Punjab Assembly Elections:ਪੰਜਾਬ ਦੀ ਸਿਆਸਤ 'ਤੇ ਕੇਂਦਰੀ ਏਜੰਸੀਆਂ ਦਾ ਬੋਲਬਾਲਾ

By  Pardeep Singh February 11th 2022 06:27 PM -- Updated: February 11th 2022 06:34 PM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕੇਂਦਰੀ ਏਜੰਸੀਆਂ ਦਾ ਬੋਲਬਾਲਾ ਰਿਹਾ ਹੈ। ਪੰਜਾਬ ਉੱਤੇ ਕੇਂਦਰੀ ਏਜੰਸੀਆਂ ਦੀ ਕਾਰਵਾਈ ਕੁਝ ਹੀ ਸਮੇਂ ਵਿਚ ਵਧੇਰੇ ਹੋਈ ਹੈ।ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਇਨਕਮ ਟੈਕਸ ਦੀ ਛਾਪੇਮਾਰੀ ਆਮ ਹੀ ਗੱਲ ਹੈ। ਈਡੀ ਤੋਂ ਇਲਾਵਾ ਪਿਛਲੇ ਸਾਲ ਬੀਐਸਐਫ ਦਾ ਮੁੱਦਾ ਵੀ ਕਾਫੀ ਅੱਗ ਵਾਂਗ ਫੈਲਿਆ ਅਤੇ ਕੇਂਦਰ ਇਸ ਨੂੰ ਕੌਮਾਂਤਰੀ ਸਰਹੱਦ ਨਾਲ ਅਤੇ ਹੋਰ ਦੂਜੇ ਸੂਬਿਆਂ ਦੀਆਂ ਕੌਮਾਂਤਰੀ ਸਰਹੱਦਾਂ ਉੱਤੇ ਵਧਾਏ ਦਾਇਰੇ ਦੇ ਨਾਲ ਜੋੜ ਕੇ ਪੇਸ਼ ਕਰਦਾ ਰਿਹਾ।Punjab Assembly Elections:ਪੰਜਾਬ ਦੀ ਸਿਆਸਤ 'ਤੇ ਕੇਂਦਰੀ ਏਜੰਸੀਆਂ ਦਾ ਬੋਲਬਾਲਾ

ਲੁਧਿਆਣਾ ਬੰਬ ਕਾਂਡ ਦੀ ਜਾਂਚ

ਲੁਧਿਆਣਾ ਕੋਰਟ ਵਿੱਚ ਬੰਬ ਬਲਾਸਟ ਹੋਇਆ ਤਾਂ ਪੰਜਾਬ ਪੁਲਿਸ ਨੇ ਵੱਡੇ ਦਾਅਵੇ ਕੀਤੇ। ਇਸੇ ਦੌਰਾਨ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਵੀ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ।

BSF ਦੇ ਸਰਚ ਅਭਿਆਨ ਦੀ ਸੀਮਾ ਵਿੱਚ ਵਾਧਾ

ਕੇਂਦਰ ਨੇ ਕੁਝ ਸੂਬਿਆਂ ਦੀਆਂ ਕੌਮਾਂਤਰੀ ਸਰਹੱਦਾਂ ’ਤੇ ਤਾਇਨਾਤ ਬੀਐਸਐਫ ਦੇ ਦਾਇਰੇ ਵਿੱਚ ਫੇਰਬਦਲ ਕੀਤਾ ਹੈ। ਹੁਣ ਬੀਐਸਐਫ ਵੱਲੋਂ ਸਰਚ ਅਭਿਆਨ ਚਲਾਉਣ ਦੀ ਸੀਮਾ ਨੂੰ ਵਧਾ ਦਿੱਤਾ ਹੈ।Punjab Assembly Elections:ਪੰਜਾਬ ਦੀ ਸਿਆਸਤ 'ਤੇ ਕੇਂਦਰੀ ਏਜੰਸੀਆਂ ਦਾ ਬੋਲਬਾਲਾ

6 ਸਨਅਤਕਾਰਾਂ 'ਤੇ ਕਾਰਵਾਈ

ਚੋਣਾਂ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਲੁਧਿਆਣਾ ਦੀ ਸਾਈਕਲ ਇੰਡਸਟਰੀ ਉੱਤੇ ਕਾਰਵਾਈ ਕਰਦੇ ਹੋਏ ਛੇ ਸਨਅਤਕਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ।

ਕੈਪਟਨ ਅਮਰਿੰਦਰ ਸਿੰਘ ਦੇ ਇਨਕਮ ਟੈਕਸ ਦੀ ਕਾਰਵਾਈ

ਇਨਕਮ ਟੈਕਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨੋਟਿਸ ਭੇਜਿਆ ਸੀ, ਜਿਸ ਨੂੰ ਰਣਇੰਦਰ ਸਿੰਘ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਨਕਮ ਟੈਕਸ ਦੇ ਨੋਟਿਸ ਬਾਰੇ ਫਿਲਹਾਲ ਕੇਸ ਚੱਲ ਰਿਹਾ ਹੈ ਅਤੇ ਕਾਰਵਾਈ ਤੇ ਰੋਕ ਲੱਗੀ ਹੋਈ ਹੈ।Punjab Assembly Elections:ਪੰਜਾਬ ਦੀ ਸਿਆਸਤ 'ਤੇ ਕੇਂਦਰੀ ਏਜੰਸੀਆਂ ਦਾ ਬੋਲਬਾਲਾ

ਸੁਖਪਾਲ ਖਹਿਰਾ ਉੱਤੇ ਕਾਰਵਾਈ

ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਉੱਤੇ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ ਹੋਈ। ਖਹਿਰਾ ਦੇ ਚੰਡੀਗੜ੍ਹ ਅਤੇ ਦਿੱਲੀ ਦੇ ਘਰ ਵਿੱਚ ਵੀ ਛਾਪੇਮਾਰੀ ਹੋਈ।ਖਹਿਰੇ ਨੇ ਵੀ ਇਸ ਨੂੰ ਸਿਆਸੀ ਦਬਾਅ ਦੱਸਿਆ ਸੀ। ਈਡੀ ਵੱਲੋਂ ਪਿਛਲੇ ਸਾਲ ਸੁਖਪਾਲ ਖਹਿਰਾ ਵਿਰੁੱਧ ਕਾਰਵਾਈ ਕੀਤੀ। ਡਰੱਗਜ਼ ਮਾਮਲੇ ਵਿੱਚ ਗ੍ਰਿਫ਼ਤਾਰੀ ਹੋਈ ਅਤੇ ਬਾਅਦ ਵਿੱਚ ਖਹਿਰਾ ਦੀ ਜਮਾਨਤ ਹੋ ਗਈ।

ਨਵਜੋਤ ਸਿੱਧੂ ਵੀ ਇਨਕਮ ਟੈਕਸ ਦੀ ਕਾਰਵਾਈ

ਇਨਕਮ ਟੈਕਸ ਵਿਭਾਗ ਵੱਲੋਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਰਵਾਈ ਕੀਤੀ ਗਈ ਉਨ੍ਹਾਂ ਨੂੰ ਗਲਤ ਜਾਣਕਾਰੀ ਦੇਣ ਲਈ ਨੋਟਿਸ ਭੇਜਿਆ ਗਿਆ ਸੀ। ਈਡੀ ਵੱਲੋਂ ਵੀ ਸਿੱਧੂ ਉੱਤੇ ਕਾਰਵਾਈ ਕੀਤੀ ਗਈ।

ਟਰੈਵਲ ਏਜੰਟ ਉੱਤੇ ਇਨਕਮ ਟੈਕਸ ਦੀ ਛਾਪੇਮਾਰੀ

ਇਨਕਮ ਟੈਕਸ ਵਿਭਾਗ ਵੱਲੋਂ ਟਰੈਵਲ ਏਜੰਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਕ ਇਮੀਗ੍ਰੇਸ਼ਨ ਕੰਪਨੀ ਅਤੇ ਸਿੱਖਿਆ ਅਦਾਰੇ ਉੱਤੇ ਕਾਰਵਾਈ ਕੀਤੀ।

ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਤੇ ਕਾਰਵਾਈ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਉੱਤੇ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਈਡੀ ਵੱਲੋਂ ਗੈਰ ਕਾਨੂੰਨੀ ਮਾਇਨਿੰਗ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਗਿਆ। ਚੰਨੀ ਦੇ ਰਿਸ਼ਤੇਦਾਰ ਹਨੀ ਦੇ ਘਰੋਂ 10 ਕਰੋੜ ਰੁਪਏ, ਸੋਨਾ ਅਤੇ ਹੋਰ ਕੀਮਤੀ ਸਮਾਨ ਬਰਾਮਦ ਹੋਇਆ ਹੈ। ਈਡੀ ਵੱਲੋਂ ਕੋਰਟ ਵਿੱਚ ਪੇਸ ਕਰਕੇ ਰਿਮਾਂਡ ਲਿਆ ਗਿਆ ਸੀ ਉਸ ਤੋਂ ਕੋਰਟ ਨੇ ਭੁਪਿੰਦਰ ਸਿੰਘ ਹਨੀ ਨੂੰ ਜੇਲ੍ਹ ਭੇਜ ਦਿੱਤਾ ਹੈ ਅਤੇ 14 ਦਿਨ ਬਾਅਦ ਅਗਲੀ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ:ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਦੇ ਦਸਤੇ 'ਤੇ ਅੱਤਵਾਦੀ ਹਮਲਾ, 5 ਜ਼ਖਮੀ

-PTC News

Related Post