ਪ੍ਰਿਯੰਕਾ ਚੋਪੜਾ ਨੇ ਕਰਵਾਈ ਮੰਗਣੀ - ਵਿਦੇਸ਼ੀ ਮੀਡੀਆ

By  Joshi July 27th 2018 01:39 PM -- Updated: September 3rd 2018 12:36 PM

ਸੁਰਖੀਆਂ ਅਤੇ ਚਰਚਾ ਦਾ ਵਿਸ਼ਾ ਬਣਨ ਵਾਲੀ ਨਿਕ ਜੋਹਨਸ ਤੇ ਪ੍ਰਿਯੰਕਾ ਚੋਪੜਾ ਦੀ ਇਹ ਦਿਲਕਸ਼ ਜੋੜੀ ਨੇ ਅੱਜ ਮੁੰਦਰੀਆਂ ਵਟਾ ਲਈਆਂ ਹਨ।

ਜੀ ਹਾਂ, ਵਿਦੇਸ਼ੀ ਸੂਤਰਾਂ ਤੋਂ ਮਿਲੀਆਂ ਖਬਰਾਂ ਅਨੁਸਾਰ ਇਨ੍ਹਾਂ ਦੋਨਾਂ ਨੇ ਮੰਗਣੀ ਕਰਵਾ ਲਈ ਹੈ ਕਿਸੇ ਨਾ ਕਿਸੇ ਸਮਾਗਮਾਂ ਵਿੱਚ ਇਕੱਠੇ ਸ਼ਿਰਕਤ ਕਰਨ ਵਾਲੀ ਇਹ ਜੋੜੀ ਪਰਿਵਾਰਕ ਤੌਰ ਤੇ ਆਪਣੀ ਸਾਂਝ ਹੋਰ ਵੀ ਗੂੜੀ ਕਰ ਲਈ ਹੈ।

"Yes Priyanka Chopra is no more part of @Bharat_TheFilm & and the reason is very very special , she told us in the Nick of time about her decision and we are very happy for her ... Team Bharat wishes @priyankachopra loads of love & happiness for life ???"

ਜ਼ਿਕਰਯੋਗ ਹੈ ਕਿ ਇਹ ਜੋੜੀ ਬਾਰੇ ਲੋਕ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾ ਰਹੀਆਂ ਸਨ ਕਿ ਇਨ੍ਹਾਂ ਦਾ ਵਿਆਹ ਹੋਣਾ ਹੈ ਜਾਂ ਨਹੀਂ ਪਰ ਹੁਣ ਇਸ ਜੋੜੀ ਦੇ ਫੈਨਜ਼ ਬੇਹੱਦ ਖੁਸ਼ੀ ਮਹਿਸੂਸ ਕਰ ਰਹੇ ਹਨ। ਉਮੀਦ ਹੈ ਇਨ੍ਹਾਂ ਦੇ ਵਿਆਹ ਦੀ ਖਬਰ ਵੀ ਜਲਦ ਹੀ ਹਾਸਿਲ ਹੋਵੇਗੀ।

—PTC News

Related Post