ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ , ਜਾਣੋਂ ਕਿੰਨੇ ਵਜੇ ਲੱਗਣਗੇ ਸਕੂਲ
Shanker Badra
September 28th 2018 12:51 PM --
Updated:
September 28th 2018 12:57 PM
ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ , ਜਾਣੋਂ ਕਿੰਨੇ ਵਜੇ ਲੱਗਣਗੇ ਸਕੂਲ:ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਮਿਤੀ 1 ਅਕਤੂਬਰ 2018 ਤੋਂ ਸਮੂਹ ਪ੍ਰਾਇਮਰੀ ਸਕੂਲ ਸਵੇਰੇ ਤੋਂ 9:00 ਵਜੇ ਤੋਂ 3:00 ਵਜੇ ਤੱਕ ਲੱਗਣਗੇ ਜਦਕਿ ਸਮੂਹ ਮਿਡਲ,ਹਾਈ, ਸੀਨੀਅਰ ਸੈਕੰਡਰੀ ਸਕੂਲ ਦਾ ਸਮਾਂ ਸਵੇਰੇ 9:00 ਵਜੇ ਤੋਂ 3:20 ਵਜੇ ਤੱਕ ਹੋਵੇਗਾ। ਦੱਸ ਦੇਈਏ ਕਿ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਬਦਲਿਆ ਗਿਆ ਹੈ।