ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

By  Jashan A December 13th 2018 04:07 PM

ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ,ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਸ਼ੁਰੂ ਹੋ ਚੁੱਕਿਆ ਹੈ, ਜੋ ਕਿ 15 ਦਸੰਬਰ ਤੱਕ ਚੱਲਣਾ ਹੈ। ਇਸ ਇਜਲਾਸ ਦੌਰਾਨ ਰਾਜ ਦੇ ਭਖਦੇ ਮੁੱਦਿਆਂ ‘ਤੇ ਚਰਚਾ ਤੋਂ ਇਲਾਵਾ ਕਈ ਬਿੱਲ ਪਾਸ ਕੀਤੇ ਜਾਣੇ ਹਨ।

winter session ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਅੱਜ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਨਾਲ ਹੀ ਵਿਧਾਨ ਸਭਾ ਦੀ ਕਰਵਾਈ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।ਦੱਸ ਦੇਈਏ ਕਿ ਇਸ ਮੌਕੇ ਸ੍ਰੀ ਬਿਸੰਬਰ ਦਾਸ, ਸਾਬਕਾ ਐਮ.ਐਲ.ਏ , ਸ੍ਰੀ ਰਾਮ ਰਤਨ ਚੌਧਰੀ ਸਾਬਕਾ ਐਮ.ਐਲ.ਏ , ਸ੍ਰੀ ਮੇਲਾ ਸਿੰਘ ਸੁਤੰਤਰਤਾ ਸਰਗਾਮੀ,

ਹੋਰ ਪੜ੍ਹੋ:ਸ਼ਾਹੀ ਅੰਦਾਜ਼ ‘ਚ ਹੋਇਆ ਈਸ਼ਾ ਅੰਬਾਨੀ ਦਾ ਵਿਆਹ, ਖਰਚਾ ਸੁਣ ਕੇ ਰਹਿ ਜਾਓਗੇ ਦੰਗ (ਤਸਵੀਰਾਂ)

winter session ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਸ੍ਰੀ ਮੋਹਨ ਸਿੰਘ ਸੁਤੰਤਰਤਾ ਸਰਗਾਮੀ, ਸ੍ਰੀ ਸੁਰਜੀਤ ਸਿੰਘ ਸੁਤੰਤਰਤਾ ਸਰਗਾਮੀ, ਸ੍ਰੀ ਕੁਲਦੀਪ ਸਿੰਘ ਚਾਂਦਪੁਰੀ ਬ੍ਰਿਗੇਡੀਅਰ, ਮਹਾਰਾਣੀ ਦੀਪਇੰਦਰ ਕੌਰ ਮਹਿਤਾਬ, ਅੰਮ੍ਰਿਤਸਰ ਰੇਲ ਹਾਦਸੇ ਅਤੇ ਅਦਲੀਵਾਲ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਨੂੰ ਸਰਧਾਂਜਲੀ ਦਿੱਤੀ ਗਈ।

winter session ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਦੋ ਮੀਟਿੰਗਾਂ ਹੋਣਗੀਆਂ, ਜਿਸ ਦੌਰਾਨ ਵਿਧਾਨਕ ਕੰਮਕਾਜ ਹੀ ਕੀਤਾ ਜਾਣਾ ਹੈ ਅਤੇ 15 ਦਸੰਬਰ ਦੀ ਬੈਠਕ 'ਚ ਵੀ ਵਿਧਾਨਕ ਕੰਮਕਾਜ ਹੋਣਗੇ। ਇਸ ਮੌਕੇ ਸਰਕਾਰ ਵਲੋਂ ਕਈ ਬਿੱਲਾਂ 'ਤੇ ਵਿਧਾਨ ਸਭਾ ਦੀ ਮੋਹਰ ਲਾਈ ਜਾਣੀ ਹੈ।

-PTC News

Related Post