ਪੰਜਾਬ ਦੀ ਖੇਡ ਪਾਲਿਸੀ ਤੋਂ ਨਾਰਾਜ਼, ਪੰਜਾਬ ਦੇ ਮਾਨ, ਦੇਖੋ, "ਵਿਚਾਰ ਤਕਰਾਰ" ਅੱਜ ਰਾਤ 8 ਵਜੇ ਸਿਰਫ PTC News 'ਤੇ

By  Jashan A September 7th 2019 05:45 PM -- Updated: September 7th 2019 06:02 PM

ਪੰਜਾਬ ਦੀ ਖੇਡ ਪਾਲਿਸੀ ਤੋਂ ਨਾਰਾਜ਼, ਪੰਜਾਬ ਦੇ ਮਾਨ, ਦੇਖੋ, "ਵਿਚਾਰ ਤਕਰਾਰ" ਅੱਜ ਰਾਤ 8 ਵਜੇ ਸਿਰਫ PTC News 'ਤੇ,ਮੋਹਾਲੀ: ਪੀਟੀਸੀ ਨਿਊਜ਼ 'ਤੇ ਰੋਜ਼ਾਨਾ ਰਾਤ 8 ਵਜੇ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਡਿਬੇਟ ਸ਼ੋਅ "ਵਿਚਾਰ ਤਕਰਾਰ" ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਇਸ ਸ਼ੋਅ 'ਚ ਲੋਕਾਂ ਨਾਲ ਜੁੜੇ ਸਮਾਜਿਕ ਅਤੇ ਸਿਆਸੀ ਮੁੱਦਿਆਂ 'ਤੇ ਚਰਚਾ ਕੀਤੀ ਜਾਂਦੀ ਹੈ। ਇਸ ਦੌਰਾਨ ਅੱਜ ਵੀ "ਪੰਜਾਬ ਸਪੋਰਟਸ ਪਾਲਿਸੀ" ਮੁੱਦੇ 'ਤੇ ਚਰਚਾ ਹੋਵੇਗੀ।

ਜਿਸ 'ਚ ਪਦਮਸ਼੍ਰੀ ਖਿਡਾਰੀ, ਅਰਜੁਨ ਐਵਾਰਡੀ ਅਤੇ ਵਿਸ਼ਵ ਚੈਂਪੀਅਨ ਖਿਡਾਰੀ ਪੰਜਾਬ ਸਰਕਾਰ ਦੀ "ਖੇਡ ਪਾਲਿਸੀ" ਨਾਲ ਨਾਰਾਜ਼ ਖਿਡਾਰੀ ਚਾਨਣਾ ਪਾਉਣਗੇ।

ਜਿਨ੍ਹਾਂ 'ਚ ਹਾਕੀ ਓਲੰਪੀਅਨ ਬ੍ਰਿਗੇਡ ਹਰਚਰਨ ਸਿੰਘ ਅਰਜੁਨ ਐਵਾਰਡੀ, ਸੱਜਣ ਸਿੰਘ ਚੀਮਾ ਬਾਸਕਟਬਾਲ, ਅਰਜੁਨ ਐਵਾਰਡੀ, ਪ੍ਰੇਮ ਚੰਦ ਡੇਗਰਾ ਬਾਡੀ ਬਿਲਡਰ ਅਰਜੁਨ ਐਵਾਰਡੀ ਅਤੇ ਪਦਮਸ਼੍ਰੀ, ਗੁਰਦੇਵ ਸਿੰਘ ਅਰਜੁਨ ਐਵਾਰਡੀ, ਜਗਦੀਸ਼ ਸਿੰਘ ਗੋਲਡ ਮੈਡਲਿਸਟ ਏਸ਼ੀਅਨ ਗੇਮਜ਼, ਰਾਜਬੀਰ ਕੌਰ ਹਾਕੀ ਓਲੰਪੀਅਨ ਦਾ ਨਾਮ ਸ਼ਾਮਿਲ ਹੈ।

ਤੁਹਾਨੂੰ ਦੱਸ ਦਈਏ ਕਿ ਵਿਚਾਰ ਤਕਰਾਰ ਦਾ ਅੱਜ ਰਾਤ 8 ਵਜੇ, ਅਤੇ ਐਤਵਾਰ ਨੂੰ ਦੁਪਹਿਰ 2 ਵਜੇ ਪ੍ਰਸਾਰਣ ਹੋਵੇਗਾ।

-PTC News

Related Post