Punjab Assembly Election: ਚੋਣਾਂ ਤੋਂ ਪਹਿਲਾਂ CM ਚੰਨੀ ਨੇ ਗਾਂ ਨੂੰ ਦਿੱਤਾ ਚਾਰਾ

By  Manu Gill February 19th 2022 01:59 PM

Punjab Elections 2022: ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਨੂੰ ਹੋਣ ਜਾ ਰਹੀਆਂ ਹਨ, ਜਿਸ ਲਈ ਸੂਬੇ 'ਚ ਚੋਣ ਪ੍ਰਚਾਰ ਬੀਤੀ ਸ਼ਾਮ ਤੋਂ ਬੰਦ ਹੋ ਗਿਆ ਹੈ। ਹੁਣ ਵੱਖ - ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਜਿੱਤ ਲਈ ਵੱਖ-ਵੱਖ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਇਸ ਦੌਰਾਨ ਆਗੂਆਂ ਦੀਆਂ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਹੀ  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ  ਵਿਧਾਨ ਸਭਾ ਹਲਕੇ ਭਦੌੜ ਵਿੱਚ ਗਊਆਂ ਨੂੰ ਚਾਰਾ ਦਿੰਦੇ ਨਜ਼ਰ ਆਏ ਹਨ । ਦੱਸ ਦਈਏ ਕਿ ਸੀਐੱਮ ਚੰਨੀ ਦੋ ਹਲਕਿਆਂ ਭਦੌੜ ਅਤੇ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ।

 ਚੋਣਾਂ ਤੋਂ ਪਹਿਲਾਂ CM ਚੰਨੀ ਨੇ ਗਾਂ ਨੂੰ ਦਿੱਤਾ ਚਾਰਾ

ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਕਾਂਗਰਸ ਵਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਹਰ ਸਾਲ ਅੱਠ ਮੁਫਤ ਐਲਪੀਜੀ ਸਿਲੰਡਰ, ਇੱਕ ਲੱਖ ਸਰਕਾਰੀ ਨੌਕਰੀਆਂ ਅਤੇ ਔਰਤਾਂ ਨੂੰ 1,100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਾਰਟੀ ਨੇ ਸ਼ਰਾਬ ਦੀ ਵਿਕਰੀ ਅਤੇ ਰੇਤ ਦੀ ਮਾਈਨਿੰਗ ਲਈ ਨਿਗਮ ਬਣਾ ਕੇ ਮਾਫੀਆ ਰਾਜ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ ਹੈ। ਇਸ ਮੌਕੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਕਿਸਾਨਾਂ ਤੋਂ ਤੇਲ ਬੀਜ, ਦਾਲਾਂ ਅਤੇ ਮੱਕੀ ਦੀ ਖਰੀਦ ਕਰੇਗੀ।

 ਚੋਣਾਂ ਤੋਂ ਪਹਿਲਾਂ CM ਚੰਨੀ ਨੇ ਗਾਂ ਨੂੰ ਦਿੱਤਾ ਚਾਰਾ

ਸਿੱਧੂ ਨੇ ਕਿਹਾ ਕਿ ਪਾਰਟੀ ਦਾ 13 ਨੁਕਾਤੀ ਏਜੰਡਾ ਰਾਹੁਲ ਗਾਂਧੀ ਦੀ ਸੋਚ ਨੂੰ ਦਰਸਾਉਂਦਾ ਹੈ। ਸਮੁੰਦਰ ਸ਼ਾਂਤ ਹੋਣ 'ਤੇ ਕੋਈ ਵੀ ਪਾਇਲਟ ਬਣ ਸਕਦਾ ਹੈ, ਪਰ ਜਦੋਂ ਤੂਫਾਨ ਆਉਂਦਾ ਹੈ, ਤਾਂ ਸਾਨੂੰ ਮੁਸ਼ਕਲਾਂ ਨੂੰ ਮੌਕੇ ਵਿੱਚ ਬਦਲਣ ਦੇ ਯੋਗ ਹੋਣਾ ਚਾਹੀਦਾ ਹੈ। ਇਹੀ ਇਸ ਮੈਨੀਫੈਸਟੋ ਦਾ ਮਕਸਦ ਹੈ। ਯੁਵਾ, ਹੁਨਰ ਅਤੇ ਉੱਦਮਤਾ ਪ੍ਰੋਗਰਾਮ ਸੂਬੇ ਦੀ ਨੁਹਾਰ ਬਦਲ ਸਕਦੇ ਹਨ। ਇਹ ਸਮਾਂ ਹੈ ਕਿ ਅਸੀਂ ਇਸ ਤਬਦੀਲੀ ਦਾ ਹਿੱਸਾ ਬਣੀਏ ਅਤੇ ਭਵਿੱਖ ਦੀ ਸਿਰਜਣਾ ਕਰੀਏ ਜਿਸ ਵਿੱਚ ਅਸੀਂ ਅਗਲੀ ਪੀੜ੍ਹੀ ਨੂੰ ਜੀਣਾ ਚਾਹੁੰਦੇ ਹਾਂ।

 ਚੋਣਾਂ ਤੋਂ ਪਹਿਲਾਂ CM ਚੰਨੀ ਨੇ ਗਾਂ ਨੂੰ ਦਿੱਤਾ ਚਾਰਾ

-PTC News

Related Post