PSEB ਵੱਲੋਂ 10 ਵੀਂ,12 ਵੀਂ ਜਮਾਤ ਦੀ ਡੇਟ ਸ਼ੀਟ ਜਾਰੀ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ

By  Jashan A January 11th 2019 08:30 PM -- Updated: January 11th 2019 08:32 PM

PSEB ਵੱਲੋਂ 10 ਵੀਂ,12 ਵੀਂ ਜਮਾਤ ਦੀ ਡੇਟ ਸ਼ੀਟ ਜਾਰੀ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ,ਚੰਡੀਗੜ੍ਹ: ਮਾਰਚ 2019 ਦੀ ਸਾਲਾਨਾ ਬੋਰਡ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਦਸਵੀਂ ਸ਼੍ਰੇਣੀ ਤੇ ਬਾਰਵੀਂ ਸ਼੍ਰੇਣੀ ਦੇ ਸਾਲਾਨਾ ਇਮਤਿਹਾਨਾ ਦੇ ਨਾਲ-ਨਾਲ ਓਪਨ ਸਕੂਲ , ਕੰਪਾਰਟਮੈਂਟ / ਰੀਅਪੀਅਰ , ਵਾਧੂ ਵਿਸ਼ਾ , ਕਾਰਗੁਜਾਰੀ ਵਧਾਉਣ ਲਈ ਪ੍ਰੀਖਿਆਵਾਂ ਵੀ ਲਈਆਂ ਜਾਣਗੀਆਂ।

pseb PSEB ਵੱਲੋਂ 10 ਵੀਂ,12 ਵੀਂ ਜਮਾਤ ਦੀ ਡੇਟ ਸ਼ੀਟ ਜਾਰੀ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ

PSEB ਵੱਲੋਂ 10 ਵੀਂ,12 ਵੀਂ ਜਮਾਤ ਦੀ ਡੇਟ ਸ਼ੀਟ ਜਾਰੀ, ਜਾਣੋ ਕਦੋ ਹੋ

ਮਿਲੀ ਜਾਣਕਾਰੀ ਮੁਤਾਬਕ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਮਿਤੀ 01-03-2019 ਤੋਂ 27-03-2019 ਤੱਕ ਅਤੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਮਿਤੀ 15-03-2019 ਤੋਂ 02-04-2019 ਤੱਕ ਕਰਵਾਈਆਂ ਜਾਣਗੀਆਂ। ਦਸਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 1:15 ਵਜੇ ਤੱਕ ਅਤੇ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਦਾ ਸਮਾਂ ਸ਼ਾਮ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗਾ।

pseb PSEB ਵੱਲੋਂ 10 ਵੀਂ,12 ਵੀਂ ਜਮਾਤ ਦੀ ਡੇਟ ਸ਼ੀਟ ਜਾਰੀ, ਜਾਣੋ ਕਦੋ ਹੋਵੇਗਾ ਪਹਿਲਾ ਪੇਪਰ

PSEB ਵੱਲੋਂ 10 ਵੀਂ,12 ਵੀਂ ਜਮਾਤ ਦੀ ਡੇਟ ਸ਼ੀਟ ਜਾਰੀ, ਜਾਣੋ ਕਦੋ

ਜਾਣਕਾਰੀ ਅਨੁਸਾਰ ਦਸਵੀਂ ਜਮਾਤ ਲਈ ਪਹਿਲਾ ਇੰਮਤਿਹਾਨ 15-03-2019 ਨੂੰ ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07) ਵਿਸ਼ਿਆਂ ਦਾ ਹੋਵੇਗਾ ਅਤੇ ਬਾਰਵੀਂ ਜਮਾਤ ਲਈ 01-03-2019 ਨੂੰ ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਲਈ ਸਾਰੇ ਗਰੁਪਾਂ ਲਈ ਹੋਵੇਗਾ।

-PTC News

Related Post