PSEB ਨੇ 9ਵੀਂ -10ਵੀਂ ਦੇ ਵਿਦਿਆਰਥੀਆਂ ਸਬੰਧੀ ਲਿਆ ਇਹ ਵੱਡਾ ਫੈਸਲਾ

By  Joshi October 24th 2018 10:10 AM -- Updated: October 24th 2018 10:12 AM

PSEB ਨੇ 9ਵੀਂ 10ਵੀਂ ਦੇ ਵਿਦਿਆਰਥੀਆਂ ਸਬੰਧੀ ਲਿਆ ਇਹ ਵੱਡਾ ਫੈਸਲਾ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੁਣ 9ਵੀ ਤੇ 10ਵੀ ਦੇ ਵਿਦਿਆਰਥੀਆਂ ਲਈ ਇਕ ਖਾਸ ਫੈਸਲਾ ਲਿਆ ਹੈ, ਜਿਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦਿੱਤੀ,

ਉਹਨਾਂ ਨੇ ਕਿਹਾ ਕਿ ਵਿੱਦਿਅਕ ਸੈਸ਼ਨ 2018-19 ਤੋਂ 9ਵੀਂ ਤੇ 10ਵੀਂ ਜਮਾਤ ਲਈ ਨਿਰਧਾਰਿਤ ਨਵੀਂ ਸਕੀਮ ਆਫ ਸਟੱਡੀਜ਼ ਅਨੁਸਾਰ ਇਨ੍ਹਾਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੁਣ 9 ਵਿਸ਼ਿਆਂ ਦੀ ਬਜਾਏ ਕੁੱਲ 8 ਵਿਸ਼ੇ ਪੜ੍ਹਾਏ ਜਾਣਗੇ।

ਹੋਰ ਪੜ੍ਹੋ: ਅਮਰੀਕਾ ਸਕੂਲ ਗੋਲੀਬਾਰੀ:ਇਸ ਭਾਰਤੀ ਅਮਰੀਕੀ ਅਧਿਆਪਕ ਨੇ ਬਚਾਈਆਂ ਕਈ ਜਾਨਾਂ

ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹਨਾਂ ਵਿਦਿਆਰਥੀਆਂ ਲਈ ਸਿਹਤ ਤੇ ਸਰੀਰਕ ਸਿੱਖਿਆ ਅਤੇ ਐੱਨ. ਐੱਸ. ਕਿਊ. ਐੱਫ਼. ਵਿਸ਼ਿਆਂ ਨੂੰ ਲਾਜ਼ਮੀ ਵਿਸ਼ਿਆਂ ਤੋਂ ਬਦਲ ਕੇ ਚੋਣਵੇਂ ਵਿਸ਼ਿਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।

—PTC News

Related Post