ਪੰਜਾਬੀ ਗਾਇਕ ਪ੍ਰੀਤ ਹਰਪਾਲ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਵਜ੍ਹਾ ਕਰਕੇ ਮੰਗੀ ਮੁਆਫ਼ੀ

By  Shanker Badra June 26th 2020 01:05 PM

ਪੰਜਾਬੀ ਗਾਇਕ ਪ੍ਰੀਤ ਹਰਪਾਲ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਵਜ੍ਹਾ ਕਰਕੇ ਮੰਗੀ ਮੁਆਫ਼ੀ:ਅੰਮ੍ਰਿਤਸਰ : ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਵਿਵਾਦਿਤ ਟਿਕਟੌਕ ਵੀਡੀਓ ਮਾਮਲੇ 'ਚ ਮੁਆਫ਼ੀ ਮੰਗਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਦੀ ਬਾਣੀ ਸਰਵਨ ਕੀਤੀ ਹੈ। ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ,ਇਸ ਮਗਰੋਂ ਪ੍ਰੀਤ ਹਰਪਾਲ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਇਆ ਹੈ।

ਇਸ ਮੌਕੇ ਪ੍ਰੀਤ ਹਰਪਾਲ ਵਲੋਂ ਮੁਆਫ਼ੀਨਾਮਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ ਗਿਆ ਹੈ ਅਤੇ ਮੁਆਫ਼ੀ ਮੰਗੀ ਹੈ। ਦਰਅਸਲ 'ਚ ਪ੍ਰੀਤ ਹਰਪਾਲ ਨੇ ਪਿਛਲੇ ਦਿਨੀਂ ਟਿਕਟੌਕ 'ਤੇ ਇੱਕ ਵੀਡੀਓ ਪਾਈ ਸੀ, ਜਿਸ 'ਚ ਉਸ ਨੇ ਕੋਰੋਨਾ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਸੀ। ਇਸਨੂੰ ਵੀਡੀਓ ਨੂੰ ਪ੍ਰੀਤ ਹਰਪਾਲ ਨੇ ਟਿਕਟੋਕ 'ਤੇ ਪਾਇਆ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਸਮੇਤ ਵੱਖ -ਵੱਖ ਸਿੱਖ ਜਥੇਬੰਦੀਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ।

Preet Harpal ne Sri Akal Takht Sahib ja ke mangi maffi ਪੰਜਾਬੀ ਗਾਇਕ ਪ੍ਰੀਤ ਹਰਪਾਲ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਵਜ੍ਹਾ ਕਰਕੇ ਮੰਗੀ ਮੁਆਫ਼ੀ

ਇਸ ਦੌਰਾਨ ਪ੍ਰੀਤ ਹਰਪਾਲ ਨੇ ਕਿਹਾ ਕਿ ਅਣਜਾਣਪੁਣੇ ਦੇ ਵਿੱਚ ਗ਼ਲਤੀ ਹੋਈ ਹੈ,ਜਿਸ ਦੇ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਾਰੀ ਸੰਗਤ ਤੋਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਜੋ ਵੀ ਸਜ਼ਾ ਲਗਾਉਣਗੇ ,ਉਸਨੂੰ ਸਿਰ ਮੱਥੇ ਪ੍ਰਵਾਨ ਕਰਾਂਗਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਕੱਤਰ ਨੇ ਕਿਹਾ ਕਿ ਗਾਇਕ ਪ੍ਰੀਤ ਹਰਪਾਲ ਦਾ ਮਾਫ਼ੀਨਾਮਾ ਸਿੰਘ ਸਾਹਿਬ ਜੀ ਤੱਕ ਪਹੁੰਚਾ ਦਿੱਤਾ ਜਾਵੇਗਾ।

ਪੰਜਾਬੀ ਗਾਇਕ ਪ੍ਰੀਤ ਹਰਪਾਲ ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਤਾਲਾਬੰਦੀ ਦੌਰਾਨ ਉਨ੍ਹਾਂ ਨੇ ਆਪਣੇ ਸਿੰਗਲ ਟਰੈਕਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਵੀ ਕੀਤਾ ਹੈ। ਪਿਛਲੇ ਸਾਲ ਉਹ ਪੰਜਾਬੀ ਫ਼ਿਲਮ ‘ਲੁੱਕਣ ਮੀਚੀ’ ‘ਚ ਮੈਂਡੀ ਤੱਖਰ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਸੀ।

-PTCNews

Related Post