ਪੰਜਾਬ 'ਚ ਬਾਰਿਸ਼ ਤੋਂ ਬਾਅਦ ਖਿੜੀ ਧੁੱਪ ਨਾਲ ਮੌਸਮ ਹੋਇਆ ਖੁਸ਼ਨੁਮਾ , ਲੋਕ ਵੀ ਘਰਾਂ ’ਚੋਂ ਨਿਕਲੇ

By  Shanker Badra August 21st 2019 03:46 PM

ਪੰਜਾਬ 'ਚ ਬਾਰਿਸ਼ ਤੋਂ ਬਾਅਦ ਖਿੜੀ ਧੁੱਪ ਨਾਲ ਮੌਸਮ ਹੋਇਆ ਖੁਸ਼ਨੁਮਾ , ਲੋਕ ਵੀ ਘਰਾਂ ’ਚੋਂ ਨਿਕਲੇ:ਚੰਡੀਗੜ੍ਹ : ਪੰਜਾਬ 'ਚ ਪਿਛਲੇ ਦਿਨੀਂ ਲਗਾਤਰ ਦੋ ਦਿਨ ਪਏ ਮੀਂਹ ਕਰਕੇ ਪੰਜਾਬ 'ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਜ਼ੋਰਦਾਰ ਬਾਰਿਸ਼ ਕਾਰਨ ਪੰਜਾਬ ਵਿਚ ਪੰਜ ਲੋਕਾਂ ਦੀ ਜਾਨ ਚਲੀ ਗਈ ਹੈ।ਪੰਜਾਬ ਵਿਚ ਅੱਜ ਪੂਰਾ ਦਿਨ ਧੁੱਪ ਨਿਕਲਣ ਨਾਲ ਆਮ ਲੋਕਾਂ ਅਤੇ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਬਾਰਸ਼ ਤੋਂ ਬਾਅਦ ਪਾਰਾ ਚੜ ਗਿਆ ਹੈ।

Punjab After the rains sunny sunshine Weather pleasant ਪੰਜਾਬ 'ਚ ਬਾਰਿਸ਼ ਤੋਂ ਬਾਅਦ ਖਿੜੀ ਧੁੱਪ ਨਾਲ ਮੌਸਮ ਹੋਇਆ ਖੁਸ਼ਨੁਮਾ , ਲੋਕ ਵੀ ਘਰਾਂ ’ਚੋਂ ਨਿਕਲੇ

ਚੰਡੀਗੜ੍ਹ ਅਤੇ ਪੰਜਾਬ 'ਚ ਮੀਂਹ ਤੋਂ ਬਾਅਦ ਬੁੱਧਵਾਰ ਸਵੇਰੇ ਧੁੱਪ ਖਿੜੀ ਹੈ ਅਤੇ ਧੁੱਪ ਨਿਕਲਣ ਨਾਲ ਮੌਸਮ ਖੁਸ਼ਨੁਮਾ ਹੋ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ 'ਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਲੁਧਿਆਣਾ ਵਿਚ ਤਾਪਮਾਨ 33.5 ਡਿਗਰੀ ਸੈਲਸੀਅਸ, ਅੰਮਿ੍ਤਸਰ 'ਚ 34, ਬਠਿੰਡਾ 'ਚ 34.2, ਫਿਰੋਜ਼ਪੁਰ 'ਚ 34.4, ਜਲੰਧਰ 'ਚ 33.8, ਕਪੂਰਥਲਾ 'ਚ 32.8, ਲੁਧਿਆਣੇ 'ਚ 33.5 ਤੇ ਪਠਾਨਕੋਟ 'ਚ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

Punjab After the rains sunny sunshine Weather pleasant ਪੰਜਾਬ 'ਚ ਬਾਰਿਸ਼ ਤੋਂ ਬਾਅਦ ਖਿੜੀ ਧੁੱਪ ਨਾਲ ਮੌਸਮ ਹੋਇਆ ਖੁਸ਼ਨੁਮਾ , ਲੋਕ ਵੀ ਘਰਾਂ ’ਚੋਂ ਨਿਕਲੇ

ਮੌਸਮ ਵਿਭਾਗ ਅਨੁਸਾਰ ਲੁਧਿਆਣੇ ਨੂੰ ਛੱਡ ਕੇ ਦੂਜੇ ਸਾਰੇ ਜ਼ਿਲਿਆਂ ਵਿਚ 26 ਅਗਸਤ ਤੱਕ ਬਾਰਿਸ਼ ਦੀ ਸੰਭਾਵਨਾ ਨਹੀਂ ਹੈ। ਲੁਧਿਆਣੇ 'ਚ 24 ਅਗਸਤ ਤੋਂ ਦੋ ਦਿਨ ਬਾਰਿਸ਼ ਹੋ ਸਕਦੀ ਹੈ ਜਦਕਿ ਬਾਕੀ ਸਾਰੇ ਜ਼ਿਲਿਆਂ ਵਿਚ ਮੌਸਮ ਸਾਫ਼ ਰਹੇਗਾ।

Punjab After the rains sunny sunshine Weather pleasant ਪੰਜਾਬ 'ਚ ਬਾਰਿਸ਼ ਤੋਂ ਬਾਅਦ ਖਿੜੀ ਧੁੱਪ ਨਾਲ ਮੌਸਮ ਹੋਇਆ ਖੁਸ਼ਨੁਮਾ , ਲੋਕ ਵੀ ਘਰਾਂ ’ਚੋਂ ਨਿਕਲੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ’ਤੇ ਹੋਈ ਨਸਲੀ ਟਿੱਪਣੀ ਦੀ ਕੀਤੀ ਨਿੰਦਾ

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਇਸ ਵਾਰ ਲਗਾਤਾਰ ਮੀਹ ਪੈਣ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵੱਧ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨੀਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ।ਸਤਲੁਜ ਦਰਿਆ 'ਚ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ 'ਚ ਪਾਣੀ ਕਾਫੀ ਮਾਤਰਾ 'ਚ ਛੱਡਿਆ ਗਿਆ ਹੈ।

-PTCNews

Related Post