ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਅੱਜ, PM ਮੋਦੀ ਤੇ ਅਮਿਤ ਸ਼ਾਹ ਨੇ 40 ਜਵਾਨਾਂ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ

By  Shanker Badra February 14th 2020 11:09 AM -- Updated: February 14th 2020 02:29 PM

ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਅੱਜ, PM ਮੋਦੀ ਤੇ ਅਮਿਤ ਸ਼ਾਹ ਨੇ 40 ਜਵਾਨਾਂ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ:ਨਵੀਂ ਦਿੱਲੀ :ਪਿਛਲੇ ਸਾਲ 2019 ਵਿਚ ਜਦੋਂ 14 ਫਰਵਰੀ ਨੂੰ ਕਈ ਲੋਕ ਵੈਲੇਨਟਾਈਨ ਡੇਅ ਮਨਾ ਰਹੇ ਸਨ, ਉਸ ਸਮੇਂ ਸ਼ਾਮ ਚਾਰ ਵਜੇ ਇਕ ਅਜ਼ਿਹੀ ਖ਼ਬਰ ਆਈ ਕਿ ਪੂਰਾ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਅੱਜ ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਹੈ। ਉੱਥੇ ਹੀ ਅੱਜ ਇਨ੍ਹਾਂ 40 ਜਵਾਨਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ। [caption id="attachment_388980" align="aligncenter" width="300"]#PulwamaTerrorAttackFirstAnniversary : PM Narendra Modi And Home Minister Amit Shah paid tributes to the Pulwama 40 jawans Martyrs ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਅੱਜ, PM ਮੋਦੀ ਤੇ ਅਮਿਤ ਸ਼ਾਹ ਨੇ 40 ਜਵਾਨਾਂ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ[/caption] ਦਰਅਸਲ 'ਚ ਪਿਛਲੇ ਸਾਲ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ 14 ਫਰਵਰੀ ਨੂੰ ਪੁਲਵਾਮਾ 'ਚ ਸੀਆਰਪੀਐਫ ਦੇ ਕਾਫਿਲੇ 'ਤੇ ਹਮਲਾ ਕੀਤਾ ਸੀ। ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਲਾਸ਼ਾਂ ਸੜਕ 'ਤੇ ਪਈਆਂ ਸਨ। ਇਹ ਧਮਾਕਾ ਇੰਨਾ ਭਿਆਨਕ ਸੀ ਕਿ ਸੜਕ ਕਾਫੀ ਦੂਰੀ ਤੱਕ ਲਹੂ ਨਾਲ ਲਥ-ਪਥ ਸੀ।ਇਸ ਅੱਤਵਾਦੀ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। [caption id="attachment_388982" align="aligncenter" width="300"]#PulwamaTerrorAttackFirstAnniversary : PM Narendra Modi And Home Minister Amit Shah paid tributes to the Pulwama 40 jawans Martyrs ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਅੱਜ, PM ਮੋਦੀ ਤੇ ਅਮਿਤ ਸ਼ਾਹ ਨੇ 40 ਜਵਾਨਾਂ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ[/caption] ਜਦੋਂ ਮੀਡੀਆ ਵਿਚ ਪੁਲਵਾਮਾ ਹਮਲੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਪੂਰੇ ਦੇਸ਼ ਹਿੱਲ ਗਿਆ ਸੀ।ਜਿਸ ਤੋਂ ਬਾਅਦ ਪੁਲਵਾਮਾ ਹਮਲੇ ਦੇ 12 ਦਿਨਾਂ ਬਾਅਦ ਭਾਰਤ ਨੇ ਵੱਡੀ ਕਾਰਵਾਈ ਕੀਤੀ। 26 ਫਰਵਰੀ ਨੂੰ ਭਾਰਤੀ ਹਵਾਈ ਸੈਨਾ ਬਾਲਾਕੋਟ ਵਿਖੇ ਦਾਖਲ ਹੋਈ ਅਤੇ ਹਵਾਈ ਹਮਲੇ ਨੂੰ ਅੰਜ਼ਾਮ ਦਿੱਤਾ। ਅਗਲੇ ਦਿਨ ਪਾਕਿਸਤਾਨ ਨੇ ਭਾਰਤ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। [caption id="attachment_388979" align="aligncenter" width="300"]#PulwamaTerrorAttackFirstAnniversary : PM Narendra Modi And Home Minister Amit Shah paid tributes to the Pulwama 40 jawans Martyrs ਪੁਲਵਾਮਾ ਹਮਲੇ ਦੀ ਪਹਿਲੀ ਬਰਸੀ ਅੱਜ, PM ਮੋਦੀ ਤੇ ਅਮਿਤ ਸ਼ਾਹ ਨੇ 40 ਜਵਾਨਾਂ ਦੀ ਸ਼ਹਾਦਤ ਨੂੰ ਦਿੱਤੀ ਸ਼ਰਧਾਂਜਲੀ[/caption] ਇਸ ਦੌਰਾਨ ਪਾਕਿਸਤਾਨ ਜਹਾਜ਼ ਐਫ -16 ਨੂੰ ਹੇਠਾਂ ਡੇਗਣ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਪਹੁੰਚ ਗਿਆ ,ਜਿੱਥੇ ਉਸ ਨੂੰ ਪਾਕਿ ਆਰਮੀ ਨੇ ਹਿਰਾਸਤ ਵਿਚ ਲੈ ਲਿਆ ਸੀ।ਪਾਕਿਸਤਾਨ ਨੇ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਦਬਾਅ ਕਾਰਨ ਅਭਿਨੰਦਨ ਨੂੰ ਛੱਡ ਦਿੱਤਾ ਸੀ। 1 ਮਾਰਚ ਨੂੰ ਵਿੰਗ ਕਮਾਂਡਰ ਅਭਿਨੰਦਨ ਭਾਰਤ ਵਾਪਸ ਪਰਤ ਆਇਆ ਸੀ। -PTCNews

Related Post