ਲੁਧਿਆਣਾ : ਇਹ ਕਿਸਾਨ ਮੇਲਾ ਆਮ ਲੋਕਾਂ ਦਾ ਜਾਂ VIP ,ਮੇਲੇ 'ਚ ਨਹੀਂ ਹੋਣ ਦਿੱਤਾ ਦਾਖ਼ਲ : ਕਿਸਾਨ

By  Shanker Badra September 21st 2019 12:26 PM

ਲੁਧਿਆਣਾ : ਇਹ ਕਿਸਾਨ ਮੇਲਾ ਆਮ ਲੋਕਾਂ ਦਾ ਜਾਂ VIP ,ਮੇਲੇ 'ਚ ਨਹੀਂ ਹੋਣ ਦਿੱਤਾ ਦਾਖ਼ਲ : ਕਿਸਾਨ:ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵੱਲੋਂ ਹਰ ਸਾਲ ਸਤੰਬਰ ਮਹੀਨੇ ਵਿੱਚ ਪੰਜਾਬ ਦੇ ਵੱਖ- ਵੱਖ ਇਲਾਕਿਆਂ ਵਿੱਚ ਕਿਸਾਨ ਮੇਲੇ ਲਗਾਏ ਜਾਂਦੇ ਹਨ। ਜਿਸ ਤਹਿਤ ਅੱਜ ਲੁਧਿਆਣਾ ਵਿਖੇ ਦੋ ਦਿਨਾਂ  (21-22 ) ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੇਲੇ ਦਾ ਮਕਸਦ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਰੱਖਿਆ ਗਿਆ ਹੈ।

Punjab Agricultural University, Ludhiana Kisan Mela 2019 No entry: Farmer ਲੁਧਿਆਣਾ : ਇਹ ਕਿਸਾਨ ਮੇਲਾ ਆਮ ਲੋਕਾਂ ਦਾ ਜਾਂ VIP ,ਮੇਲੇ 'ਚ ਨਹੀਂ ਹੋਣ ਦਿੱਤਾ ਦਾਖ਼ਲ : ਕਿਸਾਨ

ਇੱਕ ਪਾਸੇ ਇਹ ਕਿਸਾਨ ਮੇਲਾ ਕਿਸਾਨਾਂ ਨੂੰ ਯੂਨੀਵਰਸਿਟੀ ਵਲੋਂ ਸਿਫਾਰਿਸ਼ ਕੀਤੀਆਂ ਨਵੀਆਂ ਕਿਸਮਾਂ, ਨਵੀਆਂ ਉਤਪਾਦਨ ਵਿਧੀਆਂ ਅਤੇ ਮਸ਼ੀਨਰੀ ਨਾਲ ਜੋੜਨ ਦਾ ਮੰਚ ਹੈ।ਜਿਸ ਦੇ ਲਈ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਇਸ ਮੇਲੇ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ ਪਰ ਦੂਜੇ ਪਾਸੇ ਪੁਲਿਸ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕਿਸਾਨ ਮੇਲੇ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਹੈ ,ਕਿਉਂਕਿ ਅਜੇ ਤੱਕ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਪਹੁੰਚੇ।

Punjab Agricultural University, Ludhiana Kisan Mela 2019 No entry: Farmer ਲੁਧਿਆਣਾ : ਇਹ ਕਿਸਾਨ ਮੇਲਾ ਆਮ ਲੋਕਾਂ ਦਾ ਜਾਂ VIP ,ਮੇਲੇ 'ਚ ਨਹੀਂ ਹੋਣ ਦਿੱਤਾ ਦਾਖ਼ਲ : ਕਿਸਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ.ਏ.ਯੂ. ਦੇ ਕਿਸਾਨ ਮੇਲੇ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਕਰਨਾ ਹੈ। ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੌਰਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਹੀਂ ਆਉਂਦੇ ,ਓਦੋਂ ਤੱਕ ਇਹ ਗੇਟ ਨਹੀਂ ਖੋਲ੍ਹਿਆ ਜਾਵੇਗਾ।

Punjab Agricultural University, Ludhiana Kisan Mela 2019 No entry: Farmer ਲੁਧਿਆਣਾ : ਇਹ ਕਿਸਾਨ ਮੇਲਾ ਆਮ ਲੋਕਾਂ ਦਾ ਜਾਂ VIP ,ਮੇਲੇ 'ਚ ਨਹੀਂ ਹੋਣ ਦਿੱਤਾ ਦਾਖ਼ਲ : ਕਿਸਾਨ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਤਲਵੰਡੀ ਸਾਬੋ :ਚਿੱਟੇ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਜਿਸ ਕਰਕੇ ਕਿਸਾਨ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਅਤੇ ਕਿਸਾਨਾਂ ਨੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਫਸਰਸ਼ਾਹੀ ਖ਼ਤਮ ਨਹੀਂ ਰੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਿਸਾਨ ਮੇਲਾ ਆਮ ਲੋਕਾਂ ਤੇ ਕਿਸਾਨਾਂ ਦਾ ਹੈ। ਜਿਸ ਦੇ ਲਈ ਉਹ ਸਵੇਰੇ 8 ਵਜੇ ਦੇ ਇਥੇ ਖੜੇ ਹਨ ਅਤੇ ਉਨ੍ਹਾਂ ਦੀ ਐਂਟਰੀ ਅਜੇ ਤੱਕ ਨਹੀਂ ਹੋਈ ਅਤੇ ਉਨ੍ਹਾਂ ਨੇ ਸਰਕਾਰ ਦੇ ਖਿਲਾਫ਼ ਵੀ ਨਾਅਰੇ ਲਗਾਏ ਹਨ।

-PTCNews

Related Post