ਪ੍ਰੀ-ਮਾਨਸੂਨ ਨੇ ਦਿੱਤੀ ਦਸਤਕ,ਪੰਜਾਬ 'ਚ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ

By  Shanker Badra June 27th 2018 06:42 PM -- Updated: June 27th 2018 06:50 PM

ਪ੍ਰੀ-ਮਾਨਸੂਨ ਨੇ ਦਿੱਤੀ ਦਸਤਕ,ਪੰਜਾਬ 'ਚ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ:ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਸਮ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਗਿਆ ਹੈ।ਜਿਸ ਕਰਕੇ ਮੌਸਮ ਨੇ ਆਪਣਾ ਰੰਗ ਬਦਲਿਆ ਹੈ।ਪਿਛਲੇ ਹਫਤੇ ਤੋਂ ਪੰਜਾਬ ਅੰਦਰ ਅੱਤ ਦੀ ਗਰਮੀ ਪੈ ਰਹੀ ਸੀ ਪਰ ਇਸ ਹਫ਼ਤੇ ਪੂਰੇ ਭਾਰਤ ਵਿੱਚ ਮਾਨਸੂਨ ਦਾ ਅਸਰ ਵੇਖਣ ਨੂੰ ਮਿਲਣ ਵਾਲਾ ਹੈ।  Pre-Monsoon Got Done,punjab,haryana next 48 hours in heavy rainਭਾਰਤੀ ਮੌਸਮ ਵਿਗਿਆਨ ਵਿਭਾਗ (IMD) ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਦੇ 25 ਫ਼ੀਸਦੀ ਹਿੱਸਿਆਂ ਵਿੱਚ ਆਮ ਜਾਂ ਆਮ ਨਾਲੋਂ ਵੱਧ ਮੀਂਹ ਪੈ ਸਕਦਾ।ਇਸ ਸਮੇਂ ਉੱਤਰੀ ਤੇ ਮੱਧ ਭਾਰਤ ਵਿੱਚ ਵਧ ਰਹੀ ਗਰਮੀ ਤੋਂ ਛੇਤੀ ਹੀ ਰਾਹਤ ਮਿਲੇਗੀ। Pre-Monsoon Got Done,punjab,haryana next 48 hours in heavy rainਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਮੁੜ ਸੁਰਜੀਤ ਹੋਣ ’ਤੇ 27 ਜੂਨ ਮਗਰੋਂ ਪੰਜਾਬ ਵਿੱਚ ਪ੍ਰੀ-ਮਾਨਸੂਨ ਹਲਚਲ ਤੇਜ਼ ਹੋਏਗੀ।ਇਸ ਦੌਰਾਨ ਹਲ਼ਕੀ ਤੇ ਦਰਮਿਆਨੀ ਬਾਰਸ਼ ਹੋ ਸਕਦੀ ਹੈ।ਜੇਕਰ ਇਸ ਤਰ੍ਹਾਂ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਫ਼ਿਰ ਮਾਨਸੂਨ ਦੀ ਸ਼ੁਰੂਆਤ ਹੋਵੇਗੀ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਸਾਲ ਸੂਬੇ ਵਿੱਚ ਜੁਲਾਈ ਵਿੱਚ ਹੀ ਮਾਨਸੂਨ ਆ ਜਾਏਗਾ।Pre-Monsoon Got Done,punjab,haryana next 48 hours in heavy rainਪੰਜਾਬ,ਹਰਿਆਣਾ ਅਤੇ ਪੂਰੇ ਉੱਤਰੀ ਭਾਰਤ ਵਿੱਚ ਆਉਂਦੇ 48 ਘੰਟਿਆਂ ਵਿੱਚ ਮਾਨਸੂਨ ਦੀ ਮਿਹਰ ਹੋ ਜਾਵੇਗੀ।ਮੌਸਮ ਵਿਭਾਗ ਮੁਤਾਬਕ 27 ਜੂਨ ਤੋਂ ਉੱਤਰ ਭਾਰਤੀ ਮੈਦਾਨਾਂ ਵਿੱਚ ਮਾਨਸੂਨ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦੇਵੇਗੀ।ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ ਅੱਜ ਰਾਤ ਮਾਲਵਾ,ਦੋਆਵਾ ਦੇ ਬਠਿੰਡਾ,ਫਿਰੋਜ਼ਪੁਰ,ਫਾਜ਼ਿਲਕਾ,ਫ਼ਰੀਦਕੋਟ,ਅੰਮ੍ਰਿਤਸਰ ਦੇ ਇਨ੍ਹਾਂ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।ਇਸ ਤੋਂ ਬਾਅਦ ਅਗਲੇ 48 ਘੰਟਿਆਂ 'ਚ ਸਾਰੇ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।Pre-Monsoon Got Done,punjab,haryana next 48 hours in heavy rainਜੇਕਰ ਪੰਜਾਬ ਦੇ ਅੰਦਰ ਮੀਂਹ ਪੈਂਦਾ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ ,ਕਿਉਂਕਿ ਝੋਨੇ ਦੇ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ।ਪੰਜਾਬ ਦੇ ਵਿੱਚ ਅਜੇ ਝੋਨੇ ਦੀ ਬਿਜਾਈ ਚੱਲ ਰਹੀ ਹੈ।ਪੰਜਾਬ ਦੇ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਲਈ ਪੂਰੀ ਬਿਜਲੀ ਵੀ ਨਹੀਂ ਮਿਲਦੀ,ਜਿਸ ਕਰਕੇ ਮੀਂਹ ਦੇ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ।ਇਸ ਤੋਂ ਇਲਾਵਾ ਨਰਮਾ ਪੱਟੀ ਦੇ ਕਿਸਾਨਾਂ ਨੂੰ ਵੀ ਇਸ ਮੀਂਹ ਦੇ ਨਾਲ ਰਾਹਤ ਮਿਲੇਗੀ।

-PTCNews

Related Post