ਜ਼ਿਮਨੀ ਚੋਣਾਂ 2019 ਦੇ ਨਤੀਜੇ: ਮੁਕੇਰੀਆਂ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ

By  Jashan A October 24th 2019 09:42 AM

ਜ਼ਿਮਨੀ ਚੋਣਾਂ 2019 ਦੇ ਨਤੀਜੇ: ਮੁਕੇਰੀਆਂ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ,ਮੁਕੇਰੀਆਂ: ਮੁਕੇਰੀਆਂ 'ਚ 21 ਅਕਤੂਬਰ ਨੂੰ ਹੋਈ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਚੋਣ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ।

Maharashtra 288 And Haryana 90 Assembly elections Results will come todayਇਨ੍ਹਾਂ ਚੋਣ ਨਤੀਜਿਆਂ 'ਚ ਕਾਂਗਰਸ ਦੇ ਉਮੀਦਵਾਰ ਸ਼੍ਰੀਮਤੀ ਇੰਦੂ ਬਾਲਾ ਦੂਜੇ ਰਾਊਂਡ 'ਚ 212 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਅੱਗੇ ਵਧ ਰਹੀ ਹੈ, ਲੋਕਾਂ 'ਚ ਬੇਸਬਰੀ ਵੀ ਵਧ ਰਹੀ ਹੈ ਕਿ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ।

ਹੋਰ ਪੜ੍ਹੋ: ਪਟਿਆਲਾ 'ਚ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੇ ਹੱਕ 'ਚ ਉਤਰੀਆਂ ਪੰਜਾਬ ਦੀਆਂ ਤਿੰਨ ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ,ਕੀਤਾ ਵੱਡਾ ਐਲਾਨ

Maharashtra 288 And Haryana 90 Assembly elections Results will come todayਤੁਹਾਨੂੰ ਦੱਸ ਦਈਏ ਕਿ ਮੁਕੇਰੀਆਂ ਸੀਟ ਭਾਜਪਾ ਵੱਲੋਂ ਜੰਗੀ ਲਾਲ ਮਹਾਜਨ ਚੋਣ ਮੈਦਾਨ 'ਚ ਹਨ, ਉਥੇ ਹੀ ਕਾਂਗਰਸ ਪਾਰਟੀ ਵੱਲੋਂ ਸ੍ਰੀਮਤੀ ਇੰਦੂ ਬਾਲਾ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਤੋਂ ਇਲਾਵਾ ਗੁਰਧਿਆਨ ਸਿੰਘ ਮੁਲਤਾਨੀ ਆਮ ਆਦਮੀ ਪਾਰਟੀ ਅਤੇ ਕਈ ਹੋਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਹਨ।

Punjab Bypolls Result Live Updates 2019 | Jalalabad constituencyਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ।

-PTC News

Related Post