ਪੀਟੀਸੀ ਨੈੱਟਵਰਕ ਦੇ MD ਰਬਿੰਦਰਾ ਨਾਰਾਇਣ All About ਮਿਊਜ਼ਿਕ ਕਾਨਫਰੰਸ 2021 ਨੂੰ ਕਰਨਗੇ ਸੰਬੋਧਨ

By  Shanker Badra September 29th 2021 10:22 AM -- Updated: September 29th 2021 10:41 AM

ਨਵੀਂ ਦਿੱਲੀ : ਪੀਟੀਸੀ ਨੈੱਟਵਰਕ ਦੇ MD ਤੇ ਪ੍ਰੈਜ਼ੀਡੈਂਟ ਰਬਿੰਦਰਾ ਨਾਰਾਇਣ ਜੀ All About ਮਿਊਜ਼ਿਕ ਕਾਨਫਰੰਸ 2021 ਨੂੰ ਸੰਬੋਧਿਤ ਕਰਨਗੇ। All About ਮਿਊਜ਼ਿਕ ਇੱਕ ਪਲੇਟਫਾਰਮ ਹੈ, ਜਿਸ ਵਿੱਚ ਹੁਣ ਤੱਕ 300 ਤੋਂ ਵੱਧ ਕੰਪਨੀਆਂ ਅਤੇ 25 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਹਨ, ਜੋ 1000 ਤੋਂ ਵੱਧ ਕਲਾਕਾਰਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਅਤੇ ਵਿਸ਼ਵ ਭਾਈਚਾਰੇ ਨੂੰ ਐਨਰਜ਼ੀ ਦੇਣ ਦਾ ਕੰਮ ਕਰਦੇ ਹਨ।
[caption id="attachment_537743" align="aligncenter" width="300"] ਪੀਟੀਸੀ ਨੈੱਟਵਰਕ ਦੇ MD ਰਬਿੰਦਰਾ ਨਾਰਾਇਣ All About ਮਿਊਜ਼ਿਕ ਕਾਨਫਰੰਸ 2021 ਨੂੰ ਕਰਨਗੇ ਸੰਬੋਧਨ[/caption] All About ਮਿਊਜ਼ਿਕ 2021 ਦਾ ਫੋਕਸ ਖੇਤਰੀ ਸੰਗੀਤ, ਸੁਤੰਤਰ ਅਤੇ ਗੈਰ-ਫਿਲਮੀ ਸੰਗੀਤ, ਆਮਦਨੀ ਦੇ ਮੌਕਿਆਂ ਅਤੇ ਵਿਕਸਤ ਸੰਗੀਤ ਤਕਨੀਕਾਂ 'ਤੇ ਕੇਂਦ੍ਰਤ ਕਰਨਾ ਹੈ। ਇਸ ਸਾਲ ਪੀਟੀਸੀ ਨੈੱਟਵਰਕ ਦੇ MD ਰਬਿੰਦਰਾ ਨਾਰਾਇਣ ਜੀ All About ਮਿਊਜ਼ਿਕ ਵਿੱਚ ਵਰਚੁਅਲ ਕਾਨਫਰੰਸ ਦੇ ਮੁੱਖ ਬੁਲਾਰਿਆਂ ਵਿੱਚੋਂ ਇੱਕ ਹਨ। [caption id="attachment_537742" align="aligncenter" width="300"] ਪੀਟੀਸੀ ਨੈੱਟਵਰਕ ਦੇ MD ਰਬਿੰਦਰਾ ਨਾਰਾਇਣ All About ਮਿਊਜ਼ਿਕ ਕਾਨਫਰੰਸ 2021 ਨੂੰ ਕਰਨਗੇ ਸੰਬੋਧਨ[/caption] ਰਬਿੰਦਰਾ ਨਾਰਾਇਣ ਅਤੇ ਉਨ੍ਹਾਂ ਦੀ ਟੀਮ ਨੇ 1998 ਵਿੱਚ ਪਹਿਲੀ ਵਾਰ ਪੰਜਾਬੀ ਸੈਟੇਲਾਈਟ ਚੈਨਲ, ਪੰਜਾਬੀ ਵਰਲਡ ਲਾਂਚ ਕੀਤਾ ਸੀ। ਉਨ੍ਹਾਂ ਨੇ ਗੁਰਬਾਣੀ ਨੂੰ ਦੁਨੀਆਂ ਦੇ ਟੈਲੀਵਿਜ਼ਨ ਨਕਸ਼ੇ 'ਤੇ ਪਾਉਣ ਦੀ ਵਿਲੱਖਣ ਪ੍ਰਾਪਤੀ ਦਾ ਸਿਹਰਾ ਜਾਂਦਾ ਹੈ ,ਕਿਉਂਕਿ ਉਨ੍ਹਾਂ ਦੀ ਟੀਮ ਨੇ 1998 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਸੀ। [caption id="attachment_537740" align="aligncenter" width="300"] ਪੀਟੀਸੀ ਨੈੱਟਵਰਕ ਦੇ MD ਰਬਿੰਦਰਾ ਨਾਰਾਇਣ All About ਮਿਊਜ਼ਿਕ ਕਾਨਫਰੰਸ 2021 ਨੂੰ ਕਰਨਗੇ ਸੰਬੋਧਨ[/caption] ਉਨ੍ਹਾਂ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚ ਭਾਰਤੀ ਸੁਤੰਤਰਤਾ ਦੀ ਗੋਲਡਨ ਜੁਬਲੀ ਦੀ ਯਾਦ ਵਿੱਚ ਪਹਿਲਾ ਪੰਜਾਬੀ ਧੁਨੀ ਅਤੇ ਹਲਕਾ ਮਲਟੀ-ਮੀਡੀਆ ਸਟੇਜ ਸ਼ੋਅ, ਆਜ਼ਾਦੀ ਦੇ ਤਰਾਨੇ ਦਾ ਉਤਪਾਦਨ ਸ਼ਾਮਲ ਹੈ। ਉਨ੍ਹਾਂ ਦੀ ਅਗਵਾਈ ਵਿੱਚ ਪੀਟੀਸੀ ਨੈਟਵਰਕ ਦੁਨੀਆ ਦੀ ਇਕਲੌਤੀ ਸੰਸਥਾ ਹੈ, ਜੋ ਹਰ ਹਫਤੇ ਇੱਕ ਰਿਜ਼ਨਲ ਫ਼ੀਚਰ ਫ਼ਿਲਮ ਦਾ ਨਿਰਮਾਣ ਕਰਦੀ ਹੈ। [caption id="attachment_537741" align="aligncenter" width="300"] ਪੀਟੀਸੀ ਨੈੱਟਵਰਕ ਦੇ MD ਰਬਿੰਦਰਾ ਨਾਰਾਇਣ All About ਮਿਊਜ਼ਿਕ ਕਾਨਫਰੰਸ 2021 ਨੂੰ ਕਰਨਗੇ ਸੰਬੋਧਨ[/caption] ਰਬਿੰਦਰਾ ਨਾਰਾਇਣ ਜੀ 2007 ਤੋਂ ਜ਼ੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ (ਪੀਟੀਸੀ ਨੈਟਵਰਕ) ਦੇ ਸੰਸਥਾਪਕ, ਪ੍ਰਬੰਧ ਨਿਰਦੇਸ਼ਕ ਅਤੇ ਪੀਟੀਸੀ ਨੈੱਟਵਰਕ ਦੇ MD ਹਨ। ਵਰਤਮਾਨ ਵਿੱਚ ਪੀਟੀਸੀ ਨੈਟਵਰਕ 7 ਟੈਲੀਵਿਜ਼ਨ ਚੈਨਲ, 97 ਫੇਸਬੁੱਕ ਪੇਜ, ਇੱਕ ਆਡੀਓ ਲੇਬਲ (ਪੀਟੀਸੀ ਰਿਕਾਰਡ), ਇੱਕ ਫਿਲਮ ਨਿਰਮਾਣ ਕੰਪਨੀ (ਪੀਟੀਸੀ ਮੋਸ਼ਨ ਪਿਕਚਰਜ਼) ਅਤੇ ਇੱਕ ਵਰਚੁਅਲ ਰਿਐਲਿਟੀ ਪੋਰਟਲ ਚਲਾਉਂਦਾ ਹੈ। -PTCNews

Related Post