PTC Punjabi Film Awards 2019: ਲਓ ਜੀ ਇੰਤਜ਼ਾਰ ਹੋ ਗਿਆ ਹੈ ਖ਼ਤਮ ਤੇ Countdown ਹੋ ਗਿਐ ਸ਼ੁਰੂ

By  Jashan A March 14th 2019 07:52 PM -- Updated: March 14th 2019 07:58 PM

PTC Punjabi Film Awards 2019: ਲਓ ਜੀ ਇੰਤਜ਼ਾਰ ਹੋ ਗਿਆ ਹੈ ਖ਼ਤਮ ਤੇ Countdown ਹੋ ਗਿਐ ਸ਼ੁਰੂ,ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰਾਂ ਨੂੰ ਹੌਂਸਲਾ ਦੇਣ ਲਈ ਹਰ ਸਾਲ ਵੱਖਰਾ ਉਪਰਾਲਾ ਕੀਤਾ ਜਾਂਦਾ ਹੈ। ਜਿਸ 'ਚ ਸਾਲ ਭਰ 'ਚ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਬੇਹਤਰੀਨ ਫ਼ਿਲਮਾਂ ਪਾਉਣ ਵਾਲੇ ਅਦਾਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ।ਦਰਅਸਲ ਪੀਟੀਸੀ ਵੱਲੋਂ ਹਰ ਸਾਲ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਕਰਵਾਇਆ ਜਾਂਦਾ ਹੈ।

PTC Punjabi Film Awards 2019 PTC Punjabi Film Awards 2019: ਲਓ ਜੀ ਇੰਤਜ਼ਾਰ ਹੋ ਗਿਆ ਹੈ ਖ਼ਤਮ ਤੇ Countdown ਹੋ ਗਿਐ ਸ਼ੁਰੂ

ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਸਭ ਤੋਂ ਵੱਡਾ ਐਵਾਰਡ ਸ਼ੋਅ ਹੈ, ਜੋ ਸਿਰਫ ਭਾਰਤ 'ਚ ਨਹੀਂ ਦੇਖਿਆ ਗਿਆ ਬਲਕਿ ਪੂਰੇ ਯੂਕੇ, ਅਮਰੀਕਾ, ਕੈਨੇਡਾ, ਸੰਯੁਕਤ ਅਰਬ ਅਮੀਰਾਤ ਅਤੇ ਆਸਟਰੇਲੀਆ ਸਮੇਤ ਕਈ ਦੇਸ਼ਾਂ 'ਚ ਦੇਖਿਆ ਜਾਂਦਾ ਹੈ।

Punjabi PTC Punjabi Film Awards 2019: ਲਓ ਜੀ ਇੰਤਜ਼ਾਰ ਹੋ ਗਿਆ ਹੈ ਖ਼ਤਮ ਤੇ Countdown ਹੋ ਗਿਐ ਸ਼ੁਰੂ

ਇਸ ਸਲਾਨਾ ਸ਼ੋਅ 'ਚ ਪੀਟੀਸੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਯਤਨਾਂ ਦਾ ਜਸ਼ਨ ਮਨਾਉਂਦਾ ਹੈ ਜਿਸ ਵਿਚ ਪੰਜਾਬ ਦੀ ਮਿੱਟੀ ਦਾ ਸੁਆਦ ਹੁੰਦਾ ਹੈ। ਇਸ ਵਾਰ ਵੀ ਪੀਟੀਸੀ ਨੈੱਟਵਰਕ ਵੱਲੋਂ 16 ਮਾਰਚ ਪੀਟੀਸੀ ਫਿਲਮ ਅਵਾਰਡ 2019 ਕਰਵਾਇਆ ਜਾ ਰਿਹਾ ਹੈ।ਜਿਥੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਾਰ ਅਦਾਕਾਰ ਸ਼ਿਰਕਤ ਕਰਨਗੇ, ਉਥੇ ਹੀ ਪੀਟੀਸੀ ਵੱਲੋਂ ਇਹਨਾਂ ਸਿਤਾਰਿਆਂ ਦਾ ਸਨਮਾਨ ਕੀਤਾ ਜਾਵੇਗਾ।

music bonanza PTC Punjabi Film Awards 2019: ਲਓ ਜੀ ਇੰਤਜ਼ਾਰ ਹੋ ਗਿਆ ਹੈ ਖ਼ਤਮ ਤੇ Countdown ਹੋ ਗਿਐ ਸ਼ੁਰੂ

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸ਼ੋਅ ਨੂੰ ਬਾਲੀਵੁੱਡ ਦੇ 2 ਮਸ਼ਹੂਰ ਅਦਾਕਾਰ ਦਿਵਿਆ ਦੱਤਾ ਅਤੇ ਸੋਨੂੰ ਸੂਦ ਹੋਸਟ ਕਰਨਗੇ। ਤੁਸੀਂ 16 ਮਾਰਚ ਦਿਨ ਸ਼ਨੀਵਾਰ ਨੂੰ ਗੁਰਬਾਣੀ ਤੋਂ ਤੁਰੰਤ ਬਾਅਦ ਘਰ ਬੈਠੇ ਇਸ ਸ਼ੋਅ ਦਾ ਸਿੱਧਾ ਪ੍ਰਸਾਰਣ ਦੇਖ ਸਕੋਗੇ।

PTC Punjabi Film PTC Punjabi Film Awards 2019: ਲਓ ਜੀ ਇੰਤਜ਼ਾਰ ਹੋ ਗਿਆ ਹੈ ਖ਼ਤਮ ਤੇ Countdown ਹੋ ਗਿਐ ਸ਼ੁਰੂ

ਪੰਜਾਬੀ ਗਾਇਕ ਗਿੱਪੀ ਗਰੇਵਾਲ, ਗੁਰੂ ਰੰਧਾਵਾ, ਰੱਬੀ ਸ਼ੇਰਗਿੱਲ, ਸਮੇਤ ਕਈ ਹੋਰ ਕਲਾਕਾਰ ਆਪਣੀ ਪਰਫਾਰਮੈਂਸ ਰਹੀ ਲੋਕਾਂ ਦਾ ਮਨੋਰੰਜਨ ਕਰਨਗੇ।

-PTC News

Related Post