ਪੰਜਾਬ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਲੇਬਸ 'ਚ ਕੀਤੀ ਕਟੌਤੀ  

By  Shanker Badra November 11th 2020 02:46 PM -- Updated: November 11th 2020 02:47 PM

ਪੰਜਾਬ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਲੇਬਸ 'ਚ ਕੀਤੀ ਕਟੌਤੀ :ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਿਲੇਬਸ ’ਚ 30 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਬੋਰਡ ਵੱਲੋਂ ਵਿੱਦਿਅਕ ਸਾਲ 2020-21 ਲਈ 9ਵੀਂ ਤੋਂ 12ਵੀਂ ਜਮਾਤ ਦੇ ਪੰਜਾਬੀ ਅਤੇ ਇਤਿਹਾਸ ਵਿਸ਼ੇ ਤੋਂ ਇਲਾਵਾ ਹੋਰ ਵਿਸ਼ਿਆਂ ਦੇ ਪਾਠਕ੍ਰਮ ਨੂੰ 30 ਫ਼ੀਸਦੀ ਘੱਟ ਕੀਤਾ ਗਿਆ ਹੈ। ਹਾਲਾਂਕਿ ਸੀਬੀਐਸਈ ਤੇ ਆਈਸੀਐਸਸੀ ਵੱਲੋਂ ਚਾਰ ਮਹੀਨੇ ਪਹਿਲਾਂ ਹੀ ਸਿਲੇਬਸ 'ਚ 30 ਫੀਸਦ ਕਟੌਤੀ ਕੀਤੀ ਗਈ ਸੀ।

PSEB cuts syllabus for 9th to 12th class students ਪੰਜਾਬ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਲੇਬਸ 'ਚ ਕੀਤੀ ਕਟੌਤੀ

ਇਹ ਵੀ ਪੜ੍ਹੋ  : ਜਲੰਧਰ 'ਚ ਪਰੌਂਠਿਆਂ ਵਾਲੀ ਬੇਬੇ ਦੀ ਖੁੱਲ੍ਹੀ ਕਿਸਮਤ,ਮੁੱਖ ਮੰਤਰੀ ਨੇ ਭੇਜਿਆ ਇੱਕ ਲੱਖ ਰੁਪਏ ਦਾ ਚੈੱਕ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੋਵਿਡ- 19 ਕਾਰਨ ਇਸ ਸਾਲ ਸਕੂਲ ਬੰਦ ਰਹਿਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਦੌਰਾਨ ਸੂਬੇ ਦੇ ਸਾਰੇ ਸਕੂਲ ਮਾਰਚ ਤੋਂ ਹੀ ਬੰਦ ਹਨ, ਜਿਸ ਕਰਕੇ ਬੋਰਡ ਵਲੋਂ 30 ਫੀਸਦ ਸਿਲੇਬਸ ਘੱਟ ਕੀਤਾ ਗਿਆ ਹੈ। ਪੰਜਾਬ ਬੋਰਡ ਵੱਲੋਂ ਇਮਤਿਹਾਨ ਨੇੜੇ ਆਉਣ ਕਾਰਨ ਇਹ ਫੈਸਲਾ ਲਿਆ ਗਿਆ ਹੈ।

PSEB cuts syllabus for 9th to 12th class students ਪੰਜਾਬ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਲੇਬਸ 'ਚ ਕੀਤੀ ਕਟੌਤੀ

ਇਸ ਪੱਤਰ 'ਚ ਸਕੂਲਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਗੱਲ ਦਾ ਖ਼ਾਸ ਧਿਆਨ ਰੱਖਣ ਕਿ ਲੋੜ ਅਨੁਸਾਰ ਵਿਦਿਆਰਥੀਆਂ ਨੂੰ ਘੱਟ ਕੀਤੇ ਗਏ ਵਿਸ਼ੇ ਨੂੰ ਵੀ ਪੜ੍ਹਾਇਆ ਜਾਣਾ ਉੱਚਿਤ ਹੋਵੇਗਾ।9ਵੀਂ ਤੋਂ 12ਵੀਂ ਦੇ ਸਿਲੇਬਸ 'ਚ ਜਿਸ ਹਿੱਸੇ ਨੂੰ ਹਟਾਇਆ ਗਿਆ ਹੈ, ਉਸ ਬਾਰੇ ਵੀ ਵਿਸਥਾਰ ਨਾਲ ਸੂਚਨਾ ਭੇਜ ਦਿੱਤੀ ਗਈ ਹੈ।

PSEB cuts syllabus for 9th to 12th class students ਪੰਜਾਬ ਸਿੱਖਿਆ ਬੋਰਡ ਨੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਲੇਬਸ 'ਚ ਕੀਤੀ ਕਟੌਤੀ

ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਇਤਿਹਾਸ ਤੇ ਪੰਜਾਬੀ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮਾਂ ਵਿੱਚ ਕਟੌਤੀ ਤੇ ਨਾਲ -ਨਾਲ ਮਾਰਚ 2021 ਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਵੀ ਤਬਦੀਲੀ ਕੀਤੀ ਜਾਵੇਗੀ ਕਿਉਂਕਿ ਰਿਵਾਇਤੀ ਸਕੂਲੀ ਸਿੱਖਿਆ ਦਿੱਤੇ ਜਾ ਸਕਣ ਦੀ ਅਣਹੋਂਦ ਵਿੱਚ ਮੁਲਾਂਕਣ ਦੀ ਬਣਤਰ ਵੀ ਰਿਵਾਇਤੀ ਨਹੀਂ ਰੱਖੀ ਜਾ ਸਕਦੀ।

-PTCNews

Related Post