ਪੰਜਾਬੀਆਂ ਲਈ ਇੱਕ ਹੋਰ ਖਾਸ ਤੋਹਫ਼ਾ, ਪੀਟੀਸੀ ਨੈੱਟਵਰਕ ਇੱਕ ਹਫ਼ਤੇ 'ਚ ਲਾਂਚ ਕਰੇਗਾ 3 ਨਵੇਂ ਚੈੱਨਲ

By  Jashan A February 14th 2019 12:16 PM -- Updated: October 18th 2019 11:14 AM

ਪੰਜਾਬੀਆਂ ਲਈ ਇੱਕ ਹੋਰ ਖਾਸ ਤੋਹਫ਼ਾ, ਪੀਟੀਸੀ ਨੈੱਟਵਰਕ ਇੱਕ ਹਫ਼ਤੇ 'ਚ ਲਾਂਚ ਕਰੇਗਾ 3 ਨਵੇਂ ਚੈੱਨਲ,ਦੁਨੀਆ ਭਰ 'ਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਾਲਾ ਪੀਟੀਸੀ ਨੈੱਟਵਰਕ ਹੁਣ ਤਿੰਨ ਹੋਰ ਨਵੇਂ ਚੈਨਲ ਲੈ ਕੇ ਆ ਰਿਹਾ ਹੈ। ਜਿੰਨ੍ਹਾਂ 'ਚ ਪੀਟੀਸੀ ਪੰਜਾਬੀ ਗੋਲ੍ਡ, ਪੀਟੀਸੀ ਸਿਮਰਨ ਅਤੇ ਪੀਟੀਸੀ ਮਿਊਜ਼ਿਕ ਦੇ ਨਾਮ ਸ਼ਾਮਿਲ ਹਨ। ਪੀਟੀਸੀ ਗੋਲਡ ਪੰਜਾਬੀ 'ਤੇ ਪੰਜਾਬੀ ਫ਼ਿਲਮਾਂ ਅਤੇ ਖੇਡਾਂ ਦਿਖਾਈਆਂ ਜਾਣਗੀਆਂ, ਪੀਟੀਸੀ ਸਿਮਰਨ 'ਤੇ 24 ਘੰਟੇ ਸਿੱਖ ਸੰਗਤਾਂ ਲਈ ਗੁਰਬਾਣੀ ਦਿਖਾਈ ਜਾਵੇਗੀ, ਨਾਲ ਨਾਲ ਗੁਰਬਾਣੀ ਗਾਇਨ ਮੁਕਾਬਲੇ ਅਤੇ ਬੜੂ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ ਅਤੇ ਪੀਟੀਸੀ ਮਿਊਜ਼ਿਕ 'ਤੇ ਪੰਜਾਬੀ ਸੱਭਿਆਚਾਰ ਬਾਲੀਵੁਡ ਅਤੇ ਪੰਜਾਬੀ ਕਲਾਕਾਰਾਂ ਦੇ ਗੀਤ ਪੇਸ਼ ਕੀਤੇ ਜਾਣਗੇ। [caption id="attachment_256206" align="aligncenter" width="300"]ptc ਪੰਜਾਬੀਆਂ ਲਈ ਇੱਕ ਹੋਰ ਖਾਸ ਤੋਹਫ਼ਾ, ਪੀਟੀਸੀ ਨੈੱਟਵਰਕ ਇੱਕ ਹਫ਼ਤੇ 'ਚ ਲਾਂਚ ਕਰੇਗਾ 3 ਨਵੇਂ ਚੈੱਨਲ[/caption] ਇਹਨਾਂ ਤਿੰਨਾਂ ਚੈਨਲਾਂ ਨੂੰ ਲਾਂਚ ਕਰਨ ਦਾ ਮਕਸਦ ਹੈ ਕਿ ਪੰਜਾਬ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨਾ ਹੈ। ਦੱਸ ਦੇਈਏ ਕਿ ਪੀਟੀਸੀ ਨੈੱਟਵਰਕ ਪੀਟੀਸੀ ਨਿਊਜ਼, ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ, ਚੈਨਲਾਂ ਰਾਹੀਂ ਪਹਿਲਾਂ ਹੀ ਦੁਨੀਆਂ ਭਰ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆਂ ਹੈ ਤੇ ਹੁਣ ਜਲਦੀ ਹੀ ਪੀਟੀਸੀ ਵੱਲੋਂ ਇਹ ਤਿੰਨ ਚੈੱਨਲ ਲਾਂਚ ਕੀਤੇ ਜਾਣਗੇ। ਜੋ ਕਿ ਹਰ DTH ਅਤੇ ਕੇਬਲ 'ਤੇ ਨੈੱਟਵਰਕ 'ਤੇ ਮੌਜੂਦ ਹੋਣਗੇ। ਇਹ ਪੰਜਾਬ ਦਾ ਪਹਿਲਾ ਅਜਿਹਾ ਨੈੱਟਵਰਕ ਹੈ, ਜੋ ਖੇਤਰੀ ਭਾਸ਼ਾ 'ਚ 7 ਚੈੱਨਲ ਦਰਸ਼ਕਾਂ ਦੀ ਝੋਲੀ 'ਚ ਪਾ ਰਿਹਾ ਹੈ। [caption id="attachment_256207" align="aligncenter" width="300"]ptc ਪੰਜਾਬੀਆਂ ਲਈ ਇੱਕ ਹੋਰ ਖਾਸ ਤੋਹਫ਼ਾ, ਪੀਟੀਸੀ ਨੈੱਟਵਰਕ ਇੱਕ ਹਫ਼ਤੇ 'ਚ ਲਾਂਚ ਕਰੇਗਾ 3 ਨਵੇਂ ਚੈੱਨਲ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀਟੀਸੀ ਨੈੱਟਵਰਕ ਵੱਲੋਂ ਸਿੱਖ ਭਾਈਚਾਰੇ ਨੂੰ ਗੁਰਬਾਣੀ ਨਾਲ ਜੋੜਨ ਲਈ ਰੋਜ਼ਾਨਾ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਜਿਸ ਦੌਰਾਨ ਦੁਨੀਆਂ ਭਰ 'ਚ ਵੱਸਦੇ ਲੋਕ ਘਰ ਬੈਠੇ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਹੋਰ ਪੜ੍ਹੋ:ਨਿੰਜਾ ਤੇ ਕਰਨ ਔਜਲਾ ਤੋਂ ਬਾਅਦ ਅਲਫਾਜ਼ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਤੇ ਤਸਵੀਰਾਂ ਵਾਇਰਲ ਇਸ ਤੋਂ ਇਲਾਵਾ ਪੀਟੀਸੀ ਵੱਲੋਂ ਨੌਜਵਾਨਾਂ ਦੇ ਹੁਨਰ ਨੂੰ ਪਰਖਣ ਲਈ ਵੱਖਰੇ ਵੱਖਰੇ ਸ਼ੋਅ ਕਰਵਾਏ ਜਾਂਦੇ ਹਨ, ਜਿਵੇਂ ਕਿ ਵਾਇਸ ਆਫ਼ ਪੰਜਾਬ, ਮਿਸਟਰ ਪੰਜਾਬ, ਮਿਸ ਪੀਟੀਸੀ ਪੰਜਾਬੀ ਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਹ ਅਜਿਹੇ ਪਲੇਟਫਾਰਮ ਹਨ, ਜਿਥੇ ਹੁਨਰਮੰਦ ਪ੍ਰਤੀਭਾਗੀਆਂ ਨੂੰ ਦੁਨੀਆਂ ਦੇ ਕੋਨੇ-ਕੋਨੇ ‘ਚੋਂ ਚੁਣ ਕੇ ਲਿਆਂਦਾ ਜਾਂਦਾ ਹੈ। ਇਥੇ ਉਹਨਾਂ ਨੂੰ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਮੰਚ ਪ੍ਰਦਾਨ ਕੀਤਾ ਜਾਂਦਾ ਹੈ। [caption id="attachment_256205" align="aligncenter" width="300"]ptc ਪੰਜਾਬੀਆਂ ਲਈ ਇੱਕ ਹੋਰ ਖਾਸ ਤੋਹਫ਼ਾ, ਪੀਟੀਸੀ ਨੈੱਟਵਰਕ ਇੱਕ ਹਫ਼ਤੇ 'ਚ ਲਾਂਚ ਕਰੇਗਾ 3 ਨਵੇਂ ਚੈੱਨਲ[/caption] ਦੱਸ ਦੇਈਏ ਕਿ ਪੀਟੀਸੀ ਨਸ਼ਿਆਂ, ਹਥਿਆਰਾਂ ਅਤੇ ਔਰਤਾਂ ਦਾ ਵਿਰੋਧ ਕਰਨ ਵਾਲੇ ਗਾਣੇ ਪ੍ਰਸਾਰਿਤ ਨਹੀਂ ਕਰਦਾ। ਪੰਜਾਬ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਪੀਟੀਸੀ ਹਮੇਸ਼ਾ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ। -PTC News

Related Post