ਪੀਟੀਸੀ ਨਿਊਜ਼ ‘ਚਿੱਟੇ ਖਿਲਾਫ਼ ਕਾਲਾ ਹਫਤਾ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ਼ ਕਰੇਗਾ ਜਾਗਰੂਕ (video)

By  Joshi July 1st 2018 03:58 PM -- Updated: July 2nd 2018 01:04 PM

ਨਸ਼ੇ ਦੇ ਕਹਿਰ ਨੇ ਕਈ ਘਰ ਉਜਾੜ ਦਿੱਤੇ ਹਨ ਇਸ ਕੋਹਰਾਮ ਨੂੰ ਰੋਕਣ ਲਈ ਪੰਜਾਬ ਵਿੱਚ ਚਿੱਟੇ ਵਿਰੁੱਧ ਕਾਲਾ ਹਫ਼ਤਾ ਮੁਹਿੰਮ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ

"ਛੱਡ ਨਸ਼ੇ ਘਰ ਮੁੜ ਯਾਰਾ, ਤੂੰ ਮਾਪਿਆਂ ਦਾ ਬਣੀ ਸਹਾਰਾ" ਸਮਾਜ ਨੂੰ ਨਸ਼ੇ ਖਿਲਾਫ਼ ਮਿਲ ਰਹੀ ਸੇਧ ਵੱਲ ਧਿਆਨ ਦੇਣ ਲਈ ਸੰਕੇਤ ਕਰ ਰਿਹਾ ਹੈ। ਪੂਰੇ ਸੂਬੇ ਵਿੱਚ ਆਮ ਲੋਕਾਂ ਤੋਂ ਲੈ ਕੇ ਲੇਖਕ , ਪੱਤਰਕਾਰ , ਸਾਹਿਤਕਾਰ, ਕਲਾਕਾਰ ਅਤੇ ਮੀਡਿਆ ਵੱਲੋਂ ਆਪਣੀ ਅਵਾਜ਼ ਬੁਲੰਦ ਕੀਤੀ ਜਾ ਚੁੱਕੀ ਹੈ। ਇਸ ਮੁੱਦੇ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦੇ ਹੋਏ ਨੌਜਵਾਨਾਂ ਨੂੰ ਮੌਤ ਦੇ ਰਾਹ ਤੋਂ ਮੋੜਨ ਵਿੱਚ ਪੀ.ਟੀ ਸੀ ਇਸ ਮਹਿੰਮ ਦੀ ਪੂਰੀ ਤਰ੍ਹਾਂ ਨਾਲ ਹਮਾਇਤ ਕਰਦਾ ਹੈ ਪੀਟੀਸੀ ਵੱਲੋਂ ਲੋਕਾਂ ਨਾਲ ਲਗਾਤਾਰ ਗੱਲਬਾਤ ਅਤੇ ਕੋਸ਼ਿਸ਼ ਜਾਰੀ ਰਹੇਗੀ ਤਾਂ ਜੋ ਨਸ਼ੇ ਵਿਰੁੱਧ ਸ਼ੁਰੂ ਹੋਈ ਇਸ ਮੁਹਿੰਮ ਬਾਰੇ ਪੂਰੀ ਦੁਨੀਆ ਨੂੰ ਜਾਗਰੁਕ ਕੀਤਾ ਜਾ ਸਕੇ। content/uploads/2018/07/chita3.jpg"> ਉਮੀਦ ਹੈ ਸਰਕਾਰਾਂ ਤੋਂ ਪਰ੍ਹੇ ਆਮ ਲੋਕ ਅਤੇ ਸਮਾਜ ਮਿਲ ਕੇ ਇਸ ਨਸ਼ੇ ਰੂਪੀ ਕੋਹੜ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਿੱਚ ਕਾਮਯਾਬ ਹੋਵੇਗਾ ।
ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ 25 ਤੋਂ ਵੱਧ ਨੌਜਵਾਨ ਡਰੱਗ ਦੀ ਓਵਰਡੋਜ਼ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ । ਆਓ ਰਲ ਕੇ ਹੰਭਲਾ ਮਾਰੀਏ , ਤਾਂ ਜੋ ਫਿਰ ਕਿਸੇ ਮਾਂ ਦੀ ਕੁੱਖ , ਕਿਸੇ ਭੇਣ ਦਾ ਵੀਰ , ਤੇ ਕਿਸੇ ਪਤਨੀ ਦਾ ਸੁਹਾਗ ਨਾ ਉੱਜੜੇ। —PTC News

Related Post