ਪੰਜਾਬ ਕੈਬਨਿਟ ਦੇ ਅਹਿਮ ਫੈਸਲੇ ,12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਰੇਪ 'ਤੇ ਹੋਵੇਗੀ ਮੌਤ ਦੀ ਸਜ਼ਾ

By  Shanker Badra June 27th 2018 05:33 PM -- Updated: June 27th 2018 05:51 PM

ਪੰਜਾਬ ਕੈਬਨਿਟ ਦੇ ਅਹਿਮ ਫੈਸਲੇ ,12 ਸਾਲ ਤੋਂ ਘੱਟ ਉਮਰ ਦੀ ਬੱਚੀ ਨਾਲ ਰੇਪ 'ਤੇ ਹੋਵੇਗੀ ਮੌਤ ਦੀ ਸਜ਼ਾ:ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਬਲਾਤਕਾਰ ਮਾਮਲਿਆਂ 'ਚ ਅੱਜ ਅਹਿਮ ਫੈਸਲੇ ਲਏ ਗਏ ਹਨ।punjab Cabinet Important decisions,12 years Young age minor girl rape Death penaltyਇਸ ਦੌਰਾਨ ਉਨ੍ਹਾਂ ਵੱਲੋਂ 12 ਸਾਲ ਤੋਂ ਘੱਟ ਲੜਕੀਆਂ ਨਾਲ ਰੇਪ ਹੋਣ 'ਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੇ ਹੁਕਮ ਦਿੱਤੇ ਗਏ ਹਨ ਅਤੇ 16 ਸਾਲ ਦੀ ਲੜਕੀ ਨਾਲ ਬਲਾਤਕਾਰ ਹੋਣ ਦੇ ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਸਖਤ ਆਦੇਸ਼ ਦਿੱਤੇ ਗਏ ਹਨ।punjab Cabinet Important decisions,12 years Young age minor girl rape Death penaltyਬਲਾਤਕਾਰ ਦੇ ਮਾਮਲਿਆਂ ਵਿੱਚ ਘੱਟੋਂ-ਘੱਟ ਸਜ਼ਾ 7 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਹੈ।ਕੈਬਨਿਟ ਦੀ ਸਰਬਸੰਪਤੀ 'ਚ ਲਏ ਗਏ ਫੈਸਲੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬਲਾਤਕਾਰ ਦੇ ਮਾਮਲੇ 6 ਮਹੀਨਿਆਂ ਦੇ ਅੰਦਰ ਖਤਮ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਕੇਸਾਂ ਦੀ ਜਾਂਚ 2 ਮਹੀਨਿਆਂ ਦੇ ਅੰਦਰ ਹੋ ਜਾਣੀ ਚਾਹੀਦੀ ਹੈ। -PTCNews

Related Post