ਜਿੰਮੀ ਸ਼ੇਰਗਿੱਲ ਨੂੰ ਨਿਯਮਾਂ ਦੀ ਉਲੰਘਣਾ ਕਰ ਸ਼ੂਟਿੰਗ ਕਰਨੀ ਪਈ ਭਾਰੀ, ਪੰਜਾਬ ਪੁਲਿਸ ਨੇ ਦਰਜ ਕੀਤੀ FIR

By  Jagroop Kaur April 28th 2021 04:39 PM

ਬੀਤੇ ਦਿਨੀਂ ਲੁਧਿਆਣਾ ਵਿਖੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੀਰੀਜ਼ ਦੀ ਸ਼ੂਟਿੰਗ ਕਰਨ ਵਾਲੇ ਅਦਾਕਾਰ ਪੰਜਾਬੀ ਫਿਲਮ ਅਦਾਕਾਰ ਜਿੰਮੀ ਸ਼ੇਰਗਿੱਲ ਖਿਲਾਫਕੇਸ ਦਰਜ ਕੀਤਾ ਹੈ। ਫਿਲਮ ਦੀ ਸ਼ੂਟਿੰਗ ਕਰ ਰਹੀ ਪੂਰੀ ਟੀਮ ਨੇ ਸਿਰਫ ਇੱਕ ਦਿਨ ਪਹਿਲਾਂ ਚਲਾਨ ਕਰਵਾਉਣ ਮਗਰੋਂ ਵੀ ਸ਼ੂਟਿੰਗ ਜਾਰੀ ਰੱਖੀ। ਦੱਸ ਦਈਏ ਕਿ ਐਕਟਰ ਦੀ ਟੀਮ ਵੱਲੋਂ ਨਾਈਟ ਕਰਫਿਊ ਦੌਰਾਨ ਸ਼ੂਟਿੰਗ ਕੀਤੀ।

FIR against Jimmy Shergill: Jimmy Shergill has been booked in Ludhiana for flouting COVID-19 norms including night curfew by Punjab govt.

Also Read | Coronavirus: Punjab records massive spike in deaths due to COVID-19

ਦੱਸਣਯੋਗ ਹੈ ਕਿ ਫ਼ਿਲਮ ਦੀ ਸ਼ੂਟਿੰਗ ਲਈ ਲਗਭਗ 100 ਲੋਕ ਮੌਜੂਦ ਸਨ। ਜੋ ਕਿ ਨਿਯਮਾਂ ਦੇ ਖਿਲਾਫ ਹੈ। ਇਸ ਦੇ ਚਲਦਿਆਂ ਉਨ੍ਹਾਂ ਖ਼ਿਲਾਫ਼ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਤੇ ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਉਣ ’ਤੇ ਲੁਧਿਆਣਾ ਦੇ ਥਾਣਾ ਕੋਤਵਾਲੀ ’ਚ ਜਿੰਮੀ ਸ਼ੇਰਗਿੱਲ, ਈਸ਼ਵਰ ਨਿਵਾਸ, ਆਕਾਸ਼ ਦੀਪ ਤੇ ਮਨਦੀਪ ਸਿੰਘ ਸਣੇ ਕੁਲ 34 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Also Read | Punjab government issues guidelines for lockdown, night curfew; what’s changed?

ਜਿੰਮੀ ਸ਼ੇਰਗਿੱਲ ਵੈੱਬ ਸੀਰੀਜ਼ ‘ਪੁਅਰ ਓਨਰ’ ਲਈ ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਆਰੀਆ ਸਕੂਲ ਵਿਚ ਸ਼ੂਟਿੰਗ ਕਰ ਰਹੇ ਸੀ। ਜਿਨ੍ਹਾਂ ਕੋਲ ਇਸ ਲਈ ਇਜਾਜਤ ਤਾਂ ਸੀ ਪਰ ਸ਼ੂਟਿੰਗ ਰਾਤ 8 ਵਜੇ ਤੱਕ ਚਲਦੀ ਰਹੀ ਜਿਸ ਕਾਰਨ ਇਹ ਕਾਰਵਾਈ ਹੋਈ। ਕੇਸ ਵਿੱਚ ਜਿੰਮੀ ਸ਼ੇਰਗਿੱਲ, ਈਸਵਰ ਨਿਵਾਸ ਸਣੇ 4 ਵਿਅਕਤੀਆਂ ਦੇ ਨਾਂ ਨਾਲ ਬਾਕੀ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਜਿੰਮੀ ਦੀ ਗ੍ਰਿਫਤਾਰੀ ਨਹੀਂ ਹੋਈ, ਜਦਕਿ ਬਾਕੀਆਂ ਨੂੰ ਥਾਣੇ ਵਿੱਚ ਜਮਾਨਤ ਲੈ ਕੇ ਛੱਡ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ’ਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਦੇਖਦਿਆਂ ਲਾਕਡਾਊਨ ਲਗਾਇਆ ਗਿਆ ਹੈ। ਇਥੋਂ ਤਕ ਕਿ ਵਿਆਹ ਤੇ ਅੰਤਿਮ ਸੰਸਕਾਰ ’ਚ 20 ਲੋਕਾਂ ਦੇ ਇਕੱਠੇ ਹੋਣ ਦੀ ਛੋਟ ਦਿੱਤੀ ਗਈ ਹੈ ਪਰ ਇਥੇ 100 ਲੋਕਾਂ ਦੀ ਮੌਜੂਦਗੀ ਸਵਾਲੀਆ ਨਿਸ਼ਾਨ ਖੜ੍ਹੇ ਕਰਦੀ ਹੈ।

Click here to follow PTC News on Twitter

Related Post