ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ 'ਚ ਸ਼ਹੀਦ , ਮੁੱਖ ਮੰਤਰੀ ਵੱਲੋਂ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ

By  Shanker Badra February 27th 2021 06:04 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ 22 ਪੰਜਾਬ ਰੈਜ਼ੀਮੈਂਟ ਦੇ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਦਾ ਐਲਾਨ ਕੀਤਾ। [caption id="attachment_478266" align="aligncenter" width="1280"]Punjab CM announces ex-gratia, job for Martyr Naib Subedar Parwinder Singh ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ 'ਚ ਸ਼ਹੀਦ , ਮੁੱਖ ਮੰਤਰੀ ਵੱਲੋਂ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ[/caption] ਜ਼ਿਕਰਯੋਗ ਹੈ ਕਿ ਕੰਟਰੇਲ ਰੇਖਾ ਨੇੜੇ ਬਟਾਲਿਕ ਸੈਕਟਰ (ਲੇਹ) ਦੇ ਉੱਚਾਈ ਵਾਲੇ ਖੇਤਰ ਵਿੱਚ ਡਿਊਟੀ ਦੌਰਾਨ ਪਰਵਿੰਦਰ ਸਿੰਘ ਦੀ ਜਾਨ ਚਲੀ ਗਈ। ਜੂਨੀਅਰ ਕਮਿਸ਼ਨਡ ਅਫ਼ਸਰ ਆਪਣੇ ਪਿੱਛੇ ਪਿਤਾ, ਪਤਨੀ ਅਤੇ 11 ਤੇ 13 ਸਾਲ ਦੀ ਉਮਰ ਦੇ ਦੋ ਪੁੱਤਰ ਛੱਡ ਗਏ ਹਨ। [caption id="attachment_478268" align="aligncenter" width="711"]Punjab CM announces ex-gratia, job for Martyr Naib Subedar Parwinder Singh ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ 'ਚ ਸ਼ਹੀਦ , ਮੁੱਖ ਮੰਤਰੀ ਵੱਲੋਂ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ[/caption] ਦੇਸ਼ ਦੀ ਸਰਹੱਦ 'ਤੇ ਰਾਖੀ ਕਰਦਿਆਂ 22ਵੀਂ ਪੰਜਾਬ ਦਾ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ 'ਚ ਸ਼ਹੀਦ ਹੋ ਗਿਆ ਹੈ। ਸ਼ਹੀਦ ਪਰਵਿੰਦਰ ਸਿੰਘ ਜਗਰਾਉਂ ਦੇ ਅਗਵਾੜ ਲਧਾਈ 'ਚ ਪੈਂਦੇ ਗਾਂਧੀ ਮੁਹੱਲੇ ਨਾਲ ਸੰਬੰਧਿਤ ਹੈ। ਸ਼ਹੀਦ ਪਰਵਿੰਦਰ ਸਿੰਘ ਅਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। [caption id="attachment_478265" align="aligncenter" width="533"]Punjab CM announces ex-gratia, job for Martyr Naib Subedar Parwinder Singh ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ 'ਚ ਸ਼ਹੀਦ , ਮੁੱਖ ਮੰਤਰੀ ਵੱਲੋਂ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ[/caption] ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ। ਸ਼ਹੀਦ ਪਰਵਿੰਦਰ ਸਿੰਘ ਦੀ ਮ੍ਰਿਤਕ ਦੇਹ 28 ਫਰਵਰੀ (ਐਤਵਾਰ) ਨੂੰ ਜਗਰਾਓਂ ਵਿਖੇ ਉਨ੍ਹਾਂ ਦੇ ਜੱਦੀ ਸਥਾਨ ਵਿਖੇ ਪਹੁੰਚੇਗੀ ਅਤੇ ਇਸੇ ਦਿਨ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। -PTCNews

Related Post