਖਾਉਂਦਾ ਹੈ -

ਇੱਥੇ ਦੱਸਣਯੋਗ ਹੈ ਕਿ ਰਸਭਰੀ ਦੀ ਕਹਾਣੀ ਲੜਕੇ ਨੰਦ( ਆਯੂਸ਼ਮਾਨ ਸਕਸੇਨਾ ) ਦੇ ਦੁਆਲੇ ਘੁੰਮਦੀ ਹੈ , ਜੋ ਆਪਣੀ ਅਧਿਆਪਕ ਸਵਰਾ (ਸ਼ਾਨੂੰ ਦੇ ਕਿਰਦਾਰ 'ਚ) ਕੋਲ ਪੜ੍ਹਨ ਲਈ ਆਉਂਦਾ ਹੈ , ਅਤੇ ਅੱਗੇ ਕਹਾਣੀ ਰਵਾਂ ਹੁੰਦੀ ਹੈ । ਦੱਸ ਦੇਈਏ ਕਿ ਸੀਰੀਜ਼ ਦਾ ਨਿਰਦੇਸ਼ਨ ਨਿਖਿਲ ਨਾਗੇਸ਼ ਭੱਟ ਦੁਆਰਾ ਕੀਤਾ ਗਿਆ ਹੈ। ਸਵਰਾ ਭਾਸਕਰ ਦੇ ਨਾਲ ਆਯੁਸ਼ਮਾਨ ਸਕਸੇਨਾ ਮੁੱਖ ਭੂਮਿਕਾ ਨਿਭਾ ਰਹੇ ਹਨ । ਐਮਾਜ਼ੋਨ ਨੇ 8 ਐਪੀਸੋਡ ਵਾਲੀ ਇਸ ਸੀਰੀਜ਼ ਨੂੰ 18 ਪਲੱਸ ਕੈਟੇਗਰੀ 'ਚ ਸਟਰੀਮ ਕੀਤਾ ਹੈ।

Related Post