ਸੁਖਪਾਲ ਖਹਿਰਾ ਦੀ ਵਿਧਾਇਕੀ 'ਤੇ ਲਟਕੀ ਤਲਵਾਰ, ਵਿਧਾਨ ਸਭਾ ਸਪੀਕਰ ਵੱਲੋਂ 15 ਦਿਨਾਂ ਦਾ ਨੋਟਿਸ ਜਾਰੀ

By  Jashan A January 21st 2019 04:15 PM -- Updated: January 22nd 2019 12:41 PM

ਸੁਖਪਾਲ ਖਹਿਰਾ ਦੀ ਵਿਧਾਇਕੀ 'ਤੇ ਲਟਕੀ ਤਲਵਾਰ, ਵਿਧਾਨ ਸਭਾ ਸਪੀਕਰ ਵੱਲੋਂ 15 ਦਿਨਾਂ ਦਾ ਨੋਟਿਸ ਜਾਰੀਚੰਡੀਗੜ੍ਹ: ਸੁਖਪਾਲ ਖਹਿਰਾ ਦੀ ਵਿਧਾਇਕੀ 'ਤੇ ਤਲਵਾਰ ਲਟਕੀ ਗਈ ਹੈ। ਦਰਅਸਲ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਮੈਂਬਰੀ ਰੱਦ ਕਰਨ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ।

sukhpal khaira ਸੁਖਪਾਲ ਖਹਿਰਾ ਦੀ ਵਿਧਾਇਕੀ 'ਤੇ ਲਟਕੀ ਤਲਵਾਰ, ਵਿਧਾਨ ਸਭਾ ਸਪੀਕਰ ਵੱਲੋਂ 15 ਦਿਨਾਂ ਦਾ ਨੋਟਿਸ ਜਾਰੀ

ਇਹ ਨੋਟਿਸ ਭਾਰਤ ਦੇ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀਂ ਸਪੀਕਰ ਕੋਲ ਪਹੁੰਚ ਕਰਕੇ ਮੰਗ ਕੀਤੀ ਸੀ ਕਿ ਖਹਿਰਾ ਦੀ ਵਿਧਾਇਕੀ ਰੱਦ ਕੀਤੀ ਜਾਵੇ ਕਿਉਂਕਿ ਉਨ੍ਹਾਂ ਨੇ 'ਆਪ' ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾ ਲਈ ਹੈ।

sukhpal khaira ਸੁਖਪਾਲ ਖਹਿਰਾ ਦੀ ਵਿਧਾਇਕੀ 'ਤੇ ਲਟਕੀ ਤਲਵਾਰ, ਵਿਧਾਨ ਸਭਾ ਸਪੀਕਰ ਵੱਲੋਂ 15 ਦਿਨਾਂ ਦਾ ਨੋਟਿਸ ਜਾਰੀ

ਖਹਿਰਾ ਨੇ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤਾਂ ਅਸਤੀਫਾ ਦੇ ਦਿੱਤਾ ਸੀ ਪਰ ਵਿਧਾਇਕੀ ਤੋਂ ਨਹੀਂ।ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਹਦਾਇਤ ਮੁਤਾਬਕ ਖਹਿਰਾ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।

-PTC News

Related Post