PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ
Jashan A
February 17th 2019 10:39 AM
PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ,ਨੋਇਡਾ: PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ 2 ਕੌਮੀ ਐਵਾਰਡ ਜਿੱਤੇ ਹਨ। ਨੋਇਡਾ ਵਿਖੇ Exchange4Media News Broadcasting ਐਵਾਰਡਸ (ENBA) ਵੱਲੋਂ ਆਯੋਜਿਤ ਕੀਤੇ ਗਏ ਐਵਾਰਡ ਸਮਾਰੋਹ ਵਿੱਚ PTC News ਅੰਮ੍ਰਿਤਸਰ ਰੇਲ ਹਾਦਸੇ ਦੀ ਕਵਰੇਜ਼ ਲਈ ਚਲਾਏ ਗਏ ਪ੍ਰੋਗਰਾਮ "ਜਿੰਮੇਵਾਰ ਕੌਣ " ਨੂੰ ਉੱਤਰੀ ਖੇਤਰ ਤੋਂ ਕਵਰੇਜ਼ ਦਾ ਸਰਵੋਤਮ ਪ੍ਰੋਗਰਾਮ ਮੰਨਦਿਆਂ ਕੌਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।