ਕਿਸਾਨੀ ਹੱਕ 'ਚ ਪੀਟੀਸੀ ਦੀ ਇਕ ਹੋਰ ਪਹਿਲ, PTC Play App ਕੀਤੀ ਬਿਲਕੁੱਲ ਮੁਫ਼ਤ

By  Jagroop Kaur December 9th 2020 10:51 PM -- Updated: December 9th 2020 10:53 PM

ਕਿਸਾਨੀ ਸੰਘਰਸ਼ : ਜਿਥੇ ਦੇਸ਼ ਭਰ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ 2020 ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਕਿਸਾਨਾਂ ਦੀ ਹਰ ਖਬਰ ਨੂੰ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ , ਇਸ ਦੇ ਨਾਲ ਹੀ ਕਿਸਾਨਾਂ ਦੇ ਇਸ ਸੰਘਰਸ਼ ਨੂੰ ਯੋਗਦਾਨ ਦਿੰਦੇ ਹੋਏ ਹੁਣ ਪੀਟੀਸੀ ਨਿਊਜ਼ ਚੈਨਲ ਵੱਲੋਂ ਪੀਟੀਸੀ ਪਲੇ ਐਪ ਨੂੰ ਬਿਲਕੁੱਲ ਮੁਫ਼ਤ ਕਰ ਦਿੱਤਾ ਗਿਆ ਹੈ , ਤਾਂ ਜੋ ਕਿਸਾਨ ਅੰਦੋਲਨ ਨਾਲ ਜੁੜੀ ਹਰ ਇਕ ਅੱਪਡੇਟ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕੇ।Farmers Protest: Three-member committee set up to decide future line of action

ਪੀਟੀਸੀ ਐਪ ਨੂੰ ਡਾਉਨਲੋਡ ਕਰਨ ਲਈ ਬਸ ਤੁਹਾਨੂੰ ਕੀ ਕਰਨਾ ਹੈ, ਆਪਣੇ ਮੋਬਾਈਲ 'ਤੇ ਪਲੇ ਸਟੋਰ ਖੋਲੋ ,ਅਤੇ ਪੀਟੀਸੀ ਪਲੇ ਐਪ ਨੂੰ ਡਾਉਨਲੋਡ ਕਰੋ ਅਤੇ ਕਿਸਾਨਾਂ ਦੇ ਸੰਘਰਸ਼ , ਵਿਰੋਧ ਪ੍ਰਦਰਸ਼ਨ 'ਤੇ ਸਾਰੇ ਤਾਜ਼ਾ ਅਪਡੇਟਸ ਹਾਸਿਲ ਕਰੋ।PTC PLAY – Apps on Google Play

ਦਸਦੀਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯਾਨੀ ਕਿ 8 ਦਸੰਬਰ ਦੇ ਦਿਨ ਪੰਜਾਬ ਬੰਦ ਦੇ ਸੱਦੇ ਵਿਚ ਵੀ ਪੀਟੀਸੀ ਅਦਾਰੇ ਦਾ ਹਰ ਇਕ ਮੁਲਾਜ਼ਮ ਆਪਣਾ ਯੋਗਦਾਨ ਦਿੰਦੇ ਹੋਏ ਇੱਕਜੁਟ ਹੋਇਆ ਤੇ ਖੇਤੀ ਕਾਨੂੰਨਾਂ 2020 ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਿਆਂ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਵਿਖੇ ਖੇਤੀ ਕਾਨੂੰਨਾਂ 2020 ਵਿਰੁੱਧ ਨਾਅਰੇਬਾਜ਼ੀ ਕੀਤੀ।

PTC Play : Android and iOS Mobile Applicationਇਸ ਦੌਰਾਨ, ਪੀਟੀਸੀ ਨੈਟਵਰਕ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਬਿੰਦਰ ਨਾਰਾਇਣ ਵੱਲੋਂ ਵੀ ਆਪਣਾ ਯੋਗਦਾਨ ਦਿੱਤਾ ਗਿਆ , ਇਸ ਮੌਕੇ ਉਹਨਾਂ ਕਿਹਾ ਕਿ “ਉਹ ਦਿਨ ਜਲਦੀ ਆਵੇਗਾ ਜਦੋਂ ਤੁਹਾਨੂੰ ਸਟੈਂਡ ਲੈਣ ਦੀ ਜ਼ਰੂਰਤ ਪਵੇਗੀ। ਪੀਟੀਸੀ ਨੈਟਵਰਕ ਨੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਇੱਕ ਪੁਲ ਬਣਨ ਦੀ ਕੋਸ਼ਿਸ਼ ਕੀਤੀ।

ਪਰ ਜਦੋਂ ਤੁਸੀਂ ਦੇਖਦੇ ਹੋ ਕਿ ਸੱਚ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਸੱਚਾਈ ਨਾਲ ਖੜੇ ਹੋਣਾ ਪਏਗਾ, ਚਾਹੇ ਤੁਹਾਨੂੰ ਕਿਹੜੀਆਂ ਚੁਣੌਤੀਆਂ ਜਾਂ ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇ।

ਦਰਸ਼ਕਾਂ ਦੀ ਜਾਣਕਾਰੀ ਲਈ ਦਸਦੀਏ ਕਿ ਪੀਟੀਸੀ ਨੈਟਵਰਕ ਟਵਿੱਟਰ 'ਤੇ #PTCStandswithFarmers #PTCwithFarmers ਵਰਗੀ ਮੁਹਿੰਮ ਚਲਾਉਣ ਤੋਂ ਇਲਾਵਾ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰ ਰਿਹਾ ਹੈ। ਇਸ ਸਮਰਥਨ ਨੂੰ ਕਿਸਾਨਾਂ ਵੱਲੋਂ ਵੀ ਸਰਾਹਿਆ ਜਾ ਰਿਹਾ ਹੈ , ਅਤੇ ਕਿਸਾਨ ਵੀਰਾਂ ਨੇ ਪੀਟੀਸੀ ਦਾ ਧਨਵਾਦ ਵੀ ਕੀਤਾ ਹੈ।

Related Post