PRTC ਨੇ ਦਿੱਤਾ ਯਾਤਰੀਆਂ ਨੂੰ ਇਹ ਖਾਸ ਤੋਹਫ਼ਾ, ਇੰਨ੍ਹੇ ਰੁਪਏ 'ਚ ਕਰੋ ਪੂਰੇ ਪੰਜਾਬ ਦਾ ਸਫ਼ਰ

By  Joshi October 26th 2018 10:15 AM

PRTC ਨੇ ਦਿੱਤਾ ਯਾਤਰੀਆਂ ਨੂੰ ਇਹ ਖਾਸ ਤੋਹਫ਼ਾ, ਇੰਨ੍ਹੇ ਰੁਪਏ 'ਚ ਕਰੋ ਪੂਰੇ ਪੰਜਾਬ ਦਾ ਸਫ਼ਰ,ਪਟਿਆਲਾ: ਪੰਜਾਬ ਸਰਕਾਰ ਵੱਡੀ ਬੱਸ ਟਰਾਂਸਪੋਰਟ ਕੰਪਨੀ ਪੀ.ਆਰ.ਟੀ.ਸੀ ਹੁਣ ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਲੈ ਕਿ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਦਾ ਕੋਈ ਵੀ ਵਿਅਕਤੀ 420 ਰੁਪਏ ਵਿੱਚ ਪੂਰਾ ਪੰਜਾਬ ਘੁੰਮ ਸਕਦਾ ਹੈ। ਪੀ. ਆਰ. ਟੀ. ਸੀ. ਨੇ ਪੰਜਾਬੀਆਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ 420 ਰੁਪਏ ਵਿਚ ਪੂਰੇ ਪੰਜਾਬ ’ਚ ਸਫਰ ਕਰਨ ਸਬੰਧੀ ਸਕੀਮ ਲਾਂਚ ਕੀਤੀ ਹੈ। ਜਿਸ ਦੌਰਾਨ ਅਸੀਂ ਪੂਰੇ ਪੰਜਾਬ ਵਿੱਚ ਘੁੰਮ ਸਕਦੇ ਹਾਂ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਵੱਲੋਂ ਬੱਚਤ ਕਾਰਡ ਲਾਂਚ ਕੀਤੇ ਜਾ ਰਹੇ ਹਨ। ਹੋਰ ਪੜ੍ਹੋ: ਅਨਾਜ ਮੰਡੀ ‘ਚ ਲਿਫਟਿੰਗ ਨੂੰ ਲੈ ਕੇ ਠੇਕੇਦਾਰ ਅਤੇ ਟਰੱਕ ਯੂਨੀਅਨ ਵਿਚਕਾਰ ਹੋਇਆ ਝਗੜਾ ,ਤਿੰਨ ਟਰੱਕ ਡਰਾਇਵਰ ਜ਼ਖਮੀ ਪੀ. ਆਰ. ਟੀ. ਸੀ. ਦੀ ਕਿਸੇ ਵੀ ਆਮ ਬੱਸ ਵਿਚ 420 ਰੁਪਏ ਦਾ ਕਾਰਡ ਬਣੇਗਾ। ਜਿਸ ਦੌਰਾਨ ਕੋਈ ਵਿਅਕਤੀ 24 ਘੰਟੇ ਵਿੱਚ ਪੰਜਾਬ ਅੰਦਰ 500 ਕਿਲੋਮੀਟਰ ਤੱਕ ਦੀ ਦੂਰੀ ਤਹਿ ਕਰ ਸਕਦਾ ਹੈ। ਨਾਲ ਉਹਨਾਂ ਨੇ ਇਹ ਵੀ ਜਾਣਕਰੀ ਦਿੱਤੀ ਹੈ ਕਿ ਐੱਚ. ਵੀ. ਏ. ਸੀ. ਬੱਸਾਂ ਵਿੱਚ ਕਾਰਡ 535 ਰੁਪਏ ਦਾ ਹੋਵੇਗਾ। 420 ਵਾਲਾ ਕਾਰਡ 3 ਸਾਲ ਤੋਂ 12 ਸਾਲ ਦੇ ਬੱਚਿਆਂ ਲਈ 210 ਰੁਪਏ ਤੇ ਐੱਚ. ਵੀ. ਏ. ਸੀ. ਵਿਚ ਬੱਚਿਆਂ ਲਈ 270 ਰੁਪਏ ਦਾ ਹੋਵੇਗਾ। ਇਸ ਮੌਕੇ ਪੀ. ਆਰ. ਟੀ. ਸੀ. ਦੇ ਐੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਸਾਧਾਰਨ ਬੱਸਾਂ ਤੋਂ ਇਲਾਵਾ ਐੱਚ. ਵੀ. ਏ. ਸੀ. ਬੱਸਾਂ ਵਿਚ ਪੀ. ਆਰ. ਟੀ. ਸੀ. ਦੇ ਰੂਟਾਂ ’ਤੇ ਰਿਆਇਤੀ ਬੱਸ ਪਾਸ ਸਕੀਮ ਲਾਗੂ ਕਰ ਦਿੱਤੀ ਗਈ ਹੈ। —PTC News

Related Post