Punjab Breaking News Live: ਲੁਧਿਆਣਾ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ; ਜੈਪੁਰ-ਮੁੰਬਈ ਟਰੇਨ 'ਚ ਗੋਲੀਬਾਰੀ
ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਦੋ ਗੁੱਟਾਂ ਆਪਸ ਵਿੱਚ ਭਿੜ ਗਈਆਂ। ਇਸ ਦੌਰਾਨ ਕਾਫੀ ਹੰਗਾਮਾ ਹੋਇਆ। ਲੋਕਾਂ ਨੇ ਇੱਕ ਦੂਜੇ 'ਤੇ ਪਥਰਾਅ ਵੀ ਕੀਤਾ। ਨੂਹ 'ਚ ਹੰਗਾਮੇ ਤੋਂ ਬਾਅਦ ਫਿਲਹਾਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾ 'ਤੇ ਰੋਕ ਲਗਾ ਦਿੱਤੀ ਗਈ ਹੈ। ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇਸ ਦੇ ਨਾਲ ਹੀ ਸਥਿਤੀ 'ਤੇ ਕਾਬੂ ਪਾਉਣ ਲਈ 10 ਕੰਪਨੀਆਂ ਨੂਹ ਲਈ ਰਵਾਨਾ ਹੋ ਗਈਆਂ ਹਨ। ਫਰੀਦਾਬਾਦ ਤੋਂ ਦੋ, ਗੁਰੂਗ੍ਰਾਮ ਤੋਂ ਤਿੰਨ, ਮਧੂਬਨ ਤੋਂ ਤਿੰਨ ਅਤੇ ਰੋਹਤਕ ਤੋਂ ਦੋ ਕੰਪਨੀਆਂ ਨੂੰ ਨੂਹ ਤੋਂ ਬੁਲਾਇਆ ਗਿਆ ਹੈ। ਪੂਰੀ ਖ਼ਬਰ ਪੜ੍ਹੋ
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਘਰਾਂ ਤੋਂ ਬੇਘਰ ਹੋਏ ਲੋਕਾਂ ਦੀ ਮਦਦ ਲਈ ਵੱਖ-ਵੱਖ ਸੰਸਥਾਵਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਹਿਮ ਯੋਗ ਕੀਤੀ ਗਈ, ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਵੱਲੋ ਸ਼੍ਰੋਮਣੀ ਡੇਰਾ ਨੁੰਗਾਲੀ ਸਾਹਿਬ ਦੇ ਸਹਿਯੋਗ ਨਾਲ ਪੀੜਤਾਂ ਦੀ ਮੱਦਦ ਲਈ ਹੱਥ ਅੱਗੇ ਵਧਾਏ ਹਨ ਜਿਨ੍ਹਾਂ ਨੇ ਦੋ ਰਾਸ਼ਨ ਦੀਆਂ ਭਰੀਆਂ ਹੋਈਆਂ ਗੱਡੀਆਂ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪੀਆਂ, ਅਤੇ ਹਰ ਪੀੜਤਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ
ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਕਾਬੂ ਕੀਤੇ ਦੋਵੇਂ ਗੈਂਗਸਟਰਾਂ ਕੋਲੋਂ ਭਾਰੀ ਮਾਤਰਾ ’ਚ ਅਸਲਾ ਵੀ ਬਰਾਮਦ ਕੀਤਾ ਹੈ। ਦੋਹਾਂ ਦੀ ਗੈਂਗਸਟਰਾਂ ਦੀ ਪਛਾਣ ਪੁਨੀਤ ਬੈਂਸ ਤੇ ਜਤਿੰਦਰ ਜਿੰਦੀ ਵੱਜੋਂ ਹੋਈ ਹੈ।
ਅਮਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਕੋਵਿਡ-19 ਕਾਰਨ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜੋ ਕੋਵਿਡ-19 ਦੀ ਨਵੀਂ ਲਹਿਰ ਦਾ ਸੰਕੇਤ ਹੋ ਸਕਦਾ ਹੈ। ਅੰਕੜਿਆਂ ਦੇ ਅਨੁਸਾਰ, ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ 10% ਵਾਧਾ ਹੋਇਆ ਹੈ, ਜੋ ਦਸੰਬਰ 2022 ਤੋਂ ਬਾਅਦ ਸਭ ਤੋਂ ਵੱਧ ਵਾਧਾ ਹੈ।
ਬਾਘਾਪੁਰਾਣਾ ਦੇ ਬਾਜ਼ਾਰ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਦੁਕਾਨਦਾਰ ਮਹਿਲਾ ’ਤੇ ਇੱਕ ਕੁੜੀ ਵੱਲੋਂ ਹਮਲਾ ਕਰ ਦਿੱਤਾ । ਮਿਲੀ ਜਾਣਕਾਰੀ ਮੁਤਾਬਿਕ ਉਕਤ ਲੜਕੀ ਵੱਲੋਂ ਮਹਿਲਾ ਦੀ ਗਰਦਨ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਕੁੜੀ ਸਮਾਨ ਲੈਣ ਦੇ ਬਹਾਨੇ ਦੁਕਾਨ ’ਚ ਦਾਖਲ ਹੋਈ ਸੀ। ਦੁਕਾਨਦਾਰ ਮਹਿਲਾ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਕੁੜੀ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਮਾੜੇ ਅਨਸਰਾਂ ਤੇ ਨੱਥ ਪਾਉਣ ਲਈ ਸਰਚ ਅਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਜ਼ਿਲ੍ਹਾ ਪੁਲਿਸ ਫਤਿਹਗੜ੍ਹ ਸਾਹਿਬ ਵੱਲੋਂ ਵੱਖ ਵੱਖ ਪਿੰਡਾਂ ਵਿਚ ਲੋਕਾਂ ਦੇ ਘਰਾਂ ਵਿੱਚ ਚੈਕਿੰਗ ਕੀਤੀ ਗਈ ਤੇ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ।
ਐਸ.ਪੀ. (ਪੀ. ਬੀ ਆਈ ਆਈ) ਚੰਦ ਸਿੰਘ ਨੇ ਦੱਸਿਆ ਕਿ ਸਰਚ ਅਪਰੇਸ਼ਨ ਦੌਰਾਨ ਵੱਖ-ਵੱਖ ਥਾਵਾਂ ਤੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਭੈੜੇ ਅਨਸਰ ਤੇ ਨੱਥ ਪਾਈ ਜਾ ਸਕੇ। ਦੱਸਿਆ ਕਿ ਪੁਲਿਸ ਦੀਆਂ ਵੱਖ ਵੱਖ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਸਰਚ ਅਪਰੇਸ਼ਨ ਚਲਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸ਼ਰਚ ਅਪਰੇਸ਼ਨ ਲਗਾਤਾਰ ਜਾਰੀ ਰਹਿਣਗੇ।
ਹਲਕਾ ਖੇਮਕਰਨ ਦੇ ਬਾਹਰਵਾਰ ਪੁਲਿਸ ਤੇ ਬੀ.ਐੱਸ.ਐੱਫ. ਨੇ ਸਾਂਝੇ ਸਰਚ ਅਭਿਆਨ ਦੌਰਾਨ ਝੋਨੇ ਦੇ ਖੇਤਾਂ 'ਚ ਅੱਜ ਸਵੇਰੇ ਡਿੱਗਾ ਪਿਆ ਇਕ ਡਰੋਨ ਤੇ ਉਸ ਨਾਲ ਬੰਨ੍ਹੇ ਹੋਏ ਤਿੰਨ ਪੈਕੇਟ ਹੈਰੋਇਨ ਕਰੀਬ ਸਵਾ ਤਿੰਨ ਕਿਲੋ ਬਰਾਮਦ ਕੀਤੀ ਹੈ। ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੀਮਾ ਚੌਕੀ ਕਲਸ਼ ਨੇੜੇ ਪਾਕਿਸਤਾਨੀ ਡਰੋਨ ਹਲਚਲ ਹੋਈ ਸੀ। ਉਸ ਉਪਰੰਤ ਸਰਚ ਕੀਤੀ ਜਾ ਰਹੀ ਸੀ ਕਿ ਸਵੇਰੇ ਇਹ ਬਰਾਮਦਗੀ ਮਿਲ ਗਈ ਹੈ।
#WATCH | Border Security Force (BSF) troops in a joint search operation with Punjab Police recovered a big size consignment of Heroin weighing approximately 3 kg, wrapped with yellow tape along with a Pakistani Drone from the farming field near village Khemkaran in district Tarn… pic.twitter.com/BBt0IMuFYE
— ANI (@ANI) July 31, 2023
ਮਣੀਪੁਰ ਨੂੰ ਲੈ ਕੇ ਜ਼ੋਰਦਾਰ ਹੰਗਾਮੇ ਦਰਮਿਆਨ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
#WATCH | Leader of the House in Rajya Sabha, Piyush Goyal says "We want discussions on Manipur to take place in Parliament today at 2 pm. They (Opposition) are trying to misuse the liberty given to the members. The govt is ready to discuss Manipur, but they (Opposition) have… pic.twitter.com/Bs37pxMbD8
— ANI (@ANI) July 31, 2023
108 ਅੰਬੂਲੈਂਸ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ 1500 ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ ਸੀ।
ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹੇ ਗੁਰਦਾਸਪੁਰ ਦੇ ਦੀਨਾਨਗਰ ਬਾਈਪਾਸ ਵਿਖੇ ਧਰਨਾ ਲਗਾ ਕੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਜਾਮ ਕੀਤਾ। ਜ਼ਿਲੇ ਅੰਦਰ ਦਰਿਆਈ ਪਾਣੀ ਦੀ ਮਾਰ ਨਾਲ ਖਰਾਬ ਹੋਈਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਕਾਰਨ ਜਾਮ ਲਗਾਇਆ ਗਿਆ। ਵਾਰ-ਵਾਰ ਪ੍ਰਸਾਸ਼ਨ ਅਤੇ ਸਰਕਾਰ ਵਲੋਂ ਲਾਰੇ ਮਿਲ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਵੱਲ੍ਹ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਅੱਜ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1661.75 ਫੁੱਟ ਤੱਕ ਪਹੁੰਚ ਗਿਆ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 62059 ਕਿਊਸਿਕ ਰਿਕਾਰਡ ਕੀਤੀ ਗਈ ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ਼ 41640 ਕਿਊਸਿਕ ਪਾਣੀ ਛੱਡਿਆ ਗਿਆ। ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ ਅਤੇ ਸਤਲੁਜ ਦਰਿਆ ਵਿੱਚ 19400 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ 1680 ਦੇ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 19 ਫੁੱਟ ਘੱਟ ਹੈ।
ਪੰਜਾਬ ਵਿੱਚ ਅੱਜ ਮੌਸਮ ਵਿਭਾਗ ਵੱਲੋਂ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਅੱਜ ਅਤੇ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ 2 ਅਗਸਤ ਤੋਂ ਮੌਸਮ 'ਚ ਫਿਰ ਤੋਂ ਬਦਲਾਅ ਆਵੇਗਾ। ਪੰਜਾਬ ਵਿੱਚ 2 ਅਤੇ 3 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਹੁਣ ਬਿਆਸ ਦਰਿਆ ਵੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਇੱਥੇ ਪਾਣੀ ਦਾ ਪੱਧਰ ਵੱਧ ਕੇ 740 ਗੇਜ ਹੋ ਗਿਆ ਹੈ ਅਤੇ ਪਾਣੀ ਕਰੀਬ 90 ਹਜ਼ਾਰ ਕਿਊਸਿਕ ਵਗ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੇੜਲੇ ਪਿੰਡਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਨੀਵੇਂ ਇਲਾਕਿਆਂ 'ਚ ਹੜ੍ਹ ਆ ਜਾਣਗੇ।
ਮਹਾਰਾਸ਼ਟਰ ਦੇ ਪਾਲਘਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੈਪੁਰ ਮੁੰਬਈ ਪੈਸੰਜਰ ਟਰੇਨ 'ਚ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਟਰੇਨ ਗੁਜਰਾਤ ਤੋਂ ਮੁੰਬਈ ਆ ਰਹੀ ਸੀ। ਮਰਨ ਵਾਲਿਆਂ ਵਿੱਚ ਆਰਪੀਐਫ ਦੇ ਇੱਕ ਏਐਸਆਈ ਸਮੇਤ 3 ਯਾਤਰੀ ਹਨ। ਆਰਪੀਐਫ ਦੇ ਕਾਂਸਟੇਬਲ ਚੇਤਨ ਨੇ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਹੈ। ਗੋਲੀਬਾਰੀ ਦੀ ਇਹ ਘਟਨਾ ਵਾਪੀ ਤੋਂ ਬੋਰੀਵਾਲੀਮੀਰਾ ਰੋਡ ਸਟੇਸ਼ਨ ਦੇ ਵਿਚਕਾਰ ਵਾਪਰੀ। ਕਾਂਸਟੇਬਲ ਨੂੰ ਕੱਲ੍ਹ ਜੀਆਰਪੀ ਮੁੰਬਈ ਦੇ ਜਵਾਨਾਂ ਨੇ ਮੀਰਾ ਰੋਡ ਬੋਰੀਵਲੀ ਦੇ ਵਿਚਕਾਰ ਹਿਰਾਸਤ ਵਿੱਚ ਲਿਆ ਸੀ। ਪੂਰੀ ਖ਼ਬਰ ਪੜ੍ਹੋ
Punjab Breaking News Live: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਲਗਾਤਾਰ ਪੈ ਰਿਹਾ ਹੈ। ਐਤਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਸਾਧਾਰਨ ਤੋਂ ਦਰਮਿਆਨੀ ਬਾਰਿਸ਼ ਹੋਈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ ਸਵੇਰੇ 4 ਵਜੇ ਤੋਂ ਸ਼ਾਮ 5 ਵਜੇ ਤੱਕ ਫਿਰੋਜ਼ਪੁਰ ਵਿੱਚ 29.5 ਮਿਲੀਮੀਟਰ, ਪਟਿਆਲਾ ਵਿੱਚ 20.0 ਮਿਲੀਮੀਟਰ, ਬਰਨਾਲਾ ਵਿੱਚ 4.8 ਮਿਲੀਮੀਟਰ, ਮੋਗਾ ਵਿੱਚ 9.5 ਮਿਲੀਮੀਟਰ, ਅੰਮ੍ਰਿਤਸਰ ਵਿੱਚ 2.5 ਮਿਲੀਮੀਟਰ, ਲੁਧਿਆਣਾ ਵਿੱਚ 2.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ ਅਤੇ ਬਾਰਿਸ਼ ਹੋਈ।
ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ 1 ਅਗਸਤ ਤੱਕ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਹੋਵੇਗਾ। ਪਰ 2 ਅਗਸਤ ਤੋਂ ਮੌਸਮ ਫਿਰ ਤੋਂ ਬਦਲ ਰਿਹਾ ਹੈ।
- PTC NEWS